ਸਿਹਤ ਲਈ ਫਾਇਦੇਮੰਦ ਹੈ ਹਲਦੀ ਮਸਾਲਾ ਦੁੱਧ, ਜਾਣੋ ਤਿਆਰੀ ਕਰਨ ਦੀ ਵਿਧੀ

TeamGlobalPunjab
1 Min Read

ਨਿਊਜ਼ ਡੈਸਕ : ਹਲਦੀ ਮਸਾਲਾ ਦੁੱਧ ਸਿਹਤ ਲਈ ਕਾਫੀ ਗੁਣਕਾਰੀ ਹੁੰਦਾ ਹੈ। ਰਾਤ ਨੂੰ ਸੌਂਣ ਤੋਂ ਪਹਿਲਾਂ ਹਲਦੀ ਮਸਾਲਾ ਦੁੱਧ ਦਾ ਸੇਵਨ ਕਰਨਾ ਸਿਹਤ ਲਈ ਕਾਫੀ ਲਾਭਕਾਰੀ ਹੁੰਦਾ ਹੈ। ਰੋਜ਼ਾਨਾ ਹਲਦੀ ਮਸਾਲਾ ਦੁੱਧ ਦਾ ਸੇਵਨ ਕਰਨ ਨਾਲ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਹਲਦੀ ਮਸਾਲਾ ਦੁੱਧ ਬਣਾਉਣ ਦੀ ਵਿਧੀ ਬਾਰੇ ਦੱਸਾਂਗੇ…

ਹਲਦੀ ਮਸਾਲਾ ਦੁੱਧ ਬਣਾਉਣ ਲਈ ਜ਼ਰੂਰੀ ਸਮੱਗਰੀ

ਦੁੱਧ – 1 ਗਲਾਸ

- Advertisement -

ਦਾਲਚੀਨੀ ਪਾਊਡਰ – 1/2 ਛੋਟਾ ਚਮਚ

ਕਾਲੀ ਮਿਰਚ ਪਾਊਡਰ – 1/2 ਛੋਟਾ ਚਮਚ

ਹਲਦੀ – ਇੱਕ ਚੁਟਕੀ

ਪੜਾਅ-I

ਸਭ ਤੋਂ ਪਹਿਲਾਂ ਦੁੱਧ ਨੂੰ ਉਬਾਲ ਲਓ। ਇਹ ਯਾਦ ਰੱਖੋ ਕਿ ਦੁੱਧ ਨੂੰ ਜ਼ਿਆਦਾ ਸਮੇਂ ਤੱਕ ਨਾ ਉਬਾਲੋ ਕਿਉਂਕਿ ਦੁੱਧ ਨੂੰ ਲੰਬੇ ਸਮੇਂ ਤੱਕ ਉਬਾਲਣ ਨਾਲ ਦੁੱਧ ਵਿਚਲੇ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ।

- Advertisement -

ਪੜਾਅ-II 

ਜੇਕਰ ਤੁਸੀਂ ਦੁੱਧ ‘ਚ ਚੀਨੀ ਪਾਉਣਾ ਚਾਹੁੰਦੇ ਹੋ ਤਾਂ ਦੁੱਧ ‘ਚ ਚੀਨੀ ਦੀ ਮਾਤਰਾ ਸੀਮਿਤ ਰੱਖੋ। ਹੁਣ ਦੁੱਧ ‘ਚ ਹਲਦੀ, ਦਾਲਚੀਨੀ, ਕਾਲੀ ਮਿਰਚ ਪਾਊਡਰ ਮਿਲਾਓ।

ਪੜਾਅ-III

ਦੁੱਧ ‘ਚ ਹਲਦੀ, ਦਾਲਚੀਨੀ, ਕਾਲੀ ਮਿਰਚ ਪਾਊਡਰ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਹੁਣ ਤੁਸੀਂ ਇਸ ਦੁੱਧ ਦਾ ਸੇਵਨ ਕਰ ਸਕਦੇ ਹੋ। ਯਾਦ ਰਹੇ ਕਿ ਦੁੱਧ ਨੂੰ ਉਬਾਲਦੇ ਸਮੇਂ ਇਸ ‘ਚ ਹਲਦੀ, ਦਾਲਚੀਨੀ, ਕਾਲੀ ਮਿਰਚ ਪਾਊਡਰ ਨਾ ਪਾਓ।

Share this Article
Leave a comment