Tumblr ਨੇ ਹਟਾਇਆ ਅਮਿਤਾਭ ਬੱਚਨ ਦਾ ਬਲਾਗ, ਗੁੱਸੇ ‘ਚ ਬਿੱਗ-ਬੀ ਨੇ ਦਿੱਤੀ ਧਮਕੀ

Prabhjot Kaur
2 Min Read

ਮੁੰਬਈ : ਬਾਲੀਵੁੱਡ ਦੇ ਮਹਾਂਨਾਇਕ ਅਮਿਤਾਭ ਬੱਚਨ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿਣ ਵਾਲੇ ਸਿਤਾਰਿਆਂ ਵਿਚੋਂ ਇੱਕ ਹਨ। ਟਵਿੱਟਰ, ਇੰਸਟਾਗ੍ਰਾਮ ਅਤੇ ਫੇਸਬੁੱਕ ਤੋਂ ਇਲਾਵਾ ਬਿੱਗ-ਬੀ ਬਲਾਗ ਸਾਈਟ ਟੰਬਲਰ ‘ਚ ਵੀ ਐਕਟਿਵ ਰਹਿੰਦੇ ਹਨ ਪਰ ਉਨ੍ਹਾਂ ਦਾ ਲਿਖਿਆ ਇਕ ਬਲਾਗ ਪ੍ਰਕਾਸ਼ਿਤ ਕਰਨ ਤੋਂ ਮਨਾ ਕਰ ਦਿਤਾ। ਬੱਸ ਫੇਰ ਕਿ ਸੀ ਬਿੱਗ ਬੀ ਦਾ ਗੁੱਸਾ ਐਂਵੇ ਭੜਕਿਆ ਕਿ ਉਨ੍ਹਾਂ ਨੇ ਟੰਬਲਰ ਨੂੰ ਧਮਕੀ ਦੇ ਦਿੱਤੀ। ਅਮਿਤਾਭ ਨੇ ਟਵੀਟ ਕਰ ਦੱਸਿਆ ਕਿ ਫੈਂਸ ਤੈਅ ਕਰਨ ਕਿ ਬਲਾਗ ਵਿਚ ਕੀ ਗਲਤ ਲਿਖਿਆ ਹੈ।

ਨਾਲ ਹੀ ਉਨ੍ਹਾਂ ਨੇ ਲਿਖਿਆ ਟੰਬਲਰ ਤੋਂ ਦੂਰ ਜਾਣ ਦਾ ਸਮਾਂ ਆ ਗਿਆ ਹੈ। ਬਲਾਗ ਪੋਸਟ ਵਿਚ ਅਮਿਤਾਭ ਨੇ ਆਪਣੀ ਆਉਣ ਵਾਲੀ ਫਿਲਮ ਝੁੰਡ ਦੇ ਕਰੂ ਬਾਰੇ ਗੱਲ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਲਿਖਿਆ ਕਿ ਇੱਥੋਂ ਉਹ ਸਿੱਧੇ ਕੰਮ ‘ਤੇ ਜਾਣਗੇ, ਤਾਂਕਿ ਸਵੱਛ ਭਾਰਤ ਅਭਿਆਨ ਦੇ ਤਹਿਤ ਅਪਣੀ ਵਚਨਬੱਧਤਾ ਨੂੰ ਨਿਭਾ ਸਕਣ। ਇਸ ਤੋਂ ਬਾਅਦ ਉਨ੍ਹਾਂ ਨੇ ਇਕ ਗੁਰਦੁਆਰੇ ਜਾਣ ਦੀ ਯੋਜਨਾ ਬਾਰੇ ਦਸਿਆ। ਨਾਲ ਹੀ ਉਨ੍ਹਾਂ ਨੇ ਇਹ ਵੀ ਲਿਖਿਆ ਹੈ ਕਿ ਉਨ੍ਹਾਂ ਦੀ ਚਚੇਰੀ ਭੈਣ ਨੇ ਗੁਰੂ ਗੋਬਿੰਦ ਸਿੰਘ ਦੀ ਜਯੰਤੀ ‘ਤੇ ਇਕ ਅਰਦਾਸ ਦਾ ਵੀ ਪ੍ਰਬੰਧ ਕੀਤਾ ਹੈ।

ਜਦੋਂ ਉਨ੍ਹਾਂ ਦੀ ਬਲਾਗ ਪੋਸਟ ਨੂੰ ਪ੍ਰਕਾਸ਼ਿਤ ਕਰਨ ਤੋਂ ਮਨਾ ਕਰ ਦਿਤਾ ਗਿਆ ਤਾਂ ਅਮਿਤਾਭ ਨੇ ਟਵੀਟ ਕਰਦੇ ਹੋਏ ਲਿਖਿਆ ਹਾਹਾਹਾਹਾਹਾ ! ਟੰਬਲਰ, ਜਿੱਥੇ ਮੇਰੇ ਬਲਾਗ ਜਾਂਦੇ ਹਨ, ਉਸਨੇ ਮੇਰਾ ਬਲਾਗ ਪੋਸਟ ਕਰਨ ਤੋਂ ਮਨਾ ਕਰ ਦਿਤਾ ਹੈ। ਇਹ ਕਹਿੰਦੇ ਹੋਏ ਕਿ ਇਸ ਵਿਚ ਕੁੱਝ ਇਤਰਾਜ਼ਯੋਗ ਕੰਟੈਂਟ ਹੈ.. !! ਇਕ ਵਾਰ ਇਸਨੂੰ ਪੜ੍ਹੋ ਅਤੇ ਮੈਨੂੰ ਦੱਸੋ ਕਿ ਇਸ ਵਿਚ ਕੀ ਗਲਤ ਹੈ… ਟੰਬਲਰ ‘ਤੇ ਬਿਨਾਂ ਰੁਕੇ ਲਿਖਦੇ ਹੋਏ ਮੈਨੂੰ 3057 ਦਿਨ ਪੂਰੇ ਹੋ ਚੁੱਕੇ ਹਨ… !! ਟੰਬਲਰ ਤੋਂ ਦੂਰ ਜਾਣ ਦਾ ਸਮਾਂ ਆ ਗਿਆ ਹੈ।

ਦੱਸ ਦਈਏ ਕਿ ਪਿਛਲੇ ਸਾਲ ਫ਼ਰਵਰੀ ਵਿਚ ਟਵਿਟਰ ਨੇ ਅਮੀਤਾਭ ਬੱਚਨ ਦੇ ਲਗਭੱਗ ਦੋ ਲੱਖ ਫਾਲੋਵਰਸ ਘੱਟ ਕਰ ਦਿਤੇ ਗਏ ਸਨ। ਅਜਿਹੇ ਵਿਚ ਅਮਿਤਾਭ ਨੇ ਟਵਿਟਰ ਛੱਡਣ ਦੀ ਧਮਕੀ ਦੇ ਦਿਤੀ ਸੀ। ਉਨ੍ਹਾਂ ਨੇ ਇਸ ਵਾਰ ਵੀ ਕੁੱਝ ਅਜਿਹਾ ਹੀ ਕੀਤਾ ਹੈ। ਇਸ ਵਾਰ ਉਨ੍ਹਾਂ ਨੇ ਟੰਬਲਰ ਛੱਡਣ ਦੀ ਗੱਲ ਕਹੀ ਹੈ।

Share this Article
Leave a comment