ਰੂਸ ਵਿਚ ਇਕ ਹਫ਼ਤੇ ਤੋਂ ਸਾਇਬੇਰੀਆ ਦੀਆਂ ਪਹਾੜੀਆਂ ਵਿੱਚ ਬਰਫਬਾਰੀ ਹੋ ਰਹੀ ਹੈ। ਇਸ ਕਾਰਨ ਇੱਥੇ ਕਰੀਬ 5 ਫੁੱਟ ਬਰਫ ਜਮ੍ਹਾਂ ਹੋ ਗਈ ਹੈ। ਜਾਣਕਾਰੀ ਮੁਤਾਬਿਕ ਇੱਥੋਂ ਦਾ ਤਾਪਮਾਨ ਘੱਟੋ-ਘੱਟ 68 ਡਿਗਰੀ ‘ਤੇ ਪਹੁੰਚ ਗਿਆ ਹੈ। ਹਾਲਾਂਕਿ, ਸੋਮਵਾਰ ਨੂੰ ਇਹ ਘੱਟ ਤੋਂ ਘੱਟ 37 ਡਿਗਰੀ ਸੀ। ਅਜਿਹੀ ਸਥਿਤੀ ਵਿੱਚ ਪਹਾੜੀਆਂ ਤੇ ਰਹਿਣ ਵਾਲੇ ਜਾਨਵਰ ਇਸ ਬਰਫ ਵਿੱਚ ਫਸ ਗਏ ਹਨ। ਰਿਪੋਰਟਾਂ ਮੁਤਾਬਿਕ ਉਨ੍ਹਾਂ ਫਸੇ ਹੋਏ ਜਾਨਵਰਾਂ ਨੂੰ ਪੋਲਰ ਏਅਰ ਲਾਈਨ ਵੱਲੋਂ ਬਚਾਇਆ ਗਿਆ ਹੈ ਅਤੇ ਹਵਾਈ ਜਹਾਜ਼ ਰਾਹੀਂ ਸੁਰੱਖਿਅਤ ਥਾਵਾਂ ‘ਤੇ ਭੇਜਿਆ ਗਿਆ ਹੈ। ਏਅਰ ਲਾਈਨ ਮੁਤਾਬਿਕ ਇੱਥੇ 70 ਤੋਂ ਵੱਧ ਜਾਨਵਰ ਫਸੇ ਹੋਏ ਸਨ। ਇਨ੍ਹਾਂ ਵਿੱਚ ਹਿਰਨ, ਪੋਲਰ ਬੀਅਰ ਅਤੇ ਕਸਤੂਰੀਆ ਬਲਦ ਸ਼ਾਮਲ ਸਨ। ਰਿਪੋਰਟ ਦੇ ਅਨੁਸਾਰ, ਇੱਥੇ ਤਾਪਮਾਨ ਆਮ ਤੌਰ ‘ਤੇ 20 ਤੋਂ ਘੱਟ ਰਹਿੰਦਾ ਹੈ ਅਤੇ; ਇਸ ਮਹੀਨੇ ਹੋਈ ਬਰਫਬਾਰੀ ਪਿਛਲੇ 13 ਸਾਲਾਂ ਤੋਂ ਸਭ ਤੋਂ ਵੱਧ ਹੈ