ਕੈਲੀਫੋਰਨੀਆਂ ‘ਚ ਬੰਦੂਕ ਦੀ ਨੋਕ ‘ਤੇ ਪੰਜਾਬੀ ਤੋਂ ਖੋਹਿਆ ਟਰੱਕ

Rajneet Kaur
2 Min Read

ਬੌਰਨ (ਕੈਲੀਫੋਰਨੀਆਂ)  : (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ)  :  ਬੀਤੇ ਦਿਨੀ 12 ਅਪ੍ਰੈਲ ਨੂੰ ਕਲੀਵੀਲੈਂਡ ਓਹਾਇਓ ਦੀ ਜਸ ਟਰੱਕਿੰਗ ਦੇ ਮਾਲਕ ਅਤੇ ਡਰਾਈਵਰ ਕੋਲੋ ਬੌਰਨ ਕੈਲੀਫੋਰਨੀਆਂ ਦੇ ਪਾਇਲਟ ਟਰੱਕ ਸਟਾਪ ਤੋਂ ਸ਼ਾਮੀਂ 5.30 ਵਜੇ ਦਿਨ ਦਿਹਾੜੇ, ਗੰਨ ਪੁਆਇੰਟ ਤੇ ਟਰੱਕ ਖੋਹਣ ਦੀ ਘਟਨਾ ਸਾਹਮਣੇ ਆਈ ਹੈ।

ਸਤਨਾਮ ਸਿੰਘ ਜੋ ਕਿ ਫਰਿਜ਼ਨੋ ਏਰੀਏ ਚੋਂ ਟਰੱਕ ਲੋਡ ਕਰਕੇ ਓਹਾਇਓ ਵੱਲ ਜਾ ਰਿਹਾ ਸੀ । ਰਸਤੇ ‘ਚ ਉਹ ਬੌਰਨ ਟਾਊਨ ਦੇ ਪਾਈਲਟ ਟਰੱਕ ਸਟਾਪ ਤੇ ਤੇਲ ਪਾਉਣ ਲਈ ਰੁਕਿਆ। ਓਥੇ ਇੱਕ ਮੈਕਸੀਕਨ ਮੂਲ ਦੇ ਵਿਅਕਤੀ ਨੇ ਉਸਤੋਂ ਰਾਈਡ ਮੰਗੀ, ਤਾਂ ਉਸਨੇ ਆਪਣੀ ਸੇਫਟੀ ਲਈ ਟੀਮ ਡਰਾਈਵਰ ਦਾ ਬਹਾਨਾ ਲਾਕੇ ਉਸਨੂੰ ਮਨਾ ਕਰ ਦਿੱਤਾ। ਜਦੋਂ ਉਹ ਤੇਲ ਭਰਾ ਰਿਹਾ ਸੀ ਅਤੇ ਸ਼ੀਸ਼ੇ ਸਾਫ਼ ਕਰ ਰਿਹਾ ਸੀ,ਉਸ ਸਮੇਂ ਮੌਕੇ ਦਾ ਫਾਈਦਾ ਚੁੱਕਿਆ ਅਤੇ ਟਰੱਕ ‘ਚ ਬੈਠ ਗਿਆ। ਦਸ ਦਈਏ ਕਿ ਤੇਲ ਪਵਾਉਣ ਸਮੇਂ ਜ਼ਿਆਦਾਤਰ ਟਰੱਕ  ਸਟਾਰਟ ਅਤੇ ਅਨਲਾਕ ਹੀ ਹੁੰਦੇ ਹਨ।

ਜਦੋਂ ਸਤਨਾਮ ਸਿੰਘ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਬੰਦੂਕ ਕੱਢ ਲਈ ਅਤੇ ਗੰਨ ਪੁਆਇੰਟ ਤੇ ਟਰੱਕ ਅਗਵਾ ਕਰਕੇ ਲੈ ਗਿਆ। ਜਦੋਂ ਉਸਨੇ ਵੇਖਿਆ ਕਿ ਟਰੱਕ ਲੋਡਿਡ ਹੋਣ ਕਰਕੇ ਬਹੁਤਾ ਭੱਜ ਨਹੀਂ ਰਿਹਾ ਤਾਂ ਹਾਈਵੇਅ 58 ਈਸਟ ਬੌਡ ਤੇ ਉਸਨੇ ਬਗੈਰ ਲੈਡਿੰਗ ਗੇਅਰ ਡਾਊਨ ਕੀਤਿਆਂ ਟਰੇਲਰ ਸ਼ੋਲਡਰ ਤੇ ਛੱਡ ਦਿੱਤਾ ਤੇ ਇਕੱਲਾ ਬਾਬ ਟੇਲ ਟਰੱਕ ਲੈਕੇ ਫਰਾਰ ਹੋ ਗਿਆ।

ਇਸ ਦੌਰਾਨ ਪੁਲਿਸ ਨੂੰ ਸੂਚਨਾ ਦਿਤੀ ਗਈ।  ਟਰੱਕ ਵਿੱਚ ਜੀ. ਪੀ. ਐਸ. ਲੱਗਿਆ ਹੋਣ ਕਰਕੇ ਪੁਲਿਸ ਨੇ ਵਾਲਵੋ ਟਰੱਕ ਨੂੰ ਮੁਲਜ਼ਮ ਸਮੇਤ ਬਾਰਸਟੋ ਏਰੀਏ ਤੋਂ ਫਰੀਵੇਅ 15 ਤੋਂ  ਦੋਸ਼ੀ ਨੂੰ ਗੰਨ ਸਮੇਤ ਗ੍ਰਿਫਤਾਰ ਕਰਕੇ ਮਾਮਲੇ ਜਾਂਚ ਸ਼ੁਰੂ ਕੀਤੀ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment