Home / North America / ਜਹਾਜ਼ ਦੀ ਟਾਇਲਟ ‘ਚ ਕੈਮਰਾ ਲੁੱਕਾ ਕੇ LIVE ਵੀਡੀਓ ਵੇਖਦੇ ਸਨ ਪਾਇਲਟ ! ਮਾਮਲਾ ਦਰਜ

ਜਹਾਜ਼ ਦੀ ਟਾਇਲਟ ‘ਚ ਕੈਮਰਾ ਲੁੱਕਾ ਕੇ LIVE ਵੀਡੀਓ ਵੇਖਦੇ ਸਨ ਪਾਇਲਟ ! ਮਾਮਲਾ ਦਰਜ

ਵਾਸ਼ਿੰਗਟਨ: ਅਮਰੀਕਾ ਵਿੱਚ ਸਾਉਥ-ਵੈਸਟ ਏਅਰਲਾਈਨ ਦੇ ਪਾਇਲਟਾਂ ਦੀ ਇੱਕ ਅਜੀਬ ਕਰਤੂਤ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਤੁਸੀ ਵੀ ਹੈਰਾਨ ਰਹਿ ਜਾਓਗੇ। ਜਹਾਜ਼ ਦੇ ਪਾਇਲਟਾਂ ‘ਤੇ ਦੋਸ਼ ਹੈ ਕਿ ਉਹ ਟਾਇਲਟ ਵਿੱਚ ਕੈਮਰਾ ਲਗਾ ਕੇ ਕਥਿਤ ਤੌਰ ‘ਤੇ ਲਾਈਵ ਸਟਰੀਮਿੰਗ ਵੇਖਦੇ ਰਹੇ ਸਨ।

ਏਅਰਲਾਈਨਸ ਦੀ ਇੱਕ ਮਹਿਲਾ ਪਾਇਲਟ ਨੇ ਹੀ ਆਪਣੇ ਦੋ ਹੋਰ ਸਾਥੀ ਪਾਇਲਟਾਂ ‘ਤੇ ਇਹ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ ਜਹਾਜ਼ ਦੇ ਟਾਇਲਟ ਵਿੱਚ ਕੈਮਰਾ ਲੁਕਾਇਆ ਹੋਇਆ ਸੀ ਤੇ ਉਹ ਕਾਕਪਿਟ ਤੋਂ ਵਿੰਡਸ਼ੀਲਡ ‘ਤੇ ਲੱਗੇ ਆਈਪੈਡ ਵਿੱਚ ਇਸ ਦੀ ਲਾਈਵ ਸਟਰੀਮਿੰਗ ਦੇਖ ਰਹੇ ਸਨ। ਜਿਸ ਤੋਂ ਬਾਅਦ ਸਾਥੀ ਪਾਇਲਟ ਨੇ ਦੋਵੇਂ ਦੋਸ਼ੀਆਂ ‘ਤੇ ਕੇਸ ਦਰਜ ਕਰਵਾਇਆ ਹੈ। ਵਾਸ਼ਿੰਗਟਨ ਪੋਸਟ ਦੇ ਮੁਤਾਬਕ ਇਹ ਮਾਮਲਾ ਪਿਛਲੇ ਸਾਲ ਐਰੀਜ਼ੋਨਾ ਸਟੇਟ ਕੋਰਟ ਵਿੱਚ ਗਿਆ ਸੀ ਹੁਣ ਇਸ ਨੂੰ ਫੈਡਰਲ ਕੋਰਟ ‘ਚ ਟਰਾਂਸਫਰ ਕਰ ਦਿੱਤਾ ਗਿਆ ਹੈ।

ਸਾਊਥ ਵੈਸਟ ਨੇ ਐਤਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਏਅਰਲਾਈਨ ਜਹਾਜ਼ ਦੀ ਟਾਇਲੇਟ ਵਿੱਚ ਕੈਮਰੇ ਨਹੀਂ ਲਗਾਉਂਦੀ ਹੈ ਤੇ 2017 ਦੀ ਘਟਨਾ ਮਜ਼ਾਕ ਦੀ ਗਲਤ ਕੋਸ਼ਿਸ਼ ਸੀ। ਮਾਮਲੇ ਅਨੁਸਾਰ, ਸਾਥੀ ਫਲਾਈਟ ਅਟੈਂਡੇਂਟ ਰੇਨੀ ਨੇ ਦੋਸ਼ ਲਗਾਇਆ ਕਿ ਉਸਨੇ ਪਲੇਨ ਦੇ ਫਾਰਵਰਡ ਲੈਵਰੇਟ ਤੋਂ iPad ਵਿੱਚ ਚੱਲ ਰਹੀ ਇੱਕ ਵੀਡੀਓ ਨੂੰ ਉਸ ਵੇਲੇ ਵੇਖਿਆ ਜਦੋਂ ਉਹ ਫਲਾਈਟ 1088 ਦੀ ਕਾਕਪਿਟ ਵਿੱਚ ਗਈ।

ਸ਼ਿਕਾਇਤ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਾਥੀ-ਪਾਇਲਟ ਰਿਆਨ ਰਸੇਲ ਨੇ ਸਵੀਕਾਰ ਕੀਤਾ ਕਿ ਆਈਪੈਡ ਤੋਂ ਟਾਇਲਟ ‘ਚ ਲਗਾਏ ਗਏ ਇੱਕ ਕੈਮਰੇ ਤੋਂ ਵੀਡੀਓ ਲਾਇਵ ਸਟਰੀਮ ਹੋ ਰਿਹਾ ਸੀ। ਪਰ ਉਸ ਨੇ ਰੇਨੀ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਕੈਮਰੇ ਸਾਊਥ-ਵੈਸਟ ਦੇ ਬੋਇੰਗ 737-800 ਜਹਾਜ਼ਾਂ ਵਿੱਚ ਗੁਪਤ ਸੁਰੱਖਿਆ ਉਪਾਅ ਦੇ ਤਹਿਤ ਲਗਾਏ ਗਏ ਸਨ।

ਇਹ ਮੁਕੱਦਮਾ ਰੇਨੀ ਅਤੇ ਉਨ੍ਹਾਂ ਦੇ ਪਤੀ ਡੇਵਿਡ ਵਲੋਂ ਅਕਤੂਬਰ 2018 ਵਿੱਚ ਐਰਿਜ਼ੋਨਾ ਦੀ ਇੱਕ ਅਦਾਲਤ ਵਿੱਚ ਦਰਜ ਕੀਤਾ ਗਿਆ ਸੀ । ਅਗਸਤ ਦੇ ਅੰਤ ਵਿੱਚ ਇਸਨੂੰ ਫੀਨਿਕਸ ਵਿੱਚ ਸਮੂਹ ਅਦਾਲਤ ਵਿੱਚ ਭੇਜ ਦਿੱਤਾ ਗਿਆ। ਰੇਨੀ ਨੇ ਕਿਹਾ ਕਿ ਏਅਰਲਾਈਨ ਨੇ ਲਾਈਵ ਸਟਰੀਮਿੰਗ ਕਰ ਔਰਤਾਂ ਦੀ ਸੁਰੱਖਿਆ ਨਾਲ ਸਮਝੌਤਾ ਕੀਤਾ ਹੈ ਇਸ ਲਈ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

Check Also

ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਦੀ ਰਿਪੋਰਟ ਅਨੁਸਾਰ ਐਲਏਸੀ ਤੋਂ ਕੁਝ ਸੈਨਿਕਾਂ ਨੂੰ ਹਟਾਉਣ ‘ਤੇ ਬਣਿਆ ਤਣਾਅ

ਵਾਸ਼ਿੰਗਟਨ :- ਅਮਰੀਕਾ ਨੇ ਭਾਰਤ-ਚੀਨ ਸਰਹੱਦ ਦੇ ਵਿਵਾਦਾਂ ਵਾਲੇ ਖੇਤਰਾਂ ’ਚ ਪਿਛਲੇ ਸਾਲ ਚੀਨੀ ਫ਼ੌਜ …

Leave a Reply

Your email address will not be published. Required fields are marked *