ਕੈਨੇਡਾ ਸਰਕਾਰ ਦਾ ਵੱਡਾ ਐਲਾਨ, 2 ਲੱਖ ਬਿਨੈਕਾਰਾਂ ਨੂੰ ਦਿੱਤੀ ਇਮੀਗੇਸ਼ਨ ਮੈਡੀਕਲ ਜਾਂਚ ਤੋਂ ਛੋਟ

Prabhjot Kaur
2 Min Read

ਓਟਵਾ: ਕੈਨੇਡਾ ਸਰਕਾਰ ਨੇ ਵੱਡਾ ਐਲਾਨ ਕਰਦਿਆਂ 2 ਲੱਖ ਦੇ ਲਗਭਗ ਟੈਂਪਰੇਰੀ ਅਤੇ ਪਰਮਾਨੈਂਟ ਰੈਜ਼ੀਡੈਂਟ ਦੇ ਬਿਨੈਕਾਰਾਂ ਨੂੰ ਮੈਡੀਕਲ ਜਾਂਚ ਤੋਂ ਛੋਟ ਦੇਣ ਦਾ ਐਲਾਨ ਕੀਤਾ ਹੈ। ਸਰਕਾਰ ਵਲੋਂ ਇਹ ਛੋਟ ਸਿਰਫ ਉਨਾਂ ਨੂੰ ਲੋਕਾਂ ਦਿੱਤੀ ਗਈ ਹੈ, ਜੋ ਪਹਿਲਾਂ ਤੋਂ ਹੀ ਦੇਸ਼ ਵਿੱਚ ਮੌਜੂਦ ਹਨ।

ਕੈਨੇਡਾ ਦੇ ਇਮੀਗ੍ਰੇਸ਼ਨ, ਰਫਿਊਜੀ ਐਂਡ ਸਿਟੀਜ਼ਨਸ਼ਿਪ ਮਾਮਲਿਆਂ ਬਾਰੇ ਮੰਤਰੀ ਸ਼ੌਨ ਫਰੇਜ਼ਰ ਨੇ ਟਵਿੱਟਰ ‘ਤੇ ਇਸ ਦਾ ਐਲਾਨ ਕੀਤਾ। ਉਨਾਂ ਕਿਹਾ ਕਿ ਕੈਨੇਡਾ ਵਿੱਚ ਪਹਿਲਾਂ ਹੀ ਰਹੇ ਰਹਿ ਰਹੇ ਟੈਂਪਰੇਰੀ ਅਤੇ ਪਰਮਾਨੈਂਟ ਰੈਜ਼ੀਡੈਂਸੀ ਲਈ ਅਰਜ਼ੀ ਦੇਣ ਵਾਲੇ, ਜੋ ਨਿਸ਼ਚਿਤ ਮਾਪਦੰਡਾਂ ਦਾ ਪਾਲਣ ਕਰਦੇ ਹਨ, ਉਨਾਂ ਨੂੰ ਇਮੀਗੇਸ਼ਨ ਮੈਡੀਕਲ ਜਾਂਚ ਤੋਂ ਛੋਟ ਦਿੱਤੀ ਗਈ ਹੈ।

ਸ਼ੌਨ ਫਰੇਜ਼ਰ ਨੇ ਕਿਹਾ ਕਿ ਇਸ ਕਦਮ ਨਾਲ ਜਿੱਥੇ ਅਰਜ਼ੀਆਂ ਦੀ ਪ੍ਰੋਸੈਸਿੰਗ ਵਿੱਚ ਤੇਜ਼ੀ ਲਿਆਉਣ ਵਿੱਚ ਮਦਦ ਮਿਲੇਗੀ, ਉੱਥੇ ਕੈਨੇਡਾ ਵਿੱਚ ਮੌਜੂਦ 1 ਲੱਖ 80 ਹਜ਼ਾਰ ਬਿਨੈਕਾਰਾਂ ਨੂੰ ਲਾਭ ਹੋਵੇਗਾ। ਇਮੀਗ੍ਰੇਸ਼ਨ, ਰਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਨਾਲ ਜੁੜੇ ਅਧਿਕਾਰਕ ਨੋਟਿਸ ਨੂੰ ਇੱਕ ਅਸਥਾਈ ਨੀਤੀ ਦੇ ਰੂਪ ਵਿੱਚ ਲਾਗੂ ਕੀਤਾ ਗਿਆ ਹੈ, ਕੈਨੇਡਾ ਵਿੱਚ ਮੌਜੂਦ ਘੱਟ ਰਿਸਕ ਵਾਲੇ ਵਿਦੇਸ਼ੀ ਨਾਗਰਿਕਾਂ ਦੀ ਐਪਲੀਕੇਸ਼ਨ ਵਿੱਚ ਮੈਡੀਕਲ ਜਾਂਚ ਤੋਂ ਛੋਟ ਦੇ ਦਿੱਤੀ ਗਈ ਹੈ। ਨਵੇਂ ਨਿਯਮਾਂ ਤਹਿਤ ਉਨ੍ਹਾਂ ਲੋਕਾਂ ਨੂੰ ਇਹ ਛੋਟ ਮਿਲੇਗੀ, ਜਿਨ੍ਹਾਂ ਨੇ ਪਿਛਲੇ ਪੰਜ ਸਾਲ ਦੌਰਾਨ ਇੰਮੀਗ੍ਰੇਸ਼ਨ ਮੈਡੀਕਲ ਪ੍ਰੀਖਿਆ ਪੂਰੀ ਕੀਤੀ ਹੋਵੇ ਅਤੇ ਉਨ੍ਹਾਂ ਤੋਂ ਲੋਕਾਂ ਦੀ ਸਿਹਤ ਜਾਂ ਸੁਰੱਖਿਆ ਲਈ ਕਈ ਖ਼ਤਰਾ ਨਾਂ ਹੋਵੇ ਜਾਂ ਲੋੜ ‘ਤੇ ਨਿਗਰਾਨੀ ਲਈ ਪਬਲਿਕ ਹੈਲਥ ਅਥਾਰਟੀਜ਼ ਨੂੰ ਇਸ ਦੀ ਸੂਚਨਾ ਦਿੱਤੀ ਗਈ ਹੋਵੇ।

ਇਹ ਨਿਯਮ 6 ਅਕਤੂਬਰ 2024 ਤੱਕ ਲਾਗੂ ਰਹੇਗਾ। ਇਸ ਤੋਂ ਇਲਾਵਾ ਇਸ ਅਸਥਾਈ ਪਬਲਿਕ ਪੋਲਸੀ ਦੇ ਤਹਿਤ ਜੋ ਬਿਨੈਕਾਰ ਆਯੋਗ ਨੇ, ਉਨਾਂ ਨੂੰ ਆਮ ਸਿਹਤ ਜਾਂਚ ਪ੍ਰਕਿਰਿਆ ਤਹਿਤ ਇੱਕ ਆਈਐਮਈ ਕਰਾਉਣ ਦੀ ਲੋੜ ਹੈ। ਇੰਮੀਗ੍ਰੇਸ਼ਨ, ਰਫਿਊਜੀ ਐਂਡ ਸਿਟੀਜ਼ਨਸ਼ਿਪ ਅਜਿਹੇ ਲੋਕਾਂ ਨਾਲ ਅਗਲੇ ਕਦਮ ਬਾਰੇ ਚਰਚਾ ਕਰਨ ਲਈ ਸੰਪਰਕ ਕਰੇਗਾ, ਜੋ ਛੋਟ ਦੇ ਹੱਕਦਾਰ ਨਹੀਂ।

Share this Article
Leave a comment