Home / News / ਸਰਹੱਦੀ ਜਿਲ੍ਹੇ ਦੇ ਸਕੂਲਾਂ ਵਿੱਚ ਦਾਖਲੇ ਲਈ ਅਧਿਆਪਕ ਨਿਭਾਅ ਰਹੇ ਅਹਿਮ ਭੂਮਿਕਾ

ਸਰਹੱਦੀ ਜਿਲ੍ਹੇ ਦੇ ਸਕੂਲਾਂ ਵਿੱਚ ਦਾਖਲੇ ਲਈ ਅਧਿਆਪਕ ਨਿਭਾਅ ਰਹੇ ਅਹਿਮ ਭੂਮਿਕਾ

ਫਾਜ਼ਿਲਕਾ : ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਤੇ ਸਿੱਖਿਆ ਸਕੱਤਰ ਕਿ੍ਰਸ਼ਨ ਕੁੁੁੁਮਾਰ ਆਈ.ਏ.ਐਸ ਦੀ ਯੋਗ ਅਗਵਾਈ ਵਿੱਚ ਦਾਖਲਾ ਮੁਹਿੰਮ ਦਾ ਜਾਇਜਾ ਲੈਣ ਲਈ ਜ਼ਿਲਾ ਸਿੱਖਿਆ ਅਧਿਕਾਰੀ (ਸੈਕੰਡਰੀ ਸਿੱਖਿਆ) ਡਾ ਤਿਰਲੋਚਨ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾ `ਤੇ ਸਕੂਲ ਅਧਿਆਪਕਾਂ ਵੱਲੋਂ ਬਚਿਆਂ ਦਾ ਸਰਕਾਰੀ ਸਕੂਲਾਂ ਵਿਖੇ ਵੱਧ ਤੋਂ ਵੱਧ ਦਾਖਲਾ ਕਰਵਾਉਣ ਦੇ ਮੰਤਵ ਤਹਿਤ ਪਿੰਡਾਂ ਵਿਖੇ ਜਾ-ਜਾ ਕੇ ਮਾਪਿਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਸਰਕਾਰੀ ਹਾਈ ਸਕੂਲ ਬਾਂਡੀ ਵਾਲਾ ਦੇ ਹਿੰਦੀ ਅਧਿਆਪਕ ਸ੍ਰੀ ਸੰਜੇ ਕੁਮਾਰ ਵੱਲੋਂ ਪਿੰਡਾਂ ਵਿਖੇ ਸ਼ਿਰਕਤ ਕਰਕੇ ਦਾਖਲਾ ਮੁਹਿੰਮ ਨੂੰ ਬੜਾਵਾ ਦੇਣ ਲਈ ਭਰਪੂਰ ਕਦਮ ਚੁੱਕੇ ਜਾ ਰਹੇ ਹਨ।

ਸਰਕਾਰੀ ਸਕੂਲ ਬਾਂਡੀ ਵਾਲਾ ਦੇ ਅਧਿਆਪਕ ਸੰਜੇ ਕੁਮਾਰ ਵੱਲੋਂ ਪਿੰਡ ਨਵਾਂ ਸਿਵਾਣਾ, ਪੁਰਾਣਾ ਸਿਵਾਣਾ ਅਤੇ ਮੁਰਾਦ ਵਾਲਾ ਭੋਮਗੜ ਵਿਖੇ ਜਾ ਕੇ ਮਾਪਿਆਂ ਨਾਲ ਮੇਲ-ਮਿਲਾਪ ਕਰਕੇ ਬੱਚਿਆਂ ਦਾ ਸਰਕਾਰੀ ਸਕੂਲ ਵਿਖੇ ਦਾਖਲਾ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲ ਵਿਦਿਆ ਮੁਹੱਈਆ ਕਰਵਾਉਣ ਦੇ ਪੱਖੋਂ ਘੱਟ ਨਹੀਂ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲ ਸਮਾਰਟ ਬਣ ਚੁੱਕੇ ਹਨ ਤੇ ਆਨਲਾਈਨ ਮਾਧਿਅਮ ਰਾਹੀਂ ਵੀ ਬਚਿਆਂ ਨੂੰ ਪੜਾਈ ਮੁਹੱਈਆ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦਾ ਮਿਆਰ ਉਚਾ ਚੁੱਕਣ ਲਈ ਸਰਕਾਰ ਵੱਲੋਂ ਅਹਿਮ ਕਦਮ ਪੁੱਟੇ ਗਏ ਹਨ ਤੇ ਸਕੂਲਾਂ ਵਿਚ ਐਲ.ਈ.ਡੀ., ਈ.ਕੰਟੈਂਟ, ਵਧੀਆ ਸਾਜੋ-ਸਮਾਨ, ਬੈਠਣ ਲਈ ਫਰਨੀਚਰ ਆਦਿ ਦੀ ਵਿਵਸਥਾ ਕੀਤੀ ਗਈ ਹੈ।

ਸਕੂਲ ਦੇ ਹੈਡ ਮੈਡਮ ਪੁਨਮ ਕਸਵਾਂ ਨੇ ਦੱਸਿਆ ਕਿ ਉਨ੍ਹਾਂ ਦਾ ਅਧਿਆਪਕ ਸਟਾਫ ਬਹੁਤ ਹੀ ਮਿਹਨਤੀ ਹੈ ਤੇ ਤਨਦੇਹੀ ਨਾਲ ਸਕੂਲ ਨੂੰ ਸੇਵਾਵਾਂ ਮੁਹੱਈਆ ਕਰਵਾ ਰਿਹਾ ਹੈ।ਉਨ੍ਹਾਂ ਕਿਹਾ ਕਿ ਸਕੂਲਾਂ ਵਿਚ ਬਚਿਆਂ ਦੇ ਦਾਖਲੇ ਕਰਵਾਉਣ ਲਈ ਅਧਿਆਪਕ ਸੰਜੇ ਕੁਮਾਰ ਵੱਲੋਂ ਸ਼ਲਾਘਾਂਯੋਗ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਦੇ ਦਿਵਿਆਂਗ ਹੋਣ ਦੇ ਬਾਵਜੂਦ ਵੀ ਵੱਖ-ਵੱਖ ਪਿੰਡਾਂ ਵਿਚ ਪਹੁੰਚ ਕੀਤੀ ਜਾ ਰਹੀ ਹੈ ਅਤੇ ਮਾਪਿਆਂ ਨੂੰ ਬਚਿਆਂ ਦਾ ਸਰਕਾਰੀ ਸਕੂਲਾਂ ਵਿਖੇ ਦਾਖਲਾ ਕਰਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਧਿਆਪਕ ਨੂੰ ਵਧੀਆ ਸੇਵਾਵਾਂ ਦੇਣ ਦੇ ਬਦਲੇ ਸਨਮਾਨਿਤ ਵੀ ਕੀਤਾ ਗਿਆ ਹੈ।ਇਸ ਤੋਂ ਇਲਾਵਾ ਸਕੂਲ ਦੇ ਹੋਰ ਅਧਿਆਪਕ ਜਿਸ ਵਿਚ ਵਿਜ਼ੈ ਪਾਲ ਸਕੂਲ ਮੀਡੀਆ ਕੋਆਰਡੀਨੇਟਰ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ।

ਇਸ ਮੁਹਿੰਮ ਵਿਚ ਪਿੰਡ ਦੇ ਸਰਪੰਚ ਜਗਦੀਸ਼ ਸਿੰਘ, ਓਮ ਪ੍ਰਕਾਸ਼, ਜਰਨੈਲ ਸਿੰਘ, ਰਘੁਵੀਰ ਸਿਹਾਗ, ਭੂਪ ਸਿੰਘ ਸ਼ਰਮਾ, ਦਿਆਲ ਸਹਾਰਨ, ਮਦਨ ਲਾਲ, ਵਿਕਾਸ ਸਿਹਾਗ, ਬਹਿਰੀਰਾਮ ਸਿਹਾਗ, ਸ਼ੇਰ ਸਿੰਘ, ਰਾਕੇਸ਼ ਕੁਮਾਰ, ਰਣਵੀਰ ਸਿੰਘ, ਪੇ੍ਰਮ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਸਜਨਾਂ ਦਾ ਅਹਿਮ ਯੋਗਦਾਨ ਰਿਹਾ ਹੈ।

Check Also

ਪ੍ਰਧਾਨ ਮੰਤਰੀ ਜਾਂ ਤਾਂ ਮਹਿੰਗਾਈ ਘੱਟ ਕਰਨ ਜਾਂ ਝੋਲਾ ਚੁੱਕ ਕੇ ਚਲੇ ਜਾਣ: ਕੰਗ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮਹਿੰਗਾਈ ਦੇ ਮੁੱਦੇ ’ਤੇ ਕੇਂਦਰ ਸਰਕਾਰ ਨੂੰ ਘੇਰਦਿਆਂ …

Leave a Reply

Your email address will not be published.