ਤੁਰਕੀ ਨੇ ਇਸਲਾਮਿਕ ਸਟੇਟ ਦੇ ਨੇਤਾ ਅਬੂ ਹੁਸੈਨ ਅਲ ਕੁਰੈਸ਼ੀ ਨੂੰ ਮਾਰ ਗਿਰਾਇਆ,ਰਾਸ਼ਟਰਪਤੀ ਐਰਦੋਗਨ ਨੇ ਕੀਤੀ ਪੁਸ਼ਟੀ

Rajneet Kaur
2 Min Read

ਸੀਰੀਆ : ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ISIS) ਦਾ ਨੇਤਾ ਅਬੂ ਹੁਸੈਨ ਅਲ ਕੁਰੈਸ਼ੀ ਮਾਰਿਆ ਗਿਆ ਹੈ। ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਇਪ ਐਰਦੋਗਨ ਨੇ ਘੋਸ਼ਣਾ ਕੀਤੀ ਹੈ ਕਿ ਅੱਤਵਾਦੀ ਸਮੂਹ ਇਸਲਾਮਿਕ ਸਟੇਟ (ISIS) ਦਾ ਮੁਖੀ ਅਬੂ ਹੁਸੈਨ ਅਲ-ਕੁਰੈਸ਼ੀ ਸੀਰੀਆ ਵਿੱਚ ਇੱਕ ਖੁਫੀਆ ਕਾਰਵਾਈ ਦੌਰਾਨ ਮਾਰਿਆ ਗਿਆ ਹੈ। ਐਰਦੋਗਨ  ਨੇ ਕਿਹਾ ਕਿ ਤੁਰਕੀ ਦੀ ਖੁਫੀਆ ਏਜੰਸੀ ਐਮਆਈਟੀ ਲੰਬੇ ਸਮੇਂ ਤੋਂ ISIS ਨੇਤਾ ਅਬੂ ਹੁਸੈਨ ਅਲ ਕੁਰੈਸ਼ੀ ਦਾ ਪਿੱਛਾ ਕਰ ਰਹੀ ਸੀ। ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਇਪ ਐਰਦੋਗਨ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਮੈਂ ਇੱਥੇ ਕਹਿ ਰਿਹਾ ਹਾਂ ਕਿ ਐਮਆਈਟੀ ਨੇ ਸ਼ਨੀਵਾਰ ਨੂੰ ਕੀਤੇ ਗਏ ਅਪਰੇਸ਼ਨ ਵਿੱਚ ਆਈਐਸਆਈਐਸ ਦੇ ਨੇਤਾ ਨੂੰ ਮਾਰ ਦਿੱਤਾ।ਉਨ੍ਹਾਂ ਅੱਗੇ ਕਿਹਾ ਕਿ ਤੁਰਕੀ ਬਿਨਾਂ ਕਿਸੇ ਭੇਦਭਾਵ ਦੇ ਅੱਤਵਾਦੀ ਸੰਗਠਨਾਂ ਖਿਲਾਫ ਆਪਣੀ ਲੜਾਈ ਜਾਰੀ ਰੱਖੇਗਾ।

ਦੱਸ ਦੇਈਏ ਕਿ ਨਵੰਬਰ 2022 ਵਿੱਚ, ਅੱਤਵਾਦੀ ਸੰਗਠਨ ISIS ਨੇ ਆਪਣੇ ਪਿਛਲੇ ਨੇਤਾ ਅਬੂ ਹਸਨ ਅਲ-ਹਾਸ਼ਿਮੀ ਅਲ-ਅਲ-ਕੁਰੈਸ਼ੀ ਦੀ ਮੌਤ ਦਾ ਐਲਾਨ ਕੀਤਾ ਸੀ। ਫਿਰ ਉਸ ਦੀ ਥਾਂ ਅਬੂ ਹੁਸੈਨ ਅਲ ਕੁਰੈਸ਼ੀ ਨੂੰ ਅੱਤਵਾਦੀ ਸੰਗਠਨ ਦਾ ਮੁਖੀ ਬਣਾਇਆ ਗਿਆ ਸੀ।ਪਰ ਹੁਣ ਉਹ ਵੀ ਮਾਰਿਆ ਗਿਆ ਹੈ। ਇਸ ਦੀ ਪੁਸ਼ਟੀ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਐਰਦੋਗਨ ਨੇ ਕੀਤੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

- Advertisement -

Share this Article
Leave a comment