ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਡਿਪਟੀ ਚੀਫ਼ ਆਫ਼ ਸਟਾਫ਼, ਡੈਨ ਸਕੈਵਿਨੋ ਨੂੰ ਵ੍ਹਾਈਟ ਹਾਊਸ ਦੇ ਰਾਸ਼ਟਰਪਤੀ ਪਰਸੋਨਲ ਦਫ਼ਤਰ ਦਾ ਮੁਖੀ ਨਿਯੁਕਤ ਕੀਤਾ ਹੈ। ਰਾਸ਼ਟਰਪਤੀ ਟਰੰਪ ਨੇ ਇਹ ਐਲਾਨ ਸੋਸ਼ਲ ਮੀਡੀਆ ਪਲੇਟਫਾਰਮ ਟਰੂਥਆਊਟ ਸੋਸ਼ਲ ‘ਤੇ ਇੱਕ ਪੋਸਟ ਵਿੱਚ ਕੀਤਾ। ਟਰੰਪ ਪ੍ਰਸ਼ਾਸਨ ਦੇ ਇਸ ਕਦਮ ਨੂੰ ਪ੍ਰਸ਼ਾਸਨਿਕ ਟੀਮ ਨੂੰ ਮਜ਼ਬੂਤ ਕਰਨ ਅਤੇ ਸਮਰੱਥ ਲੋਕਾਂ ਦੀ ਨਿਯੁਕਤੀ ਨੂੰ ਯਕੀਨੀ ਬਣਾਉਣ ਵੱਲ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਡੈਨ ਸਕੈਵਿਨੋ, ਜੋ ਪਹਿਲਾਂ ਟਰੰਪ ਪ੍ਰਸ਼ਾਸਨ ਵਿੱਚ ਡਿਪਟੀ ਚੀਫ਼ ਆਫ਼ ਸਟਾਫ਼ ਵਜੋਂ ਸੇਵਾ ਨਿਭਾਅ ਚੁੱਕੇ ਹਨ, ਸਰਜੀਓ ਗੋਰ ਦੀ ਥਾਂ ਲੈਣਗੇ। ਸਰਜੀਓ ਗੋਰ ਨੂੰ ਹਾਲ ਹੀ ਵਿੱਚ ਅਮਰੀਕੀ ਸੈਨੇਟ ਦੁਆਰਾ ਭਾਰਤ ਵਿੱਚ ਅਗਲੇ ਅਮਰੀਕੀ ਰਾਜਦੂਤ ਵਜੋਂ ਨਿਯੁਕਤ ਕੀਤਾ ਗਿਆ ਸੀ ਅਤੇ ਉਹ ਇਸ ਸਮੇਂ ਭਾਰਤ ਦੇ ਛੇ ਦਿਨਾਂ ਦੌਰੇ ‘ਤੇ ਹਨ।
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਰੂਥਆਊਟ ਸੋਸ਼ਲ ‘ਤੇ ਇੱਕ ਪੋਸਟ ਵਿੱਚ ਲਿਖਿਆ ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਮਹਾਨ ਡੈਨ ਸਕੈਵਿਨੋ ਵ੍ਹਾਈਟ ਹਾਊਸ ਪਰਸੋਨਲ ਦਫਤਰ ਦੀ ਅਗਵਾਈ ਕਰਨਗੇ, ਜਦੋਂ ਕਿ ਡਿਪਟੀ ਚੀਫ਼ ਆਫ਼ ਸਟਾਫ਼ ਰਹਿਣਗੇ । ਸਰਜੀਓ ਗੋਰ ਨੇ ਇਸ ਅਹੁਦੇ ‘ਤੇ ਸ਼ਾਨਦਾਰ ਕੰਮ ਕੀਤਾ ਅਤੇ ਹੁਣ ਉਹ ਭਾਰਤ ਵਿੱਚ ਰਾਜਦੂਤ ਬਣ ਰਹੇ ਹਨ। ਵਧਾਈਆਂ ਡੈਨ, ਤੁਸੀਂ ਬਹੁਤ ਵਧੀਆ ਕੰਮ ਕਰੋਗੇ!