ਮੂੰਹ ਦੇ ਛਾਲਿਆਂ ਤੋਂ ਹੋ ਪਰੇਸ਼ਾਨ? ਰਾਹਤ ਪਾਉਣ ਲਈ ਅਪਣਾਓ ਇਹ ਘਰੇਲੂ ਉਪਾਅ

Global Team
3 Min Read

ਨਿਊਜ਼ ਡੈਸਕ : ਮੂੰਹ ਦੇ ਛਾਲੇ ਇੱਕ ਆਮ ਪਰ ਬਹੁਤ ਪਰੇਸ਼ਾਨ ਕਰਨ ਵਾਲੀ ਸਮੱਸਿਆ ਹੈ। ਇਹ ਛੋਟੇ-ਛੋਟੇ ਜ਼ਖ਼ਮ ਜੀਭ, ਬੁੱਲ੍ਹਾਂ ਦੇ ਅੰਦਰਲੇ ਪਾਸੇ, ਮਸੂੜਿਆਂ ਜਾਂ ਗੱਲ੍ਹਾਂ ਦੀ ਅੰਦਰੂਨੀ ਸਤ੍ਹਾ ‘ਤੇ ਹੋ ਸਕਦੇ ਹਨ। ਛਾਲਿਆਂ ਦੇ ਕਾਰਨ ਖਾਣਾ-ਪੀਣਾ, ਬੋਲਣਾ ਅਤੇ ਇੱਥੋਂ ਤੱਕ ਕਿ ਪਾਣੀ ਪੀਣਾ ਵੀ ਦਰਦਨਾਕ ਹੋ ਜਾਂਦਾ ਹੈ।

ਮਾਹਿਰਾਂ ਅਨੁਸਾਰ, ਵਿਟਾਮਿਨ B12, ਆਇਰਨ ਜਾਂ ਫੋਲਿਕ ਐਸਿਡ ਦੀ ਕਮੀ, ਤਣਾਅ, ਹਾਰਮੋਨਲ ਬਦਲਾਅ, ਮਸਾਲੇਦਾਰ ਭੋਜਨ, ਮੂੰਹ ਵਿੱਚ ਸੱਟ ਜਾਂ ਕਮਜ਼ੋਰ ਪ੍ਰਤੀਰੋਧਕ ਪ੍ਰਣਾਲੀ ਇਸ ਦੇ ਮੁੱਖ ਕਾਰਨ ਹੋ ਸਕਦੇ ਹਨ। ਇਸ ਤੋਂ ਇਲਾਵਾ ਗਰਮੀਆਂ ‘ਚ ਡੀਹਾਈਡ੍ਰੇਸ਼ਨ ਅਤੇ ਪੇਟ ਦੀ ਖਰਾਬੀ ਕਾਰਨ ਵੀ ਮੂੰਹ ਵਿੱਚ ਛਾਲੇ ਹੋ ਜਾਂਦੇ ਹਨ।

ਅਜਿਹੇ ਵਿੱਚ ਮਸਾਲੇਦਾਰ, ਖੱਟਾ ਅਤੇ ਗਰਮ ਖਾਣਾ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਉੱਥੇ ਹੀ, ਜ਼ਿਆਦਾ ਮਾਤਰਾ ਵਿੱਚ ਪਾਣੀ ਪੀਣ ਅਤੇ ਚਾਹ-ਕੌਫ਼ੀ ਦਾ ਸੇਵਨ ਘੱਟ ਕਰਨ ਦੀ ਸਲਾਹ ਵੀ ਦਿੱਤੀ ਜਾਂਦੀ ਹੈ। ਇੱਥੇ ਅਸੀਂ ਤੁਹਾਨੂੰ ਮੂੰਹ ਦੇ ਛਾਲਿਆਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਕੁਝ ਘਰੇਲੂ ਉਪਾਅ ਦੱਸਣ ਜਾ ਰਹੇ ਹਾਂ।

ਆਂਵਲਾ ਜੂਸ ਪੀਓ
ਔਲੇ ਦੀ ਤਾਸੀਰ ਠੰਢੀ ਹੁੰਦੀ ਹੈ। ਇਸ ਲਈ ਤੁਹਾਨੂੰ ਰੋਜ਼ਾਨਾ ਔਲੇ ਦਾ ਜੂਸ ਜ਼ਰੂਰ ਪੀਣਾ ਚਾਹੀਦਾ ਹੈ। ਕੁਝ ਦਿਨਾਂ ਤੱਕ ਰੋਜ਼ਾਨਾ ਇਸ ਨੂੰ ਪੀਣ ਨਾਲ ਮੂੰਹ ਦੇ ਛਾਲਿਆਂ ਵਿੱਚ ਆਰਾਮ ਮਿਲ ਸਕਦਾ ਹੈ। ਇਸ ਵਿੱਚ ਵਿਟਾਮਿਨ ਸੀ ਵੀ ਹੁੰਦਾ ਹੈ, ਜੋ ਸਰੀਰ ਦੀ ਇਮਿਊਨਿਟੀ ਨੂੰ ਵਧਾਉਂਦਾ ਹੈ। ਔਲੇ ਦਾ ਜੂਸ ਪੀਣ ਨਾਲ ਪਾਚਨ ਪ੍ਰਣਾਲੀ ਵਿੱਚ ਸੁਧਾਰ ਹੁੰਦਾ ਹੈ ਅਤੇ ਇਹ ਚਮੜੀ ਲਈ ਵੀ ਫਾਇਦੇਮੰਦ ਹੁੰਦਾ ਹੈ।

ਨਮਕ ਦੇ ਪਾਣੀ ਨਾਲ ਕੁਰਲੀ
ਕੋਸੇ ਪਾਣੀ ਵਿੱਚ ਅੱਧਾ ਚਮਚ ਲੂਣ ਮਿਲਾ ਕੇ ਕੁਰਲੀ ਕਰਨ ਨਾਲ ਇਨਫੈਕਸ਼ਨ ਦਾ ਖ਼ਤਰਾ ਘੱਟ ਹੁੰਦਾ ਹੈ ਅਤੇ ਦਰਦ ਵਿੱਚ ਰਾਹਤ ਮਿਲ ਸਕਦੀ ਹੈ।

ਸ਼ਹਿਦ
ਸ਼ਹਿਦ ਵਿੱਚ ਕੁਦਰਤੀ ਐਂਟੀ-ਬੈਕਟੀਰੀਅਲ ਅਤੇ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ। ਦਿਨ ਵਿੱਚ 2-3 ਵਾਰ ਛਾਲੇ ‘ਤੇ ਹਲਕਾ ਜਿਹਾ ਸ਼ਹਿਦ ਲਗਾਉਣ ਨਾਲ ਆਰਾਮ ਮਿਲ ਸਕਦਾ ਹੈ।

ਸੌਂਫ ਦਾ ਪਾਣੀ
ਗਰਮੀਆਂ ‘ਚ ਸੌਂਫ ਦਾ ਪਾਣੀ ਪੀਣਾ ਬਹੁਤ ਲਾਭਦਾਇਕ ਹੁੰਦਾ ਹੈ। ਸੌਂਫ ਦੀ ਤਾਸੀਰ ਠੰਢੀ ਹੁੰਦੀ ਹੈ, ਇਹ ਪੇਟ ਨੂੰ ਠੰਢਕ ਪਹੁੰਚਾਉਂਦਾ ਹੈ ਅਤੇ ਐਸਿਡਿਟੀ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਗਰਮੀ ਦੇ ਦਿਨਾਂ ਵਿੱਚ ਮੂੰਹ ਦੇ ਛਾਲਿਆਂ ਨੂੰ ਘੱਟ ਕਰਨ ਲਈ ਸੌਂਫ ਦਾ ਪਾਣੀ ਜ਼ਰੂਰ ਪੀਓ।

ਨਾਰੀਅਲ ਤੇਲ
ਨਾਰੀਅਲ ਤੇਲ ਦੀ ਵਰਤੋਂ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਵਿੱਚ ਅਜਿਹੇ ਗੁਣ ਹੁੰਦੇ ਹਨ, ਜੋ ਬੈਕਟੀਰੀਆ ਨੂੰ ਖ਼ਤਮ ਕਰਦੇ ਹਨ ਅਤੇ ਸੋਜ ਨੂੰ ਘੱਟ ਕਰਦੇ ਹਨ। ਦਿਨ ਵਿੱਚ 3-4 ਵਾਰ ਸਾਫ਼ ਉਂਗਲ ਨਾਲ ਨਾਰੀਅਲ ਤੇਲ ਛਾਲਿਆਂ ‘ਤੇ ਲਗਾਉਣ ਨਾਲ ਦਰਦ ਘੱਟ ਹੁੰਦਾ ਹੈ ਅਤੇ ਜ਼ਖ਼ਮ ਜਲਦੀ ਭਰ ਜਾਂਦੇ ਹਨ।

Share This Article
Leave a Comment