ਇਸ ਮਸ਼ਹੂਰ ਅਦਾਕਾਰਾ ਦਾ WhatsApp ਹੋਇਆ ਹੈਕ, ਵੀਡੀਓ ਕਾਲ ‘ਚ ਹੈਕਰ ਕਰ ਰਿਹੈ ਅਸ਼ਲੀਲ ਹਰਕਤਾਂ

TeamGlobalPunjab
2 Min Read

ਅੱਜ ਕੱਲ ਅਦਾਕਾਰਾਂ ਦੇ ਸੋਸ਼ਲ ਮੀਡੀਆ ਅਕਾਊਂਟ ਫੇਸਬੁੱਕ, ਟਵੀਟਰ ਤੇ ਇੰਸ‍ਟਾਗਰਾਮ ਹੈਕ ਹੋਣ ਦੀਆਂ ਖਬਰਾਂ ਤਾਂ ਤੁਸੀਂ ਅਕਸਰ ਪਹਿਲਾਂ ਵੀ ਕਈ ਵਾਰ ਸੁਣੀਆਂ ਹੋਣਗੀਆਂ, ਪਰ ਸ਼ਾਇਦ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਅਦਾਕਾਰਾ ਦਾ ਵਾਟਸਐਪ ਅਕਾਊਂਟ ਹੀ ਹੈਕ ਹੋ ਗਿਆ ਹੋਵੇ। ਟੀਵੀ ਅਦਾਕਾਰਾ ਤੇਜਸਵੀ ਪ੍ਰਕਾਸ਼ ਹੈਕਿੰਗ ਦਾ ਸ਼ਿਕਾਰ ਹੋਈ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਹੈਕਰ ਉਨ੍ਹਾਂ ਦੇ ਅਕਾਊਂਟ ਤੋਂ ਉਨ੍ਹਾਂ ਦੇ ਦੋਸਤਾਂ ਨੂੰ ਵੀਡਿਓ ਕਾਲ ਕਰ ਰਿਹਾ ਹੈ ਜਿਸ ਚ ਉਹ ਅਸ਼ਲੀਲ ਹਰਕਤਾਂ ਕਰ ਰਿਹਾ ਹੈ।

ਤੇਜਸਵੀ ਨੇ ਸਪਾਟਬੁਆਏ ਡਾਟ ਕਾਮ ਨੂੰ ਦਿੱਤੀ ਇੱਕ ਇੰਟਰਵਊ ‘ਚ ਇਸ ਮਾਮਲੇ ਉੱਤੇ ਖੁੱਲਕੇ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ, ਜਿਹੜੇ ਵੀ ਵਿਅਕਤੀ ਨੇ ਉਨ੍ਹਾਂ ਦਾ ਫੋਨ ਹੈਕ ਕੀਤਾ ਸੀ ਪਹਿਲਾਂ ਤਾਂ ਉਹ ਉਨ੍ਹਾਂ ਦੇ ਸਾਰੇ ਦੋਸਤਾਂ ਨਾਲ ਕਾਫ਼ੀ ਪਿਆਰ ਨਾਲ ਗੱਲਾਂ ਕਰ ਰਿਹਾ ਸੀ। ਇਸ ਦੇ ਨਾਲ ਹੀ ਉਹ ਸਭ ਨੂੰ ਇੱਕ ਲਿੰਕ ਭੇਜ ਰਿਹਾ ਸੀ ਤੇ ਉਸ ਤੋਂ ਬਾਅਦ ਉਨ੍ਹਾਂ ਤੋਂ ਇੱਕ ਕੋਡ ਵਾਪਸ ਮੰਗ ਰਿਹਾ ਸੀ ਜਿਹੜਾ ਕਿ ਉਸ ਲਿੰਕ ਨੂੰ ਕਲਿੱਕ ਕਰਨ ਦੇ ਬਾਅਦ ਓਪਨ ਹੋ ਹੁੰਦਾ ਸੀ।

- Advertisement -

ਤੇਜਸਵੀ ਨੇ ਅੱਗੇ ਦੱਸਿਆ ਕਿ, ਹਾਲਾਂਕਿ ਪਹਿਲਾਂ ਤਾਂ ਸਭ ਨੂੰ ਨੂੰ ਲੱਗ ਰਿਹਾ ਸੀ ਕਿ ਮੈਸੇਜ ਮੈਂ ਕੀਤਾ ਹੈ ਤਾਂ ਜਿਵੇਂ ਹੀ ਮੇਰੇ ਕਾਨਟੈਕਟਸ ‘ਚ ਸ਼ਾਮਲ ਲੋਕ ਉਹ ਕੋਡ ਵਾਪਸ ਭੇਜਦੇ ਤਾਂ ਉਹ ਵਿਅਕਤੀ ਉਨ੍ਹਾਂ ਨੂੰ ਵੀਡੀਓ ਕਾਲ ਕਰਦਾ ਜਿਸ ਵਿੱਚ ਉਹ ਅਸ਼ਲੀਲ ਹਰਕਤਾਂ ਕਰਦਾ ਸੀ। ਉਨਾਂ ਨੇ ਦੱਸਿਆ ਕਿ ਜਦੋਂ ਮੈਂ ਬੀਤੇ ਦਿਨੀਂ, ਕਲਰਸ ਟੀਵੀ ਲਈ ਇੱਕ ਸ਼ੋਅ ਸ਼ੂਟ ਕਰ ਰਹੀ ਸੀ ਤਾਂ ਉੱਥੇ ਮੈਨੂੰ ਇੱਕ ਵੀਡੀਓ ਕਾਲ ਆਈ। ਜਿਵੇਂ ਹੀ ਮੈਂ ਵੀਡੀਓ ਕਾਲ ਦਾ ਜਵਾਬ ਦਿੱਤਾ ਤਾਂ ਮੈਨੂੰ ਵੀਡੀਓ ‘ਚ ਇੱਕ ਵਿਅਕਤੀ ਅਸ਼ਲੀਲ ਹਰਕਤ ਕਰਦਾ ਨਜ਼ਰ ਆਇਆ ਜਿਸ ਨੂੰ ਦੇਖ ਕੇ ਮੈਂ ਬਹੁਤ ਡਰ ਗਈ।

ਤੇਜਸਵੀ ਨੇ ਦੱਸਿਆ ਕਿ ਮੈਨੂੰ ਕਰਿਸ਼ਮਾ ਤੰਨਾ,ਤਾਨੀਆ ਸ਼ਰਮਾ ਸਮੇਤ ਹੋਰ ਕਈ ਅਦਾਕਾਰਾਂ ਨੇ ਇਸ ਵਾਰੇ ਸ਼ਿਕਾਇਤ ਕੀਤੀ। ਉਥੇ ਹੀ ਉਹ ਵੀ ਇਸ ਪੂਰੇ ਮਾਮਲੇ ਤੋਂ ਬਹੁਤ ਹੈਰਾਨ ਸਨ।

Share this Article
Leave a comment