21 ਦਿਨ ਤੱਕ ਕੋਰੋਨਾ ਦਾ ਨਵਾਂ ਮਾਮਲਾ ਨਾਂ ਆਉਣ ‘ਤੇ ਗ੍ਰੀਨ ਜ਼ੋਨ ‘ਚ ਆਉਣਗੇ ਜ਼ਿਲ੍ਹੇ

TeamGlobalPunjab
1 Min Read

ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਜਾਰੀ ਆਦੇਸ਼ ਅਨੁਸਾਰ ਹੁਣ 28 ਦਿਨ ਦੀ ਬਿਜਾਏ 21 ਦਿਨ ਤੱਕ ਕੋਰੋਨਾ ਦਾ ਨਵਾਂ ਕੇਸ ਨਾਂ ਆਉਣ ‘ਤੇ ਕਿਸੇ ਜਿਲ੍ਹੇ ਨੂੰ ਰੈੱਡ ਜ਼ੋਨ ਤੋਂ ਗ੍ਰੀਨ ਜ਼ੋਨ ਵਿੱਚ ਰੱਖਿਆ ਜਾ ਸਕੇਗਾ।

ਮੌਜੂਦਾ ਨਿਯਮਾਂ ਦੇ ਤਹਿਤ 14 ਦਿਨਾਂ ਤੱਕ ਨਵਾਂ ਕੇਸ ਨਾ ਆਉਣ ‘ਤੇ ਜਿਲ੍ਹੇ ਨੂੰ ਰੈੱਡ ਤੋਂ ਓਰੇਂਜ ਅਤੇ ਫਿਰ ਅਗਲੇ 14 ਦਿਨਾਂ ਤੱਕ ਕੇਸ ਨਹੀਂ ਆਉਣ ‘ਤੇ ਗ੍ਰੀਨ ਜ਼ੋਨ ਜ਼ਿਲ੍ਹਿਆਂ ਵਿੱਚ ਰੱਖਿਆ ਜਾਂਦਾ ਸੀ ਪਰ ਹੁਣ ਇਸ ਦੀ ਮਿਆਦ 21 ਦਿਨ ਰਹਿ ਜਾਵੇਗੀ

ਕੇਂਦਰੀ ਸਿਹਤ ਸਕੱਤਰ ਪ੍ਰੀਤੀ ਸੁਦਨ ਨੇ ਮੁੱਖ ਸਕੱਤਰਾਂ ਨੂੰ ਪੱਤਰ ਲਿਖਕੇ ਇਹ ਸੂਚਨਾ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਡਬਲਿੰਗ ਮਿਆਦ ਵਧਣ ਅਤੇ ਰਿਕਵਰੀ ਰੇਟ ਬਿਹਤਰ ਹੋਣ ਦੇ ਚਲਦੇ ਇਹ ਫ਼ੈਸਲਾ ਲਿਆ ਗਿਆ ਹੈ । ਦੱਸ ਦਈਏ ਕਿ ਦੇਸ਼ ਵਿੱਚ ਹੁਣ 130 ਜ਼ਿਲ੍ਹੇ ਰੈੱਡ ਜ਼ੋਨ ਵਿੱਚ 284 ਓਰੇਂਜ ਅਤੇ 319 ਗ੍ਰੀਨ ਜ਼ੋਨ ਵਿੱਚ ਹਨ।

ਉਥੇ ਹੀ ਕੇਂਦਰੀ ਸਿਹਤ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਦੇਸ਼ ਵਿੱਚ ਕੋਰੋਨਾ ਸੰਕਰਮਿਤਾਂ ਦੀ ਗਿਣਤੀ ਦੁੱਗਣੀ ਹੋਣ ਦੀ ਰਫਤਾਰ ਲਗਾਤਾਰ ਘੱਟ ਰਹੀ ਹੈ।

- Advertisement -

Share this Article
Leave a comment