TikTok ਨੂੰ ਲੈ ਕੇ ਟਰੰਪ ਸਖਤ, ਕੰਪਨੀ ਨਾਲ ਕਿਸੇ ਵੀ ਤਰ੍ਹਾਂ ਦੇ ਸੌਦੇ ਲਈ ਨਹੀਂ ਰਾਜ਼ੀ

TeamGlobalPunjab
1 Min Read

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਕ ਵਾਰ ਮੁੜ ਤੋਂ ਚੀਨੀ ਵੀਡੀਓ ਐਪਲੀਕੇਸ਼ਨ ਟਿਕਟੋਕ ਨੂੰ ਲੈ ਕੇ ਸਖਤੀ ਦਿਖਾਈ ਹੈ। ਟਰੰਪ ਨੇ ਕਿਹਾ ਕਿ ਉਹ ਟਿਕਟੋਕ ਦੀ ਵਿਕਰੀ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੇ ਸੌਦੇ ‘ਤੇ ਦਸਤਖਤ ਕਰਨ ਲਈ ਤਿਆਰ ਨਹੀਂ ਹਨ, ਜਦੋਂ ਤੱਕ ਉਹ ਸੌਦੇ ਵਾਲੇ ਡਰਾਫਟ ਨੂੰ ਦੇਖ ਨਹੀਂ ਲੈਂਦੇ।

ਇਸ ਦੌਰਾਨ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਜਿੱਥੋਂ ਤੱਕ ਰਾਸ਼ਟਰੀ ਸੁਰੱਖਿਆ ਦੀ ਗੱਲ ਹੈ ਤਾਂ ਇਹ ਸੌਦਾ 100 ਫੀਸਦ ਹੋਣਾ ਚਾਹੀਦਾ ਹੈ, ਨਹੀਂ ਤਾਂ ਮੈਂ ਕਿਸੇ ਵੀ ਚੀਜ਼ ‘ਤੇ ਦਸਤਖਤ ਕਰਨ ਲਈ ਤਿਆਰ ਨਹੀਂ ਹਾਂ। ਅਮਰੀਕਾ ਨੂੰ ਸੁਰੱਖਿਆ ਦੀ ਜ਼ਰੂਰਤ ਹੈ, ਖਾਸਕਰ ਚੀਨ ਦੇ ਨਾਲ ਜੋ ਅਸੀਂ ਹੁਣ ਤੱਕ ਦੇਖ ਚੁੱਕੇ ਹਾਂ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਟਰੰਪ ਨੇ ਕਿਹਾ ਕਿ ਕੁਝ ਦਿਨਾਂ ਵਿੱਚ ਟਿਕਟੋਕ ਦੇ ਲੈਣ ਦੇਣ ਦੀ ਸਥਿਤੀ ਬਾਰੇ ਇੱਕ ਰਿਪੋਰਟ ਪੇਸ਼ ਕੀਤੀ ਜਾਵੇਗੀ। 14 ਅਗਸਤ ਨੂੰ ਰਾਸ਼ਟਰਪਤੀ ਟਰੰਪ ਨੇ ਇੱਕ ਹੁਕਮ ਜਾਰੀ ਕੀਤਾ ਸੀ ਜਿਸ ਵਿੱਚ 90 ਦਿਨਾਂ ਦੇ ਅੰਦਰ-ਅੰਦਰ ਟਿਕਟੋਕ ਨੂੰ ਆਪਣਾ ਸੰਚਾਲਨ ਅਮਰੀਕੀ ਕੰਪਨੀ ਨੂੰ ਦੇਣ ਲਈ ਕਿਹਾ ਸੀ।

Share this Article
Leave a comment