ਬ੍ਰਿਟੇਨ ਦੀ ਅਦਾਲਤ ਨੇ ਭਗੋੜੇ ਹੀਰਾ ਕਾਰੋਬਾਰੀ ਨੂੰ ਨਹੀਂ ਦਿੱਤੀ ਰਾਹਤ

TeamGlobalPunjab
1 Min Read

ਲੰਦਨ: ਬ੍ਰਿਟੇਨ ਦੀ ਇੱਕ ਅਦਾਲਤ ਨੇ ਵੀਰਵਾਰ ਨੂੰ ਭਗੋੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਹਿਰਾਸਤ ਨੂੰ 27 ਅਗਸ‍ਤ ਤੱਕ ਲਈ ਵਧਾ ਦਿੱਤਾ। ਸੁਣਵਾਈ ਦੌਰਾਨ ਪੰਜਾਬ ਨੈਸ਼ਨਲ ਬੈਂਕ ਧੋਖਾਧੜੀ ਅਤੇ ਮਨੀ ਲਾਂਡਰਿੰਗ ਮਾਮਲੇ ਦਾ ਦੋਸ਼ੀ ਨੀਰਵ ਮੋਦੀ ਵੀਡੀਓਲਿੰਕ ਦੇ ਜ਼ਰੀਏ ਲੰਦਨ ਵਿੱਚ ਵੈਸਟਮਿੰਸਟਰ ਮਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਹੋਇਆ। ਨੀਰਵ ਪਿਛਲੇ ਸਾਲ ਮਾਰਚ ਵਿੱਚ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਹੀ ਲੰਦਨ ਦੀ ਵੈਂਡਸਵਰਥ ਜੇਲ੍ਹ ਵਿੱਚ ਬੰਦ ਹੈ।

ਨੀਰਵ ਦੀ ਹਵਾਲਗੀ ‘ਤੇ ਅਗਲੇ ਪੜਾਅ ਦੀ ਸੁਣਵਾਈ ਸੱਤ ਸਤੰਬਰ ਨੂੰ ਹੋਵੇਗੀ ਜੋ ਪੰਜ ਦਿਨਾਂ ਤੱਕ ਚੱਲੇਗੀ। ਅਦਾਲਤ ਨੇ ਕਿਹਾ ਕਿ ਇਸ ਸੁਣਵਾਈ ਦੌਰਾਨ ਉਹ ਵੀਡੀਓਲਿੰਕ ਜ਼ਰਿਏ ਅਦਾਲਤ ਵਿੱਚ ਆਪਣੀ ਹਾਜ਼ਰੀ ਦਰਜ ਕਰਾ ਸਕਦਾ ਹੈ। ਉਸਦੇ ਵਕੀਲ ਅਦਾਲਤ ਵਿੱਚ ਮੌਜੂਦ ਹੋ ਸਕਦੇ ਹਨ। ਨੀਰਵ ਦੇ ਖਿਲਾਫ ਦੋ ਹੋਰ ਵੀ ਇਲਜ਼ਾਮ ਲਗਾਏ ਗਏ ਹਨ। ਇਨ੍ਹਾਂ ਵਿੱਚ ਸਬੂਤਾਂ ਨੂੰ ਖਤਮ ਅਤੇ ਗਵਾਹਾਂ ਨੂੰ ਧਮਕੀ ਦੇਣਾ ਜਾਂ ਪ੍ਰਭਾਵਿਤ ਕਰਨਾ ਸ਼ਾਮਲ ਹੈ।

Share this Article
Leave a comment