ਇਹ ਕੋਈ ਹਾਦਸਾ ਨਹੀਂ ਸੀ , ਟਰੂਡੋ ਨੇ ਓਂਟਾਰੀਓ ਵਿੱਚ ਮੁਸਲਿਮ ਪਰਿਵਾਰ ਦੀ ਹੱਤਿਆ ਨੂੰ ‘ਅੱਤਵਾਦੀ ਹਮਲਾ’ ਕਰਾਰ ਦਿੱਤਾ

TeamGlobalPunjab
2 Min Read

ਓਂਟਾਰੀਓ: ਕੈਨੇਡਾ ਦੇ ਸੂਬੇ ਓਂਟਾਰੀਓ ਦੀ ਲੰਡਨ ਸਿਟੀ ‘ਚ 20 ਸਾਲਾ ਨੌਜਵਾਨ ਨੇ ਕੈਨੇਡਾ ‘ਚ ਪੈਦਲ ਜਾ ਰਹੇ ਮੁਸਲਮਾਨ ਪਰਿਵਾਰ ਦੇ ਪੰਜ ਮੈਂਬਰਾਂ ’ਤੇ ਪਿੱਕਅੱਪ ਟਰੱਕ ਚੜ੍ਹਾ ਦਿੱਤਾ ਸੀ।,ਜਿਸ ਕਾਰਨ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ। ਉੱਥੇ ਹੀ ਇਸ ਘਟਨਾ ‘ਚ ਜ਼ਖਮੀ ਹੋਏ 9 ਸਾਲਾ ਬੱਚੇ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਮ੍ਰਿਤਕਾਂ ‘ਚ 74 ਸਾਲਾ ਮਹਿਲਾ, 46 ਸਾਲਾ ਵਿਅਕਤੀ, 44 ਸਾਲਾ ਇੱਕ ਹੋਰ ਮਹਿਲਾ ਤੇ 15 ਸਾਲਾ ਲੜਕੀ ਸ਼ਾਮਲ ਹਨ।

 

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ  ਨੇ ਹਾਊਸ ਆਫ ਕਾਮਨਜ਼ ‘ਚ ਬੋਲਦਿਆਂ ਇਸ ਘਟਨਾ ਨੂੰ “ਅੱਤਵਾਦੀ ਹਮਲਾ” ਕਿਹਾ ਹੈ। ਉਨ੍ਹਾਂ ਕਿਹਾ ਕਿ ਇਹ ਕੋਈ ਹਾਦਸਾ ਨਹੀਂ ਸੀ। ਇਹ ਇਕ ਅੱਤਵਾਦੀ ਹਮਲਾ ਸੀ। ਇਸ ਨੂੰ ਇਕ ਨਫ਼ਰਤੀ ਅਪਰਾਧ ਕਰਾਰ ਦਿੱਤਾ, ਜਿਸ ਵਿਚ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਹਾਦਸੇ ’ਚ ਸਿਰਫ਼ ਇਕ ਨੌਂ ਸਾਲਾ ਬੱਚਾ ਬਚਿਆ ਜੋ ਕਿ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਜੇਕਰ ਕਿਸੇ ਨੂੰ ਅਜਿਹਾ ਲੱਗਦਾ ਹੈ ਕਿ ਇਸ ਦੇਸ਼ ਵਿਚ ਨਸਲਵਾਦ ਤੇ ਨਸਲੀ ਨਫ਼ਰਤ ਨਹੀਂ ਹੈ ਤਾਂ ਮੈਂ ਕਹਿਣਾ ਚਾਹਾਂਗਾ ਕਿ ਹਸਪਤਾਲ ਵਿਚ ਭਰਤੀ ਬੱਚੇ ਨੂੰ ਅਸੀਂ ਇਸ ਹਿੰਸਾ ਬਾਰੇ ਕੀ ਸਮਝਾਵਾਂਗੇ? ਅਸੀਂ ਪਰਿਵਾਰਾਂ ਨਾਲ ਅੱਖਾਂ ਮਿਲਾ ਕੇ ਇਹ ਕਿਵੇਂ ਕਹਿ ਸਕਾਂਗੇ ਕਿ ‘ਇਸਲਾਮ ਤੋਂ ਖ਼ੌਫ਼’ ਅਸਲੀਅਤ ਵਿਚ ਨਹੀਂ ਹੈ। ਹਿੰਸਾ ਦੀ ਕਾਇਰਾਨਾ ਤੇ ਕਰੂਰ ਘਟਨਾ ਨੇ ਪਰਿਵਾਰ ਦੀ ਜਾਨ ਲੈ ਲਈ । ਇਹ ਘਟਨਾ ਕੋਈ ਹਾਦਸਾ ਨਹੀਂ ਸੀ। ਐਤਵਾਰ ਨੂੰ ਜੋ ਹੋਇਆ ਉਸ ਨਾਲ ਕੈਨੇਡਾ ਦੇ ਲੋਕਾਂ ਵਿਚ ਨਾਰਾਜ਼ਗੀ ਹੈ ਅਤੇ ਕੈਨੇਡਾ ਦੇ ਮੁਸਲਿਮ ਲੋਕ ਡਰੇ ਹੋਏ ਹਨ।’’ ਇਸ ਦੌਰਾਨ ਪ੍ਰਧਾਨ ਮੰਤਰੀ ਟਰੂਡੋ ਨੇ ਓਂਟਾਰੀਓ ’ਚ ਮੁਸਲਿਮ ਭਾਈਚਾਰੇ ਦੇ ਲੋਕਾਂ ਨਾਲ ਮਿਲ ਕੇ ਮੰਦਭਾਗੀ ਘਟਨਾ ’ਤੇ ਅਫ਼ਸੋਸ ਜ਼ਾਹਿਰ ਕੀਤਾ।

- Advertisement -

 

ਪੁਲਿਸ ਦੇ ਅਨੁਸਾਰ, ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਹ ਜਾਣ ਬੁੱਝ ਕੇ ਕੀਤਾ ਗਿਆ ਕੰਮ ਸੀ ਅਤੇ ਪੀੜਤ ਲੋਕਾਂ ਨੂੰ ਉਨ੍ਹਾਂ ਦੇ ਇਸਲਾਮੀ ਵਿਸ਼ਵਾਸ ਕਾਰਨ ਨਿਸ਼ਾਨਾ ਬਣਾਇਆ ਗਿਆ ਸੀ।ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਗੱਲ ਦੇ ਸਬੂਤ ਹਨ ਕਿ ਇਹ ਇੱਕ “ਯੋਜਨਾਬੱਧ ਅਤੇ ਨਫ਼ਰਤ ਤੋਂ ਪ੍ਰੇਰਿਤ ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ ਸ਼ੱਕੀ ਵਿਅਕਤੀ ਅਤੇ ਪੀੜਤਾਂ ਵਿਚਕਾਰ ਪਹਿਲਾਂ ਕੋਈ ਸਬੰਧ ਨਹੀਂ ਹੈ।20 ਸਾਲਾ ਨਥਨੀਏਲ ਵੇਲਟਮੈਨ ਉੱਤੇ ਕਤਲੇਆਮ ਅਤੇ ਇੱਕ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ਲਗਾਏ ਗਏ ਹਨ।

 

Share this Article
Leave a comment