ਓਟਾਵਾ/ਟੋਰਾਂਟੋ : ਭਾਰਤ ਦਾ 75ਵਾਂ ਆਜ਼ਾਦੀ ਦਿਹਾੜਾ ਦੇਸ਼ ਹੀ ਨਹੀਂ ਵਿਦੇਸ਼ ਵਿੱਚ ਵੀ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਕੈਨੇਡਾ ਵਿਖੇ ਭਾਰਤੀ ਭਾਈਚਾਰੇ ਵਲੋਂ ਆਜ਼ਾਦੀ ਦਿਹਾੜੇ ਦੇ ਜਸ਼ਨ ਮਨਾਏ ਜਾ ਰਹੇ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੰਡੋ-ਕੈਨੇਡੀਅਨ ਅਤੇ ਭਾਰਤ ਦੇ ਲੋਕਾਂ ਨੂੰ ਆਜ਼ਾਦੀ ਦਿਹਾੜੇ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਪੀ.ਐਮ. ਟਰੂਡੋ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਭਾਰਤੀ ਭਾਈਚਾਰੇ ਦੀ ਕੈਨੇਡਾ ਦੀ ਤਰੱਕੀ ਵਿੱਚ ਪਾਏ ਯੋਗਦਾਨ ਲਈ ਸ਼ਲਾਘਾ ਕੀਤੀ ਗਈ ਹੈ।
ਟਰੂਡੋ ਨੇ ਕਿਹਾ ਕਿ, ‘ਅੱਜ, ਅਸੀਂ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਦੇ ਸੁਤੰਤਰਤਾ ਦਿਵਸ ਨੂੰ ਮਨਾਉਣ ਲਈ ਭਾਰਤ ਦੇ ਲੋਕਾਂ ਅਤੇ ਦੇਸ਼ ਭਰ ਦੇ ਇੰਡੋ-ਕੈਨੇਡੀਅਨ ਭਾਈਚਾਰਿਆਂ ਨਾਲ ਜੁੜ ਰਹੇ ਹਾਂ।’
“ਕੈਨੇਡਾ ਅਤੇ ਭਾਰਤ ਮਜ਼ਬੂਤ ਰਿਸ਼ਤਿਆਂ ਦੀ ਸਾਂਝ, ਸੱਭਿਆਚਾਰਕ ਆਦਾਨ-ਪ੍ਰਦਾਨ ਅਤੇ ਆਰਥਿਕ ਸਹਿਯੋਗ ‘ਤੇ ਬਣੇ ਲੰਮੇ ਅਤੇ ਗਤੀਸ਼ੀਲ ਸਬੰਧਾਂ ਦਾ ਅਨੰਦ ਮਾਣ ਰਹੇ ਹਨ। ਭਾਰਤੀ ਮੂਲ ਦੇ 1.4 ਮਿਲੀਅਨ ਤੋਂ ਵੱਧ ਲੋਕ ਕੈਨੇਡਾ ਨੂੰ ਘਰ ਮੰਨਦੇ ਹਨ, ਸਾਡੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਲਈ ਵਡਮੁੱਲਾ ਯੋਗਦਾਨ ਪਾਉਂਦੇ ਹਨ, ਅਤੇ ਇੱਕ ਮਜ਼ਬੂਤ, ਨਿਆਰੇ ਅਤੇ ਵਧੇਰੇ ਸਮਾਵੇਸ਼ੀ ਦੇਸ਼ ਨੂੰ ਬਣਾਉਣ ਵਿੱਚ ਸਹਾਇਤਾ ਲਈ ਅਹਿਮ ਯੋਗਦਾਨ ਪਾ ਰਹੇ ਹਨ।
More than 1.4 million people of Indian descent call Canada home – making valuable contributions to our country and helping us build a stronger future. Today, we join them and the people of India as they celebrate India’s Independence Day. https://t.co/hQMNRvM2SB
— Justin Trudeau (@JustinTrudeau) August 15, 2021
“ਕੈਨੇਡਾ ਸਰਕਾਰ ਦੀ ਤਰਫੋਂ, ਮੈਂ ਉਨ੍ਹਾਂ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ ਜੋ ਭਾਰਤ ਦੇ ਆਜ਼ਾਦੀ ਦਿਵਸ ਦਾ ਜਸ਼ਨ ਮਨਾ ਰਹੇ ਹਨ, ਇੱਥੇ ਕੈਨੇਡਾ ‘ਚ ਅਤੇ ਦੁਨੀਆ ਭਰ ਵਿੱਚ।”
ਵਿਰੋਧੀ ਧਿਰ ਆਗੂ ਏਰਿਨ ਓ ਟੂਲੇ ਨੇ ਵੀ ਭਾਰਤੀ ਲੋਕਾਂ ਨੂੰ ਆਜ਼ਾਦੀ ਦਿਹਾੜੇ ‘ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ।
Today marks the 75th anniversary of India’s Independence. Canada is proud to be home to vibrant Indo-Canadian communities from coast to coast to coast. Happy India Independence Day! pic.twitter.com/A9e0RxdXsL
— Erin O'Toole (@erinotoole) August 15, 2021
ਓਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਵੀ ਭਾਰਤ ਦੇ ਲੋਕਾਂ, ਕੈਨੇਡਾ ਵਿਚ ਵਸਦੇ ਭਾਰਤੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
Thank you Premier @fordnation for your wishes as #India celebrates the 75th Independence Day. #IndiaAt75 #AmritMahotsav @_apoorvasri @HCI_Ottawa @IndianDiplomacy @MEAIndia @AmritMahotsav @Ajaybis @ONgov pic.twitter.com/NZgCMExSXI
— IndiainToronto (@IndiainToronto) August 14, 2021