ਕੈਵਿਟੀ ਉਪਾਅ: ਜਦੋਂ ਵੀ ਮੁਸਕਾਨ ਨੂੰ ਖ਼ੂਬਸੂਰਤ ਬਣਾਉਂਣ ਵਾਲੇ ਦੰਦਾਂ ਵਿੱਚ ਕੋਈ ਸਮੱਸਿਆ ਹੁੰਦੀ ਹੈ, ਤਾਂ ਚਿੰਤਾ ਹੋਣਾ ਸੁਭਾਵਿਕ ਹੈ। ਕੁਝ ਲੋਕ ਅਜਿਹੇ ਹੁੰਦੇ ਹਨ ਜੋ ਦੰਦਾਂ ਦੀ ਸਫਾਈ (ਓਰਲ ਹਾਈਜੀਨ) ਵੱਲ ਸਹੀ ਧਿਆਨ ਨਹੀਂ ਦਿੰਦੇ ਹਨ, ਜਿਸ ਕਾਰਨ ਉਸ ਵਿੱਚ ਸੜਨ, ਬਦਬੂ ਅਤੇ ਦਰਦ (ਦੰਦਾਂ ਦੀ ਕੈਵਿਟੀ) ਸ਼ੁਰੂ ਹੋ ਜਾਂਦਾ ਹੈ। ਜਿਸ ਦਾ ਨੁਕਸਾਨ ਇਹ ਹੈ ਕਿ ਦੰਦ ਕੱਢਣੇ ਪੈਂਦੇ ਹਨ। ਤੁਹਾਡੇ ਨਾਲ ਅਜਿਹਾ ਨਾ ਹੋਵੇ, ਕੁਝ ਘਰੇਲੂ ਨੁਸਖਿਆਂ ਨੂੰ ਅਪਣਾਓ ਤਾਂ ਕਿ ਦੰਦਾਂ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਸਕੇ।
ਜੇਕਰ ਤੁਹਾਡੇ ਦੰਦਾਂ ਵਿੱਚ ਬਹੁਤ ਦਰਦ ਹੋ ਰਿਹਾ ਹੈ ਜਾਂ ਤੁਹਾਡੇ ਦੰਦ ਪੀਲੇ ਹੋ ਗਏ ਹਨ ਤਾਂ ਲੌਂਗ ਦੇ ਤੇਲ ਨੂੰ ਦੰਦਾਂ ਉੱਤੇ ਰਗੜੋ। ਇਸ ਨਾਲ ਤੁਹਾਨੂੰ ਕਾਫੀ ਆਰਾਮ ਮਿਲੇਗਾ।
ਇਸ ਤੋਂ ਇਲਾਵਾ ਸਰ੍ਹੋਂ ਦਾ ਤੇਲ ਅਤੇ ਕਾਲਾ ਨਮਕ ਵੀ ਮਿਲਾ ਕੇ ਦੰਦਾਂ ‘ਤੇ ਲਗਾਇਆ ਜਾ ਸਕਦਾ ਹੈ। ਇਸ ਨਾਲ ਤੁਹਾਡੀ ਪੀਲੇਪਨ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲੇਗਾ। ਦੱਸ ਦੇਈਏ ਕਿ ਕਾਲੇ ਲੂਣ ਵਿੱਚ ਪੋਟਾਸ਼ੀਅਮ, ਆਇਰਨ, ਆਇਓਡੀਨ, ਲਿਥੀਅਮ, ਸੋਡੀਅਮ, ਕਲੋਰਾਈਡ, ਫਾਸਫੋਰਸ, ਕ੍ਰੋਮੀਅਮ ਅਤੇ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ।
ਤੁਸੀਂ ਕੋਸੇ ਪਾਣੀ ਨਾਲ ਗਾਰਗਲ ਕਰੋ। ਇਸ ਨਾਲ ਤੁਹਾਨੂੰ ਦੰਦਾਂ ਦੇ ਦਰਦ ‘ਚ ਵੀ ਕਾਫੀ ਰਾਹਤ ਮਿਲੇਗੀ। ਜੇਕਰ ਤੁਸੀਂ ਇਸ ‘ਚ ਨਮਕ ਪਾ ਕੇ ਗਾਰਗਲ ਕਰੋ ਤਾਂ ਜ਼ਿਆਦਾ ਫਾਇਦਾ ਹੋਵੇਗਾ।
– ਦੰਦਾਂ ਦੇ ਸੜਨ ਅਤੇ ਦਰਦ ਤੋਂ ਰਾਹਤ ਦਿਵਾਉਣ ਲਈ ਫਟਕੜੀ ਬਹੁਤ ਕਾਰਗਰ ਹੈ। ਇਸ ਦੇ ਲਈ ਕੋਸੇ ਪਾਣੀ ‘ਚ ਫਟਕੜੀ ਪਾਓ, 5 ਮਿੰਟ ਬਾਅਦ ਇਸ ਪਾਣੀ ਨਾਲ ਮੂੰਹ ਸਾਫ ਕਰ ਲਓ। ਇਸ ਤੋਂ ਇਲਾਵਾ ਫਟਕੜੀ ਨੂੰ ਭੁੰਨ ਕੇ ਇਸ ਦਾ ਪਾਊਡਰ ਬਣਾ ਕੇ ਰੋਜ਼ਾਨਾ ਇਸ ਨਾਲ ਦੰਦ ਸਾਫ਼ ਕਰੋ, ਤਾਂ ਦੰਦਾਂ ਦੀ ਸੜਨ ਦੂਰ ਹੋ ਜਾਵੇਗੀ ਅਤੇ ਦਰਦ ਵੀ ਘੱਟ ਹੋਵੇਗਾ।
Disclaimer: This content provides general information only including advice. It is in no way a substitute for qualified medical opinion. Always consult an expert or your doctor for more details. Global Punjab TV does not claim responsibility for this information.