Covishield ਵੈਕਸੀਨ ਦੀ ਕੀਮਤ ਦਾ ਐਲਾਨ, ਪ੍ਰਾਈਵੇਟ ਤੇ ਸਰਕਾਰੀ ਹਸਪਤਾਲਾਂ ਲਈ ਵੱਖ-ਵੱਖ ਰੇਟ ਤੈਅ

TeamGlobalPunjab
2 Min Read

ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਵਾਇਰਸ ਦੇ ਖਿਲਾਫ ਜੰਗ ਨੂੰ ਹੋਰ ਤੇਜ਼ ਕਰਦਿਆਂ 1 ਮਈ ਤੋਂ ਵੈਕਸੀਨੇਸ਼ਨ ਦਾ ਦਾਇਰਾ ਵਧਾਇਆ ਜਾ ਰਿਹਾ ਹੈ। ਸੂਬਾ ਸਰਕਾਰਾਂ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਵੈਕਸੀਨ ਕਿੰਨੇ ਰੁਪਏ ਵਿੱਚ ਮਿਲੇਗੀ ਇਸ ਦਾ ਐਲਾਨ ਹੋ ਗਿਆ ਹੈ। ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਸੂਬਿਆਂ ਅਤੇ ਪ੍ਰਾਈਵੇਟ ਹਸਪਤਾਲਾਂ ਲਈ ਵੈਕਸੀਨ ਦੀ ਇਕ ਡੋਜ਼ ਦੀ ਕੀਮਤ ਤੈਅ ਕਰ ਦਿੱਤੀ ਹੈ। ਜਿਸ ਦੇ ਮੁਤਾਬਕ Covishield ਦੀ ਇੱਕ ਖੁਰਾਕ ਪ੍ਰਾਈਵੇਟ ਹਸਪਤਾਲ ਵਿੱਚ ਜਿੱਥੇ 600 ਰੁਪਏ ਵਿੱਚ ਮਿਲੇਗੀ, ਉੱਥੇ ਹੀ ਸਰਕਾਰੀ ਹਸਪਤਾਲ ‘ਚ ਇਸ ਦੀ ਕੀਮਤ 400 ਰੁਪਏ ਹੋਵੇਗੀ। ਯਾਨੀ ਸਰਕਾਰੀ ਹਸਪਤਾਲ ‘ਚ 18 ਸਾਲ ਤੋਂ ਜ਼ਿਆਦਾ ਉਮਰ ਦੇ ਲੋਕ 400 ਰੁਪਏ ਦੇ ਕੇ ਤਾਂ ਪ੍ਰਾਈਵੇਟ ਹਸਪਤਾਲ ਵਿੱਚ 600 ਰੁਪਏ ਦੇ ਕੇ ਵੈਕਸੀਨ ਲਗਵਾ ਸਕਦੇ ਹਨ।

ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਅੱਗੇ ਕਿਹਾ ਕਿ ਕੰਪਨੀ ਵੈਕਸੀਨ ਦੀ ਕੁੱਲ ਉਤਪਾਦਨ ਦਾ 50 ਫ਼ੀਸਦ ਭਾਰਤ ਸਰਕਾਰ ਦੇ ਟੀਕਾਕਰਨ ਪ੍ਰੋਗਰਾਮ ਨੂੰ ਦੇਵੇਗੀ ਅਤੇ ਬਾਕੀ 50 ਫ਼ੀਸਦੀ ਵੈਕਸੀਨ ਸੂਬਾ ਸਰਕਾਰਾਂ ਅਤੇ ਨਿੱਜੀ ਹਸਪਤਾਲਾਂ ਲਈ ਹੋਵੇਗੀ।

ਦੱਸ ਦਈਏ ਕਿ ਹੁਣ ਤੱਕ ਸਿਰਫ ਭਾਰਤ ਸਰਕਾਰ ਹੀ ਟੀਕਾ ਖਰੀਦ ਰਹੀ ਸੀ ਪਰ ਹੁਣ ਸੂਬਾ ਸਰਕਾਰਾਂ ਵੀ ਟੀਕੇ ਨੂੰ ਖਰੀਦ ਸਕਣਗੀਆਂ। ਸੀਰਮ ਇੰਸਟੀਚਿਊਟ ਆਫ ਇੰਡੀਆ ਵੱਲੋਂ ਜੋ ਐਲਾਨ ਕੀਤਾ ਗਿਆ ਹੈ, ਉਸ ਦੇ ਮੁਤਾਬਕ ਕੌਮੀ ਸ਼ੀਲਡ ਵੈਕਸੀਨ ਦੀ ਇੱਕ ਖੁਰਾਕ ਦਾ ਰੇਟ ਸੂਬਾ ਸਰਕਾਰ ਯਾਨੀ ਸਰਕਾਰੀ ਹਸਪਤਾਲਾਂ ਲਈ 400 ਰੁਪਏ ਹੋਵੇਗਾ ਜਦਕਿ ਪ੍ਰਾਈਵੇਟ ਹਸਪਤਾਲਾਂ ਨੂੰ 600 ਰੁਪਏ ਦੀ ਇੱਕ ਖੁਰਾਕ ਦਿੱਤੀ ਜਾਵੇਗੀ।

Share this Article
Leave a comment