ਜੇਕਰ ਮੈਂ ਨਾਂ ਹੁੰਦਾ ਤਾਂ 14 ਮਿੰਟ ‘ਚ ਤਬਾਹ ਹੋ ਜਾਂਦਾ ਹਾਂਗਕਾਂਗ: ਟਰੰਪ

TeamGlobalPunjab
2 Min Read

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਉਹ ਨਾਂ ਕਹਿੰਦੇ ਤਾਂ ਚੀਨੀ ਫੌਜ 14 ਮਿੰਟ ਵਿੱਚ ਹਾਂਗ ਕਾਂਗ ਨੂੰ ਤਬਾਹ ਦਿੰਦੀ। ਟਰੰਪ ਨੇ ਸਥਾਨਕ ਮੀਡੀਆ ਨਾਲ ਗੱਲਬਾਤ ਵਿੱਚ ਕਿਹਾ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਨੇ ਉਨ੍ਹਾਂ ਦੇ ਕਹਿਣ ‘ਤੇ ਹੀ ਹਾਂਗ ਕਾਂਗ ‘ਚ ਚੱਲ ਰਹੇ ਲੋਕਤੰਤਰ ਸਮਰਥਕ ਪ੍ਰਦਰਸ਼ਨਕਾਰੀਆਂ ਖਿਲਾਫ ਫੌਜ ਨਹੀਂ ਭੇਜੀ ।

ਉਨ੍ਹਾਂ ਕਿਹਾ , ਜੇਕਰ ਮੈਂ ਅਜਿਹਾ ਨਹੀਂ ਕਰਦਾ ਤਾਂ 14 ਮਿੰਟ ਵਿੱਚ ਹਾਂਗ ਕਾਂਗ ਦਾ ਨਾਮ-ਨਿਸ਼ਾਨ ਮਿਟ ਜਾਂਦਾ। ਟਰੰਪ ਨੇ ਕਿਹਾ , ਸ਼ੀ ਨੇ ਹਾਂਗ ਕਾਂਗ ਦੇ ਬਾਹਰ ਲੱਖਾਂ ਫੌਜੀ ਤਾਇਨਾਤ ਕਰ ਰੱਖੇ ਹਨ , ਉਹ ਅੰਦਰ ਨਹੀਂ ਜਾ ਰਹੇ ਹਨ ਕਿਉਂਕਿ ਮੈਂ ਉਨ੍ਹਾਂ ਨੂੰ ਕਿਹਾ ਕਿ ਅਜਿਹਾ ਨਾਂ ਕਰੋ। ਅਜਿਹਾ ਕਰਨਾ ਤੁਹਾਡੀ ਵੱਡੀ ਭੁੱਲ ਹੋਵੇਗੀ। ਇਸ ਨਾਲ ਵਪਾਰ ਸੌਦੇ ‘ਤੇ ਬਹੁਤ ਨਕਾਰਾਤਮਕ ਪ੍ਰਭਾਵ ਪਵੇਗਾ।

ਟਰੰਪ ਦਾ ਇਹ ਬਿਆਨ ਅਜਿਹੇ ਸਮੇਂ ਵਿੱਚ ਆਇਆ ਹੈ ਜਦੋਂ ਚੀਨ ਨੇ ਅਮਰੀਕਾ ਨੂੰ ਆਗਾਹ ਕਰਦੇ ਹੋਏ ਕਿਹਾ ਸੀ ਕਿ ਹਾਂਗ ਕਾਂਗ ਉਸਦਾ ਅੰਦਰੂਨੀ ਮਾਮਲਾ ਹੈ ਤੇ ਉਹ ਉਸ ਵਿੱਚ ਦਕਲ ਨਹੀਂ ਦੇਣਗੇ। ਦਰਅਸਲ, ਅਮਰੀਕੀ ਸੀਨੇਟ ਵਿੱਚ ਲੋਕਤੰਤਰ ਸਮਰਥਕਾਂ ਲਈ ਬਿਲ ਪੇਸ਼ ਕੀਤਾ ਗਿਆ ਸੀ ।

ਚੀਨੀ ਉਪ ਵਿਦੇਸ਼ ਮੰਤਰੀ ਨੇ ਕਿਹਾ ਸੀ ਕਿ ਅਸੀ ਬਿੱਲ ਨੂੰ ਤੁਰੰਤ ਪ੍ਰਭਾਵ ਤੋਂ ਰੋਕਣ ਦਾ ਜ਼ੋਰ ਕਰਦੇ ਹਾਂ। ਅਮਰੀਕਾ ਨੂੰ ਚਿਤਾਵਨੀ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਜੇਕਰ ਉਹ ਇਸ ਬਿੱਲ ਨੂੰ ਕਾਨੂੰਨ ਬਣ ਤੋਂ ਪਹਿਲਾਂ ਖਤ‍ਮ ਨਹੀਂ ਕਰਦੇ ਤਾਂ ਉਹ ਇਸਦੇ ਜਵਾਬ ਵਿੱਚ ਕਾਰਵਾਈ ਕਰਣਗੇ।

- Advertisement -

Share this Article
Leave a comment