ਵਾਸ਼ਿੰਗਟਨ: ਅਮਰੀਕਾ ਵਿੱਚ 2024 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ, ਦੋਵੇਂ ਮੁੱਖ ਉਮੀਦਵਾਰਾਂ – ਬਾਇਡਨ ਅਤੇ ਟਰੰਪ ਦੇ ਸਮਰਥਨ ਦੇ ਅਧਾਰ ‘ਤੇ ਇੱਕ ਦਿਲਚਸਪ ਸਰਵੇਖਣ ਸਾਹਮਣੇ ਆਇਆ ਹੈ।
ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਨਾਮਜ਼ਦਗੀ ਲਈ ਪਾਰਟੀ ਦੀ ਅੰਦਰੂਨੀ ਚੋਣ ਵਿਚ 61 ਫੀਸਦੀ ਵੋਟਾਂ ਹਾਸਲ ਕੀਤੀਆਂ ਹਨ। ਜਦੋਂ ਕਿ ਉਨ੍ਹਾਂ ਦੀ ਪਾਰਟੀ ਦੇ ਅੰਦਰੂਨੀ ਵਿਰੋਧੀ ਫਲੋਰੀਡਾ ਦੇ ਗਵਰਨਰ ਰੌਨ ਡੀਸੈਂਟਿਸ ਅਤੇ ਦੱਖਣੀ ਕੈਰੋਲੀਨਾ ਦੀ ਸਾਬਕਾ ਭਾਰਤੀ ਮੂਲ ਦੀ ਪੰਜਾਬੀ ਗਵਰਨਰ ਨਿੱਕੀ ਹੇਲੀ, ਦੋਵਾਂ ਨੂੰ ਸਿਰਫ਼ 11 ਫੀਸਦੀ ਵੋਟਾਂ ਮਿਲੀਆਂ। ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਨੂੰ ਸਿਰਫ 5 ਫੀਸਦੀ ਅਤੇ ਨਿਊਜਰਸੀ ਦੇ ਗਵਰਨਰ ਕ੍ਰਿਸ ਕੀਸਟੀ ਨੂੰ ਸਿਰਫ 2 ਫੀਸਦੀ ਹੀ ਵੋਟ ਮਿਲੇ ਹਨ।
ਇਸ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਟਰੰਪ ਖ਼ਿਲਾਫ਼ ਕਈ ਅਪਰਾਧਿਕ ਮਾਮਲਿਆਂ ਦੇ ਬਾਵਜੂਦ ਵੀ ਜ਼ਿਆਦਾਤਰ ਅਮਰੀਕੀ ਅਜੇ ਵੀ ਇਸ 77 ਸਾਲਾ ਦੇ ਨੇਤਾ ਨੂੰ ਪਸੰਦ ਕਰਦੇ ਹਨ। ਇੱਕ ਰਾਇਟਰਜ਼/ਇਪਸੋਸ ਨੈਸ਼ਨਲ ਓਪੀਨੀਅਨ ਪੋਲ ਜੋ ਬੀਤੇ ਦਿਨ ਹੋਈ, ਇਸੇ ਤਰ੍ਹਾਂ ਦੇ ਨਤੀਜੇ ਮਿਲੇ ਹਨ। ਡੀ.ਸੀ ਵਿੱਖੇ 5 ਦਸੰਬਰ ਤੋਂ 11 ਦਸੰਬਰ ਦੇ ਵਿਚਕਾਰ ਸੰਗਠਨਾਂ ਨੇ 1,689 ਰਿਪਬਲਿਕਨ ਵੋਟਰਾਂ ਨੂੰ ਪੋਲ ਕੀਤਾ। ਇਸ ਵਿੱਚ ਅਜਿਹੇ ਸਿੱਟੇ ਸਾਹਮਣੇ ਨਿਕਲੇ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।