ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੀਤੇ ਦਿਨੀਂ ਆਪਣੇ ਟਵੀਟਰ ਹੈਂਡਲ ਤੋਂ ਟਵੀਟ ਕਰ ਕਿਹਾ ਸੀ ਕਿ ਅਮਰੀਕੀ ਸਪੈਸ਼ਲ ਫੌਰਸ ਨੇ ਦੁਨੀਆ ਦੇ ਸਭ ਤੋਂ ਖੌਫਨਾਕ ਅੱਤਵਾਦੀ ਆਈ.ਐੱਸ.ਆਈ.ਐੱਸ. ਦੇ ਸਰਗਨਾ ਅਬੁ-ਬਕਰ-ਅਲ ਬਗਦਾਦੀ ਨੂੰ ਮਾਰ ਮੁਕਾਇਆ ਹੈ। ਬਗਦਾਦੀ ਦੀ ਮੌਤ ਤੋਂ ਬਾਅਦ ਟਰੰਪ ਨੇ ਅੱਜ ਆਪਣੇ ਇੱਕ ਹੋਰ ਟਵੀਟ ਰਾਹੀਂ ਅਮਰੀਕੀ ਫੌਜ ਦੇ ਉਸ ਕੁੱਤੇ ਦੀ ਫੋਟੋ ਸ਼ੇਅਰ ਕੀਤੀ ਹੈ ਜਿਸ ਨੇ ਆਈ.ਐੱਸ.ਆਈ.ਐੱਸ. ਦੇ ਮੁਖੀ ਬਗਦਾਦੀ ਨੂੰ ਮਾਰਨ ਲਈ ਅਹਿਮ ਭੂਮਿਕਾ ਨਿਭਾਈ ਹੈ।
ਅਮਰੀਕੀ ਫੌਜ ਦਾ ਇਹ ਕੁੱਤਾ ਬੈਲਜ਼ੀਅਨ ਮਾਲੀਨੋਸ ਨਸਲ ਦਾ ਹੈ ਦੱਸ ਦੇਈਏ ਕਿ ਅਮਰੀਕੀ ਫੌਜ ਦੇ ਇਹ ਕਮਾਲ ਦੇ ਕੁੱਤੇ ਨੇ ਪਹਿਲਾਂ ਵੀ ਕਈ ਖਤਰਨਾਕ ਅੱਤਵਾਦੀ ਆਪਰੇਸ਼ਨਾ ‘ਚ ਅਮਰੀਕੀ ਫੌਜ ਦਾ ਹਿੱਸਾ ਰਹੇ ਹਨ। ਇਸ ਨਸਲ ਦੇ ਕੁੱਤੇ ਨੇ ਪਹਿਲਾਂ ਵੀ ਚਰਚਾ ‘ਚ ਆਏ ਸਨ ਜਿਨ੍ਹਾਂ ਨੇ ਅੱਤਵਾਦੀ ਸੰਗਠਨ ਅਲ-ਕਾਇਦਾ ਦੇ ਸੰਸਥਾਪਕ ਲਾਦੇਨ ਨੂੰ ਐਬਟਾਬਾਦ ‘ਚ ਲੱਭਣ ਲਈ ਯੂਐੱਸ ਨੇਵੀ ਸੀਲ ਟੀਮ ਦੀ ਸਹਾਇਤਾ ਕੀਤੀ ਸੀ।
We have declassified a picture of the wonderful dog (name not declassified) that did such a GREAT JOB in capturing and killing the Leader of ISIS, Abu Bakr al-Baghdadi! pic.twitter.com/PDMx9nZWvw
— Donald J. Trump (@realDonaldTrump) October 28, 2019
ਦੱਸਣਯੋਗ ਹੈ ਕਿ ਇਨ੍ਹਾਂ ਕੁੱਤਿਆਂ ਨੂੰ ਪਹਿਲਾਂ ਅਮਰੀਕੀ ਫੌਜ ‘ਚ ਵਿਸ਼ੇਸ ਸੁਰੱਖਿਆ ਟੀਮ ਦਾ ਹਿੱਸਾ ਮੰਨਿਆ ਜਾਂਦਾ ਸੀ। ਭਾਰਤ ਅੰਦਰ ਵੀ ਸੀਆਰਪੀਐੱਫ ਤੇ ਐੱਨਐੱਸਜੀ (ਨੈਸ਼ਨਲ ਸੁਰੱਖਿਆ ਫੋਰਸ) ਵੱਲੋਂ ਵੀ ਇਸ ਨਸਲ ਦੇ ਕੁੱਤਿਆਂ ਤੋਂ ਸਹਾਇਤਾ ਲਈ ਜਾਂਦੀ ਹੈ। ਇਹ ਕੁੱਤੇ ਦੁਸ਼ਮਣ ਤੇ ਘਾਤ ਲਗਾ ਕੇ ਹਮਲਾ ਕਰਦੇ ਹਨ। ਹਥਿਆਰਾਂ ਦਾ ਪਤਾ ਲਗਾਉਣ ਲਈ ਵੀ ਇਹ ਕੁੱਤੇ ਬਹੁਤ ਤੇਜ਼ ਹੁੰਦੇ ਹਨ ਤੇ ਇਹ ਲਗਭਗ 30 ਕਿਲੋਮੀਟਰ ਲਗਾਤਾਰ ਚਲ ਸਕਦੇ ਹਨ।