‘ਆਦਿਪੁਰਸ਼’ ਨੂੰ ਲੈ ਕੇ ਨੇਪਾਲ ‘ਚ ਹੰਗਾਮਾ, ਕਾਠਮੰਡੂ ‘ਚ ਹਿੰਦੀ ਫਿਲਮਾਂ ‘ਤੇ ਲੱਗ ਸਕਦੀ ਹੈ ਪਾਬੰਦੀ

Rajneet Kaur
2 Min Read

ਨਿਊਜ਼ ਡੈਸਕ : ਫਿਲਮ ‘ਆਦਿਪੁਰਸ਼’ ਨੂੰ ਲੈ ਕੇ ਭਾਰਤ ਹੀ ਨਹੀਂ ਸਗੋਂ ਨੇਪਾਲ ‘ਚ ਵੀ ਵਿਵਾਦ ਖੜ੍ਹਾ ਹੋ ਗਿਆ ਹੈ। ਫਿਲਮ ‘ਚ ਕਥਿਤ ‘ਇਤਰਾਜ਼ਯੋਗ’ ਸ਼ਬਦਾਂ ਅਤੇ ਸੀਤਾ ਦੇ ਚਿੱਤਰਣ ਨੂੰ ਲੈ ਕੇ ਰਾਜਧਾਨੀ ਕਾਠਮੰਡੂ ‘ਚ ਸੋਮਵਾਰ ਤੋਂ ਸਾਰੀਆਂ ਹਿੰਦੀ ਫਿਲਮਾਂ ਦੀ ਸਕ੍ਰੀਨਿੰਗ ‘ਤੇ ਪਾਬੰਦੀ ਲਗਾ ਦਿੱਤੀ ਜਾਵੇਗੀ। ਕਾਠਮੰਡੂ ਦੇ ਮੇਅਰ ਬਲੇਂਦਰ ਸ਼ਾਹ ਨੇ ਇਸ ਫੈਸਲੇ ਦਾ ਬਚਾਅ ਕੀਤਾ ਹੈ ਪਰ ਨੇਪਾਲ ਸਰਕਾਰ ਦੇ ਸੂਚਨਾ ਅਤੇ ਸੰਚਾਰ ਮੰਤਰਾਲੇ ਨੇ ਇਸ ਕਦਮ ਨੂੰ ਸਹੀ ਨਹੀਂ ਠਹਿਰਾਇਆ ਹੈ।

ਰਿਪੋਰਟਾਂ ਅਨੁਸਾਰ ਸੂਚਨਾ ਅਤੇ ਸੰਚਾਰ ਮੰਤਰਾਲੇ ਨੇ ਇਕ ਬਿਆਨ ‘ਚ ਆਦਿਪੁਰਸ਼ ਸਮੇਤ ਸਾਰੀਆਂ ਫਿਲਮਾਂ ਦੇ ਪ੍ਰਦਰਸ਼ਨ ‘ਤੇ ਕਿਸੇ ਵੀ ਤਰ੍ਹਾਂ ਦੀ ਪਾਬੰਦੀ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ। ਇਸ ਤੋਂ ਪਹਿਲਾਂ, ਕਾਠਮੰਡੂ ਦੇ ਮੇਅਰ ਬਲੇਂਦਰ ਸ਼ਾਹ ਨੇ ਕਾਠਮੰਡੂ ਮੈਟਰੋਪੋਲੀਟਨ ਖੇਤਰ (ਕੇਐਮਸੀ) ਵਿੱਚ ਸਾਰੀਆਂ ਹਿੰਦੀ ਫਿਲਮਾਂ ‘ਤੇ ਪਾਬੰਦੀ ਲਗਾਉਣ ਦੇ ਫੈਸਲੇ ਦਾ ਬਚਾਅ ਕਰਦੇ ਹੋਏ ਕਿਹਾ ਕਿ ਫਿਲਮ “ਆਦਿਪੁਰਸ਼” ਦੇ ਇੱਕ ਡਾਇਲਾਗ ਨੂੰ ਹਟਾਏ ਬਿਨਾਂ ਸਕ੍ਰੀਨਿੰਗ ਕਰਨ ਨਾਲ “ਨਾ ਪੂਰਾ ਹੋਣ ਵਾਲਾ ਨੁਕਸਾਨ” ਹੋਵੇਗਾ।

ਸ਼ਾਹ ਨੇ ਆਪਣੇ ਫੇਸਬੁੱਕ ਪੋਸਟ ਵਿੱਚ ਕਿਹਾ ਕਿ ਸੋਮਵਾਰ, 19 ਜੂਨ ਤੋਂ, ਕਾਠਮੰਡੂ ਮਹਾਨਗਰ ਵਿੱਚ ਸਾਰੀਆਂ ਹਿੰਦੀ ਫਿਲਮਾਂ ਦੀ ਸਕ੍ਰੀਨਿੰਗ ‘ਤੇ ਪਾਬੰਦੀ ਲਗਾਈ ਜਾਵੇਗੀ, ਕਿਉਂਕਿ ਫਿਲਮ ‘ਆਦਿਪੁਰਸ਼’ ਦੇ ਸੰਵਾਦਾਂ ਵਿੱਚ ਇਤਰਾਜ਼ਯੋਗ ਸ਼ਬਦਾਂ ਨੂੰ ਅਜੇ ਤੱਕ ਹਟਾਇਆ ਨਹੀਂ ਗਿਆ ਹੈ। ਮੇਅਰ ਨੇ ਕਿਹਾ, ”ਅਸੀਂ ਤਿੰਨ ਦਿਨ ਪਹਿਲਾਂ ਹੀ ਫਿਲਮ ‘ਚੋਂ ‘ਸੀਤਾ ਮਾਤਾ ਭਾਰਤ ਕੀ ਬੇਟੀ ਹੈ’ ਦੇ ਸੰਵਾਦ ਦੇ ਇਤਰਾਜ਼ਯੋਗ ਹਿੱਸੇ ਨੂੰ ਤਿੰਨ ਦਿਨਾਂ ਦੇ ਅੰਦਰ ਹਟਾਉਣ ਲਈ ਨੋਟਿਸ ਜਾਰੀ ਕਰ ਚੁੱਕੇ ਹਾਂ।” ਉਨ੍ਹਾਂ ਕਿਹਾ ਕਿ ਜੇਕਰ ਫਿਲਮ ਨੂੰ ਪ੍ਰਦਰਸ਼ਿਤ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਸਾਡੇ ਰਾਸ਼ਟਰਵਾਦ, ਸੱਭਿਆਚਾਰਕ ਏਕਤਾ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ” ਹੋਵੇਗਾ। ਨੇਪਾਲ ਦੇ ਫਿਲਮ ਸਰਟੀਫਿਕੇਸ਼ਨ ਬੋਰਡ ਨੇ ਇਹ ਵੀ ਕਿਹਾ ਕਿ ਫਿਲਮ ਨੂੰ ਸਿਨੇਮਾਘਰਾਂ ‘ਚ ਦਿਖਾਉਣ ਦੀ ਇਜਾਜ਼ਤ ਉਦੋਂ ਹੀ ਦਿੱਤੀ ਜਾਵੇਗੀ, ਜਦੋਂ ‘ਸੀਤਾ ਨੂੰ ਭਾਰਤ ਦੀ ਬੇਟੀ’ ਦੱਸਣ ਵਾਲਾ ਡਾਇਲਾਗ ਬਦਲਿਆ ਜਾਵੇਗਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment