ਗੁਰੂ ਰੰਧਾਵਾ ਤੇ ਨੋਰਾ ਫਤੇਹੀ ਦਾ ਗਾਣਾ ‘ਨਾਚ ਮੇਰੀ ਰਾਣੀ’ ਯੂਟਿਊਬ ‘ਤੇ ਕਰ ਰਿਹੈ ਟਰੈਂਡ

TeamGlobalPunjab
1 Min Read

ਨਿਊਜ਼ ਡੈਸਕ: ਗੁਰੂ ਰੰਧਾਵਾ ਅਤੇ ਨੋਰਾ ਫਤੇਹੀ ਦਾ ਵੀਡੀਓ ਗਾਣਾ ‘ਨਾਚ ਮੇਰੀ ਰਾਣੀ’ ਰਿਲੀਜ਼ ਕਰ ਦਿੱਤਾ ਗਿਆ ਹੈ। ਵੀਡੀਓ ਵਿੱਚ ਨੋਰਾ ਤੇ ਗੁਰੂ ਦੀ ਕਮਾਲ ਦੀ ਕੈਮਿਸਟਰੀ ਵੇਖਣ ਨੂੰ ਮਿਲ ਰਹੀ ਹੈ। ਰਿਲੀਜ਼ ਹੁੰਦੇ ਹੀ ਵੀਡੀਓ ਗਾਣੇ ਨੇ ਸੋਸ਼ਲ ਮੀਡੀਆ ‘ਤੇ ਸਨਸਨੀ ਮਚਾ ਦਿੱਤੀ ਹੈ। ਯੂਟਿਊਬ ‘ਤੇ ਗਾਣੇ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਇਸ ਗਾਣੇ ਨੂੰ ਗੁਰੂ ਰੰਧਾਵਾ ਅਤੇ ਨਿਕਿਤਾ ਗਾਂਧੀ ਨੇ ਆਪਣੀ ਆਵਾਜ਼ ਦਿੱਤੀ ਹੈ।

ਗਾਣੇ ਦੀ ਸ਼ੁਰੂਆਤ ‘ਚ ਗੁਰੂ ਰੰਧਾਵਾ ਇੱਕ ਲੈਬ ਵਿੱਚ ਨਜ਼ਰ ਆ ਰਹੇ ਹਨ ਜਿੱਥੇ ਉਹ ਰੋਬੋਟ ਬਣਾਉਣ ਦਾ ਕੰਮ ਕਰ ਰਹੇ ਹਨ। ਉਹ ਕੰਪਿਊਟਰ ਪ੍ਰੋਗਰਾਮਿੰਗ ਦੇ ਜ਼ਰੀਏ ਰੋਬੋਟ ਨੂੰ ਜ਼ਿੰਦਾ ਕਰ ਦਿੰਦੇ ਹਨ। ਇਸ ਤੋਂ ਬਾਅਦ ਉਹ ਰੋਬੋਟ ਵੇਖਦੇ ਹੀ ਵੇਖਦੇ ਨੋਰਾ ਫਤੇਹੀ ਵਿੱਚ ਬਦਲ ਜਾਂਦਾ ਹੈ। ਵੀਡੀਓ ਵਿੱਚ ਨੋਰਾ ਨੇ ਆਪਣੇ ਡਾਂਸ ਨਾਲ ਇੱਕ ਵਾਰ ਫਿਰ ਫੈਨਸ ਦਾ ਦਿਲ ਜਿੱਤ ਲਿਆ ਹੈ।

ਗੁਰੂ ਅਤੇ ਨੋਰਾ ਦੀ ਇਹ ਵੀਡੀਓ ਯੂਟਿਊਬ ‘ਤੇ ਖਬਰ ਲਿਖੇ ਜਾਣ ਤੱਕ ਸੱਤ ਮਿਲੀਅਨ ਤੋਂ ਜ਼ਿਆਦਾ ਵਾਰ ਵੇਖੀ ਜਾ ਚੁੱਕੀ ਹੈ। ਯੂਟਿਊਬ ‘ਤੇ ਇਹ ਵੀਡੀਓ ਨੰਬਰ 1 ‘ਤੇ ਟਰੈਂਡ ਕਰ ਰਹੀ ਹੈ।

Share this Article
Leave a comment