ਟਵਿੱਟਰ ਨੇ ਵੈਰੀਫਾਈਡ ਅਕਾਊਂਟਸ ਤੋਂ ਹਟਾਏ ਬਲੂ ਟਿੱਕ, CM ਯੋਗੀ, ਕੋਹਲੀ, ਸਲਮਾਨ ਦੇ ਖਾਤੇ ਵੀ ਸ਼ਾਮਿਲ

Rajneet Kaur
2 Min Read

ਨਿਊਜ਼ ਡੈਸਕ: ਟਵਿੱਟਰ ਨੇ 20 ਤਰੀਕ ਦੀ ਅੱਧੀ ਰਾਤ 12 ਵਜੇ ਤੋਂ ਆਪਣੇ ਪਲੇਟਫਾਰਮ ‘ਤੇ ਪ੍ਰਮਾਣਿਤ ਖਾਤਿਆਂ ਤੋਂ ਨੀਲੇ ਰੰਗ ਦੇ ਟਿੱਕਾਂ ਨੂੰ ਹਟਾ ਦਿੱਤਾ ਹੈ। ਕੰਪਨੀ ਨੇ ਉਨ੍ਹਾਂ ਖਾਤਿਆਂ ਤੋਂ ਬਲੂ ਟਿੱਕ ਹਟਾ ਦਿੱਤਾ ਹੈ ਜਿਨ੍ਹਾਂ ਨੇ ਟਵਿੱਟਰ ਬਲੂ ਪਲਾਨ ਲਈ ਭੁਗਤਾਨ ਨਹੀਂ ਕੀਤਾ ਸੀ।ਹੁਣ ਕਿਸੇ ਵੀ ਯੂਜ਼ਰ ਨੂੰ ਬਲੂ ਟਿਕ ਹਾਸਿਲ ਕਰਨ ਲਈ ਪੈਸੇ ਦੇਣੇ ਹੋਣਗੇ।

ਇਸ ਵਿੱਚ ਰਾਹੁਲ ਗਾਂਧੀ, ਯੂਪੀ ਦੇ ਸੀਐਮ ਯੋਗੀ ਆਦਿਤਿਆਨਾਥ, ਵਿਰਾਟ ਕੋਹਲੀ, ਰੋਹਿਤ ਸ਼ਰਮਾ, ਅਮਿਤਾਭ ਬੱਚਨ, ਸਲਮਾਨ ਖਾਨ, ਸ਼ਾਹਰੁਖ ਖਾਨ ਅਤੇ ਅਕਸ਼ੈ ਕੁਮਾਰ ਵਰਗੇ ਕਈ ਵੱਡੇ ਨਾਮ ਸ਼ਾਮਿਲ ਹਨ। ਕੰਪਨੀ ਦੇ ਮਾਲਕ ਐਲੋਨ ਮਸਕ ਨੇ 12 ਅਪ੍ਰੈਲ ਨੂੰ ਹੀ ਇਸ ਦਾ ਐਲਾਨ ਕੀਤਾ ਸੀ। ਉਸ ਨੇ ਕਿਹਾ ਸੀ, ‘ਪੁਰਾਣੇ ਨੀਲੇ ਚੈੱਕਮਾਰਕ ਨੂੰ ਹਟਾਉਣ ਦੀ ਆਖਰੀ ਮਿਤੀ 4/20 ਹੈ।’ਪਰਸਨਲ ਅਕਾਊਂਟ ‘ਤੇ ਬਲੂ ਟਿਕ ਦੀ ਸਮਾਂ ਮਿਆਦ 20 ਅਪ੍ਰੈਲ ਤੱਕ ਹੀ ਸੀ। ਇਸ ਲਈ ਹੁਣ ਸਿਰਫ ਉਨ੍ਹਾਂ ਅਕਾਊਂਟਸ ‘ਤੇ ਹੀ ਬਲੂ ਟਿਕ ਨਜ਼ਰ ਆਉਣਗੇ ਜਿਨ੍ਹਾਂ ਨੇ ਟਵਿੱਟਰ ਦੀ ਮੈਂਬਰਸ਼ਿਪ ਲਈ ਹੈ।

ਟਵਿੱਟਰ ਦੇ ਵੈਰੀਫਾਈਡ ਅਕਾਊਂਟ ‘ਤੇ ਹਰ ਰੀਜਨ ਲਈ ਵੱਖ-ਵੱਖ ਚਾਰਜ ਤੈਅ ਕੀਤੇ ਗਏ ਹਨ। ਜੇਕਰ ਕੋਈ ਯੂਜ਼ਰ ਬਲੂ ਟਿਕ ਚਾਹੁੰਦਾ ਹੈ ਜਾਂ ਪਹਿਲਾਂ ਤੋਂ ਮਿਲੇ ਬਲੂ ਟਿਕ ਨੂੰ ਬਰਕਰਾਰ ਰੱਖਣਾ ਚਾਹੁੰਦਾ ਹੈ ਤਾਂ ਉਸ ਨੂੰ ਟਵਿੱਟਰ ਬਲੂ ਦਾ ਸਬਸਕ੍ਰਿਪਸ਼ਨ ਲੈਣਾ ਹੋਵੇਗਾ। ਭਾਰਤ ‘ਚ ਬਲੂ ਟਿਕ ਦਾ ਸਬਸਕ੍ਰਿਪਸ਼ਨ 650 ਰੁਪਏ ਤੋਂ ਸ਼ੁਰੂ ਹੈ। ਮੋਬਾਈਲ ਯੂਜਰਸ ਲਈ ਇਹ 900 ਰੁਪਏ ਮਹੀਨਾ ਹੈ। ਟਵਿੱਟਰ ‘ਤੇ ਪਹਿਲਾਂ ਬਲੂ ਟਿਕ ਹੀ ਦਿੱਤਾ ਜਾਂਦਾ ਸੀ ਕੰਪਨੀ ਵੱਲੋਂ ਹੁਣ ਤਿੰਨ ਤਰ੍ਹਾਂ ਦਾ ਮਾਰਕ ਦਿੱਤਾ ਜਾ ਰਿਹਾ ਹੈ। ਇਸ ਵਿਚ ਸਰਕਾਰ ਨਾਲ ਜੁੜੇ ਅਕਾਊਂਟਸ ‘ਤੇ ਗ੍ਰੇਅ ਮਾਰਕ, ਕੰਪਨੀਆਂ ਲਈ ਗੋਲਡਨ ਮਾਰਕ ਤੇ ਹੋਰ ਵੈਰੀਫਾਈਡ ਅਕਾਊਂਟਸ ਲਈ ਬਲੂ ਟਿਕ ਦਿੱਤਾ ਜਾ ਰਿਹਾ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment