ਜੇਕਰ ਮੋਦੀ ਨੇ ਦਵਾਈਆਂ ਦੀ ਸਪਲਾਈ ਨੂੰ ਨਹੀਂ ਦਿੱਤੀ ਮੰਜ਼ੂਰੀ ਤਾਂ ਭਾਰਤ ਰਹੇ ਨਤੀਜਾ ਭੁਗਤਣ ਲਈ ਤਿਆਰ: ਟਰੰਪ

TeamGlobalPunjab
1 Min Read

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਸ ਗੱਲ ਦੀ ਪੂਰੀ ਉਮੀਦ ਹੈ ਕਿ ਭਾਰਤ ਹਾਈਡ੍ਰੋਕਸੀਕਲੋਰੋਕਵੀਨ ਦਵਾਈ ਦੀ ਸਪਲਾਈ ਦੀ ਮੰਜ਼ੂਰੀ ਦੇਵੇਗਾ। ਟਰੰਪ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੇਕਰ ਭਾਰਤ ਹਾਈਡ੍ਰੋਕਸੀਕਲੋਰੋਕਵੀਨ ਦਵਾਈ ਦੇ ਆਰਡਰ ਦੀ ਸਪਲਾਈ ਨੂੰ ਮੰਜੂਰੀ ਨਹੀਂ ਦਿੰਦਾ ਹੈ ਤਾਂ ਸਾਨੂੰ ਬਹੁਤ ਹੈਰਾਨੀ ਹੋਵੇਗੀ।

ਜੇਕਰ ਉਹ ਮੰਜੂਰੀ ਦੇ ਦਿੰਦਾ ਹੈ ਤਾਂ ਅਸੀਂ ਇਸ ਦੀ ਤਾਰੀਫ ਕਰਾਂਗੇ, ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਵੀ ਕੋਈ ਗੱਲ ਨਹੀਂ ਉਹ ਸਾਡੇ ਤੋਂ ਵੀ ਇਸ ਤਰ੍ਹਾਂ ਦੀ ਪ੍ਰਤੀਕਿਰਿਆ ਦੀ ਹੀ ਉਮੀਦ ਰੱਖਣ।

ਭਾਰਤ ਹਾਈਡ੍ਰੋਕਸੀਕਲੋਰੋਕਵੀਨ ਦਵਾਈ ਨਾਲ ਮਲੇਰੀਆ ਦਾ ਇਲਾਜ ਹੁੰਦਾ ਹੈ, ਜਿਸ ਦਾ ਭਾਰਤ ਮੁੱਖ ਨਿਰਯਾਤਕ ਰਿਹਾ ਹੈ। ਕੋਰੋਨਾ ਵਾਇਰਸ ਦੀ ਹੁਣ ਤਕ ਕੋਈ ਦਵਾਈ ਨਹੀਂ ਹੈ ਪਰ ਹਾਈਡ੍ਰੋਕਸੀਕਲੋਰੋਕਵੀਨ ਅਜਿਹੇ ਮਰੀਜ਼ਾਂ ਨੂੰ ਦਿੱਤੀ ਜਾ ਰਹੀ ਹੈ। ਅਮਰੀਕਾ ‘ਚ ਇਸ ਸਮੇਂ ਕੋਰੋਨਾ ਵਾਇਰਸ ਤਬਾਹੀ ਮਚਾ ਰੱਖੀ ਹੈ। ਅਜਿਹੇ ‘ਚ ਅਮਰੀਕਾ ਨੂੰ ਭਾਰਤ ਤੋਂ ਕਾਫੀ ਉਮੀਦਾਂ ਹਨ।

Share this Article
Leave a comment