ਟਰੰਪ ਦੇ ਪੁੱਤਰ ਨੇ ਕੀਤਾ ਦਾਅਵਾ, ਪਿਤਾ ਨੂੰ ਦਿੱਤੀ ਗਈ ਸੀ ਕੋਰੋਨਾ ਵਾਇਰਸ ਵੈਕਸੀਨ!

TeamGlobalPunjab
2 Min Read

ਵਾਸ਼ਿੰਗਟਨ: ਸੋਸ਼ਲ ਮੀਡੀਆ ‘ਤੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਪੁੱਤਰ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਨੇ ਇੱਕ ਟੀਵੀ ਸ਼ੋਅ ਵਿੱਚ ਕਿਹਾ ਕਿ ਟਰੰਪ ਨੂੰ ਕੋਰੋਨਾ ਵਾਇਰਸ ਦੀ ਵੈਕਸੀਨ ਦਿੱਤੀ ਗਈ ਸੀ।

ਹਾਲਾਂਕਿ ਬਾਅਦ ਵਿੱਚ ਜਦੋਂ ਪੱਤਰਕਾਰ ਨੇ ਏਰਿਕ ਟਰੰਪ ਤੋਂ ਇਹ ਕਨਫਰਮ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ, ਕੀ ਸਹੀ ਵਿੱਚ ਟਰੰਪ ਨੂੰ ਵੈਕਸੀਨ ਦਿੱਤੀ ਗਈ ਸੀ, ਤਾਂ ਐਰਿਕ ਨੇ ਕਿਹਾ ਮੇਰਾ ਮਤਲਬ ਉਨ੍ਹਾਂ ਨੂੰ ਦਿੱਤੀਆਂ ਗਈਆਂ ਦਵਾਈਆਂ ਨਾਲ ਸੀ। ਇਸ ਵਜ੍ਹਾ ਕਾਰਨ ਲੋਕ ਸੋਸ਼ਲ ਮੀਡੀਆ ਤੇ ਏਰਿਕ ਦਾ ਮਜ਼ਾਕ ਉਡਾਉਣ ਲੱਗੇ ਤੇ ਕਹਿਣ ਲੱਗੇ ਇਨ੍ਹਾਂ ਨੂੰ ਕੋਈ ਵੈਕਸੀਨ ਦਾ ਮਤਲਬ ਸਮਝਾਵੇ।

ਅਸਲ ‘ਚ ਟਰੰਪ ਨੂੰ ਕੋਰੋਨਾ ਵਾਇਰਸ ਦੀ ਕੁਝ ਐਕਸਪੈਰੀਮੈਂਟਲ ਦਵਾਈਆਂ ਦਿੱਤੀਆਂ ਗਈਆਂ ਸਨ। ਇਹ ਦਵਾਈਆਂ ਉਨ੍ਹਾਂ ਦੇ ਕੋਰੋਨਾ ਪਾਜ਼ਿਟਿਵ ਹੋਣ ਤੋਂ ਬਾਅਦ ਸ਼ੁਰੂ ਕੀਤੀਆਂ ਗਈਆਂ ਸਨ। ਹਾਲਾਂਕਿ ਵੈਕਸੀਨ ਆਮ ਤੌਰ ਤੇ ਸਿਹਤਮੰਦ ਲੋਕਾਂ ਨੂੰ ਲਗਾਈਆਂ ਜਾਂਦੀਆਂ ਹਨ ਤਾਂ ਕਿ ਉਹ ਵਾਇਰਸ ਦੀ ਲਪੇਟ ਵਿਚ ਆਉਣ ਤੇ ਬਿਮਾਰ ਨਾ ਹੋਣ।

ਅਮਰੀਕਾ ਵਿੱਚ ਹਾਲੇ ਤੱਕ ਇੱਕ ਵੀ ਵੈਕਸੀਨ ਨੂੰ ਸਫਲਤਾ ਨਹੀਂ ਮਿਲੀ ਹੈ ਹਾਲਾਂਕਿ ਕਈ ਵੈਕਸੀਨ ਤੀਜੇ ਟਰਾਇਲ ਵਿੱਚ ਪਹੁੰਚ ਚੁੱਕੀਆਂ ਹਨ। ਉੱਥੇ ਹੀ ਟਰੰਪ ਨੂੰ ਕੋਰੋਨਾ ਵਾਇਰਸ ਕਾਰਨ ਬੀਮਾਰ ਹੋਣ ਤੋਂ ਬਾਅਦ ਤਿੰਨ ਰਾਤਾਂ ਹਸਪਤਾਲ ਵਿੱਚ ਬਿਤਾਉਣੀਆਂ ਪਈਆਂ ਪਰ ਉਨ੍ਹਾਂ ਦੇ ਬੇਟੇ ਏਰਿਕ ਨੇ ਪਿਤਾ ਦੇ ਕੋਰੋਨਾ ਤੋਂ ਠੀਕ ਹੋਣ ਦੀ ਰਫਤਾਰ ਨੂੰ ਸ਼ਾਨਦਾਰ ਦੱਸਿਆ।

Share this Article
Leave a comment