ਅਲਕਾ ਲਾਂਬਾ ਨੇ ਪੋਲਿੰਗ ਬੂਥ ‘ਤੇ ‘ਆਪ’ ਵਰਕਰ ਨੂੰ ਥੱਪੜ ਮਾਰਨ ਦੀ ਕੀਤੀ ਕੋਸ਼ਿਸ਼

TeamGlobalPunjab
2 Min Read

ਨਵੀਂ ਦਿੱਲੀ: ਦਿੱਲੀ ਵਿਧਾਨਸਭਾ ਚੋਣਾਂ 2020 ਲਈ ਵੋਟਿੰਗ ਜਾਰੀ ਹੈ ਕੁੱਲ 70 ਸੀਟਾਂ ਲਈ 672 ਉਮੀਦਵਾਰ ਮੈਦਾਨ ਵਿੱਚ ਹਨ। ਇਸ ਵਿੱਚ, ਚਾਂਦਨੀ ਚੌਕ ਸੀਟ ਤੋਂ ਕਾਂਗਰਸੀ ਉਮੀਦਵਾਰ ਅਲਕਾ ਲਾਂਬਾ ਦਾ ਟੀਲਾ ਇਲਾਕੇ ਵਿੱਚ ਇੱਕ ਪੋਲਿੰਗ ਬੂਥ ਦਾ ਜਾਇਜ਼ਾ ਲੈਣ ਪਹੁੰਚੀ। ਉੱਥੇ ਮੌਜੂਦ ਆਪ ਸਮਰਥਕਾਂ ਨੇ ਉਨ੍ਹਾਂ ‘ਤੇ ਭੱਦੀ ਟਿੱਪਣੀ ਕੀਤੀ। ਇਸਤੋਂ ਭੜਕੀ ਲਾਂਬਾ ਨੇ ਵਿਅਕਤੀ ਨੂੰ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ, ਜੋ ਉਸਨੂੰ ਨਹੀਂ ਲੱਗਿਆ। ਲਾਂਬਾ ਨੇ ਪੁਲਿਸ ਨੂੰ ਆਪ ਸਮਰਥਕ ‘ਤੇ ਐਫਆਈਆਰ ਦਰਜ ਕਰਨ ਦੀ ਗੱਲ ਵੀ ਕਹੀ ।

ਦਿੱਲੀ ਵਿੱਚ ਲਗਭਗ 1.47 ਕਰੋੜ ਵੋਟਰ ਇਨ੍ਹਾਂ ‘ਚ ਲਗਭਗ 66 ਲੱਖ ਮਹਿਲਾਵਾਂ ਹਨ। ਪਿੱਛਲੀ ਵਿਧਾਨਸਭਾ ਚੋਣਾਂ 2015 ਵਿੱਚ ਹੋਈਆ ਸਨ। ਆਮ ਆਦਮੀ ਪਾਰਟੀ ਨੇ 70 ‘ਚੋਂ 67 ਸੀਟਾਂ ਜਿੱਤੀਆਂ ਸਨ।

ਕਿੰਨੇ ਫੀਸਦੀ ਹੋਈ ਵੋਟਿੰਗ ? 

ਸਮਾਂ ਕਿੰਨੀ ਫੀਸਦੀ ਹੋਈ ਵੋਟਿੰਗ
12 ਵਜੇ 15.47%
11 ਵਜੇ 11%
10 ਵਜੇ 4.33%

Share this Article
Leave a comment