Trump Offers Mediate Kashmir issue once again ਜੰਮੂ-ਕਸ਼ਮੀਰ ਮਾਮਲੇ ‘ਤੇ ਭਾਰਤ ਤੇ ਪਾਕਿਸਤਾਨ ਦੇ ਪ੍ਰਧਾਨਮੰਤਰੀਆਂ ਨਾਲ ਗੱਲ ਕਰਨ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਮਾਮਲੇ ‘ਤੇ ਨਵਾਂ ਬਿਆਨ ਦਿੱਤਾ ਹੈ। ਟਰੰਪ ਨੇ ਦੋਵਾਂ ਦੇਸ਼ਾਂ ‘ਚ ਲੰਬੇ ਸਮੇਂ ਤੋਂ ਟਕਰਾਅ ਦਾ ਮੁੱਦਾ ਰਹੇ ਕਸ਼ਮੀਰ ਦੀ ਸਥਿਤੀ ‘ਤੇ ਇਕ ਵਾਰ ਫਿਰ ਵਿਚੋਲਗੀ ਦੀ ਪੇਸ਼ਕਸ਼ ਕੀਤੀ ਹੈ।
ਟਰੰਪ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਮਣੇ ਸ਼ਨੀਵਾਰ ਨੂੰ ਇਹ ਮੁੱਦਾ ਉਠਾਉਣਗੇ। ਅਮਰੀਕਾ ਨੇ ਮੋਦੀ ਤੋਂ ਕਸ਼ਮੀਰ ਵਿਚ ਤਣਾਅ ਘੱਟ ਕਰਨ ਲਈ ਇਹ ਕਦਮ ਚੁੱਕਣ ਦੀ ਅਪੀਲ ਕੀਤੀ ਸੀ।
ਟਰੰਪ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਕਸ਼ਮੀਰ ਬਹੁਤ ਜਟਿਲ ਥਾਂ ਹੈ। ਇੱਥੇ ਹਿੰਦੂ ਵੀ ਹਨ ਤੇ ਮੁਸਲਮਾਨ ਵੀ, ਮੈਂ ਇਹ ਨਹੀਂ ਕਹੂੰਗਾ ਕਿ ਉਨ੍ਹਾਂ ਵਿਚ ਕਾਫੀ ਮੇਲਜੋਲ ਹੈ। ਉਨ੍ਹਾਂ ਕਿਹਾ ਕਿ ਵਿਚੋਲਗੀ ਲਈ ਜੋ ਵੀ ਵਧੀਆ ਹੋ ਸਕੇਗਾ, ਮੈਂ ਉਹ ਕਰਾਂਗਾ।’’
ਉਥੇ ਦੂਜੇ ਪਾਸੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਬ੍ਰਿਟਿਸ ਦੇ ਹਮਰੁਤਬਾ ਬੋਰਿਸ ਜੌਨਸਨ ਨਾਲ ਫੋਨ ਉਤੇ ਗੱਲ ਕੀਤੀ। ਇਸ ਦੌਰਾਨ ਮੋਦੀ ਨੇ ਪਿਛਲੇ ਦਿਨੀਂ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨਰ ਦੇ ਸਾਹਮਣੇ ਆਜ਼ਾਦੀ ਦਿਵਸ ਮਨਾ ਰਹੇ ਭਾਰਤੀਆਂ ਉਤੇ ਹੋਏ ਹਮਲੇ ਦਾ ਮੁੱਦਾ ਚੁੱਕਿਆ। ਉਥੇ ਜੌਨਸਨ ਨੇ ਦੋ ਟੂਕ ਕਿਹਾ ਕਿ ਕਸ਼ਮੀਰ ਭਾਰਤ ਅਤੇ ਪਾਕਿਸਤਾਨ ਦਾ ਦੁਵੱਲਾ ਮਾਮਲਾ ਹੈ।
ਦੱਸ ਦੇਈਏ ਬੀਤੇ ਦਿਨੀਂ ਰਾਸ਼ਟਰਪਤੀ ਡੋਨਲਡ ਟਰੰਪ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਕਸ਼ਮੀਰ ਮੁੱਦੇ ’ਤੇ ਭਾਰਤ ਬਾਰੇ ਬਿਆਨਬਾਜ਼ੀ ਕਰਨ ਸਮੇਂ ਇਹਤਿਆਤ ਰੱਖਣ ਲਈ ਕਿਹਾ। ਟਰੰਪ ਨੇ ਦੋਵਾਂ ਧਿਰਾਂ ਨੂੰ ਸ਼ਾਂਤੀ ਰੱਖਣ ਤੇ ਖੇਤਰ ‘ਚ ਵਿਗੜੇ ਹਾਲਾਤਾਂ ਨੂੰ ਸੁਧਾਰਨ ’ਤੇ ਲਈ ਕਿਹਾ। ਟਰੰਪ ਨੇ ਲਗਭਗ ਅੱਧਾ ਘੰਟਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕਰਨ ਤੋਂ ਬਾਅਦ ਪਾਕਿਸਤਾਨੀ ਪੀਐੱਮ ਇਮਰਾਨ ਖਾਨ ਨਾਲ ਗੱਲ ਕੀਤੀ ਤੇ ਕਸ਼ਮੀਰ ਮਸਲੇ ’ਤੇ ਦੋਵਾਂ ਮੁਲਕਾਂ ਵਿਚਾਲੇ ਤਣਾਅ ਬਾਰੇ ਜਾਣਕਾਰੀ ਹਾਸਲ ਕੀਤੀ।
Read Also: ਪੀਐੱਮ ਮੋਦੀ ਤੇ ਇਮਰਾਨ ਨਾਲ ਫ਼ੋਨ ‘ਤੇ ਗੱਲਬਾਤ ਤੋਂ ਬਾਅਦ ਟਰੰਪ ਨੇ ਟਵੀਟ ਕਰ ਕਿਹਾ, ‘ਸਥਿਤੀ ਗੰਭੀਰ’
- Advertisement -
ਟਰੰਪ ਨੇ ਦੋਵਾਂ ਨਾਲ ਗੱਲਬਾਤ ਮਗਰੋਂ ਟਵੀਟ ਕਰ ਲਿਖਿਆ, ‘ਆਪਣੇ ਦੋ ਚੰਗੇ ਦੋਸਤਾਂ ਨਰਿੰਦਰ ਮੋਦੀ ਤੇ ਇਮਰਾਨ ਖਾਨ ਨਾਲ ਕਾਰੋਬਾਰ, ਕੂਟਨੀਤਕ ਭਾਈਵਾਲੀ ਅਤੇ ਖਾਸ ਤੌਰ ’ਤੇ ਭਾਰਤ-ਪਾਕਿਸਤਾਨ ਵਿਚਾਲੇ ਕਸ਼ਮੀਰ ਮਸਲੇ ਨੂੰ ਲੈ ਕੇ ਪੈਦਾ ਹੋਈ ਸਥਿਤੀ ਬਾਰੇ ਗੱਲ ਕੀਤੀ।’ ਉਨ੍ਹਾਂ ਕਿਹਾ, ‘ਇਹ ਗੰਭੀਰ ਸਥਿਤੀ ਹੈ, ਪਰ ਚੰਗੀ ਗੱਲਬਾਤ ਹੋਈ।’
Trump Offers Mediate Kashmir issue once again