ਜਿਵੇਂ ਜਿਵੇਂ ਮੋਦੀ ਸਰਕਾਰ ਦਾ ਵਧ ਰਿਹਾ ਹੈ ਬੈਂਕ ਬੈਂਲੇਂਸ, ਤਿਵੇਂ ਤਿਵੇਂ ਦੇਸ਼ ‘ਚ ਘਟ ਰਿਹਾ ਹੈ ਰੁਜ਼ਗਾਰ : ਕਾਂਗਰਸ

TeamGlobalPunjab
1 Min Read

ਨਿਊਜ਼ ਡੈਸਕ : ਦੇਸ਼ ਅੰਦਰ ਅੱਜ ਬੇਰੁਜ਼ਗਾਰੀ ਲਗਾਤਾਰ ਵਧਦੀ ਜਾ ਰਹੀ ਹੈ। ਇਸ ਨੂੰ ਲੈ ਕੇ ਕਾਂਗਰਸ ਵੱਲੋਂ ਲਗਾਤਾਰ ਸੱਤਾਧਾਰੀ ਮੋਦੀ ਸਰਕਾਰ ਨੂੰ ਲੰਮੇ ਹੱਥੀਂ ਲਿਆ ਜਾਂਦਾ ਹੈ। ਇਸੇ ਸਿਲਸਿਲੇ ਦੇ ਚਲਦਿਆਂ ਅੱਜ ਇੱਕ ਵਾਰ ਫਿਰ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਰਣਦੀਪ ਸਿੰਘ ਸੁਰਜੇਵਾਲ ਵੱਲੋਂ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ।

ਦੱਸ ਦਈਏ ਕਿ ਸੁਰਜੇਵਾਲ ਵੱਲੋਂ ਟਵੀਟ ਰਾਹੀਂ ਮੋਦੀ ਸਰਕਾਰ ‘ਤੇ ਨਿਸ਼ਾਨਾ ਲਾਉਂਦਿਆਂ ਕਿਹਾ ਗਿਆ ਹੈ ਕਿ ਹਰ ਸਾਲ ਮੋਦੀ ਸਰਕਾਰ ਵੱਲੋਂ 2 ਕਰੋੜ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਦੇਸ਼ ‘ਚ ਜਿਵੇਂ ਜਿਵੇਂ ਭਾਜਪਾ ਦਾ ਬੈਂਕ ਬੈਂਲੇਂਸ ਵਧਦਾ ਜਾ ਰਿਹਾ ਹੈ ਤਿਵੇਂ ਤਿਵੇਂ ਰੁਜ਼ਗਾਰ ਘਟਦਾ ਜਾ ਰਿਹਾ ਹੈ।

ਸੁਰਜੇਵਾਲ ਨੇ ਲਿਖਿਆ ਕਿ, “ਹਰ ਸਾਲ 2 ਕਰੋੜ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਗਿਆ ਸੀ ਯਾਨੀਕਿ 5 ਸਾਲਾਂ ਵਿੱਚ 100000000 ਰੁਜ਼ਗਾਰ ਦਿੱਤੇ ਜਾਣੇ ਸਨ, ਪਰ ਪੰਜ ਸਾਲਾਂ ‘ਚ ਦੇਸ਼ ਦੇ 7 ਪ੍ਰਮੁੱਖ ਸੈਕਟਰਾਂ ‘ਚ 3.64 ਕਰੋੜ ਬੇਰੁਜ਼ਗਾਰ ਹੋਏ ਹਨ”। ਉਨ੍ਹਾਂ ਲਿਖਿਆ ਕਿ, “ਜਿਵੇਂ ਜਿਵੇਂ ਬੀਜੇਪੀ ਦਾ ਬੈਂਕ ਬੈਲੇਂਸ ਵਧਦਾ ਜਾ ਰਿਹਾ ਹੈ ਦੇਸ਼ ‘ਚ ਤਿਵੇਂ ਤਿਵੇਂ ਰੁਜ਼ਗਾਰ ਘਟਦਾ ਜਾ ਰਿਹਾ ਹੈ! ਕੀ ਇਹ ਹੀ ਮੋਦੀ ਜੀ ਦੇ ਅੱਛੇ ਦਿਨ ਹਨ?” ਇਸ ਟਵੀਟ ਦੇ ਨਾਲ ਉਨ੍ਹਾਂ ਇੱਕ ਰਿਪੋਰਟ ਵੀ ਪੇਸ਼ ਕੀਤੀ ਹੈ।

- Advertisement -

Share this Article
Leave a comment