ਭਾਰਤੀ ਨੌਜਵਾਨਾਂ ਦੇ ਕਤਲ ਮਾਮਲੇ ਚ ਟੋਰਾਂਟੋ ਪੁਲਿਸ ਵਲੋਂ ਟਰੱਕ ਡਰਾਇਵਰ ਗ੍ਰਿਫਤਾਰ

Global Team
2 Min Read

ਟੋਰਾਂਟੋ: ਆਏ ਦਿਨ ਵਿਦੇਸ਼ੀ ਧਰਤੀ ਤੇ ਭਾਰਤੀ ਨੌਜਵਾਨਾਂ ਦੀਆਂ ਹੁੰਦੀਆਂ ਮੌਤਾਂ ਚਿੰਤਾ ਦਾ ਵਿਸ਼ਾ ਹਨ। ਇਸੇ ਦਰਮਿਆਨ ਹੁਣ ਇਕ ਭਾਰਤੀ ਵਿਦਿਆਰਥੀ ਦੇ ਕਤਲ ਮਾਮਲੇ ਚ ਟੋਰਾਂਟੋ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਜੀ ਹਾਂ ਪੁਲਿਸ ਵਲੋ ਇੱਕ ਪਿਕਅਪ ਟਰੱਕ ਦੇ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਇਹ 20 ਸਾਲਾ ਭਾਰਤੀ ਨਾਗਰਿਕ ਦੀ ਮੌਤ ਲਈ ਜ਼ਿੰਮੇਵਾਰ ਸੀ। ਜਿਕਰ ਏ ਖਾਸ ਹੈ ਕਿ ਪਿਛਲੇ ਮਹੀਨੇ ਇੱਕ ਪੈਦਲ ਕ੍ਰਾਸਵਾਕ ‘ਤੇ ਵਿਦਿਆਰਥੀ ਦੇ ਸਾਈਕਲ ਨਾਲ ਟਰੱਕ ਦੀ ਟੱਕਰ ਹੋ ਗਈ ਸੀ। ਜਿਸ ਚ ਵਿਦਿਆਰਥੀ ਦੀ ਮੌਤ ਹੋ ਗਈ ਸੀ
ਸਥਾਨਕ ਮੀਡੀਆ ਅਨੁਸਾਰ 60 ਸਾਲਾ ਡਰਾਈਵਰ ‘ਤੇ  ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਗਿਆ ਹੈ।ਭਾਰਤੀ ਵਿਦਿਆਰਥੀ ਦੀ ਪਹਿਚਾਣ ਕਾਰਤਿਕ ਸੈਣੀ ਵਜੋਂ ਹੋਈ ਹੈ। ਉਹ ਕਰਨਾਲ, ਹਰਿਆਣਾ ਦਾ ਰਹਿਣ ਵਾਲਾ ਸੀ ਅਤੇ ਅਗਸਤ 2021 ਵਿੱਚ ਕੈਨੇਡਾ ਗਿਆ ਸੀ। ਉਹ ਸ਼ੈਰੀਡਨ ਕਾਲਜ ਵਿੱਚ ਵਿਦਿਆਰਥੀ ਸੀ।

ਸੈਣੀ ਦੀ 23 ਨਵੰਬਰ ਨੂੰ ਮਿਡਟਾਊਨ ਵਿੱਚ ਸੜਕ ਪਾਰ ਕਰਦੇ ਸਮੇਂ ਪਿਕਅੱਪ ਟਰੱਕ ਵੱਲੋਂ ਟੱਕਰ ਮਾਰਨ ਅਤੇ ਘਸੀਟਣ ਤੋਂ ਬਾਅਦ ਮੌਤ ਹੋ ਗਈ ਸੀ।

ਟਰੈਫਿਕ ਸੇਵਾਵਾਂ ਦੇ ਜਾਂਚਕਰਤਾਵਾਂ ਨੇ ਵਿਅਕਤੀ ‘ਤੇ ਲਾਪਰਵਾਹੀ ਨਾਲ ਡਰਾਈਵਿੰਗ ਕਰਨ, ਮੌਤ, ਅਸੁਰੱਖਿਅਤ ਮੋੜ ਅਤੇ ਟ੍ਰੈਫਿਕ ਸੰਕੇਤ ਦੇ ਉਲਟ ਅੱਗੇ ਵਧਣ ਦੇ ਦੋਸ਼ ਲਗਾਏ ਹਨ।,

ਡਰਾਈਵਰ ਦਾ ਨਾਮ ਉਜਾਗਰ ਨਹੀਂ ਕੀਤਾ ਗਿਆ ਕਿਉਂਕਿ ਪੁਲਿਸ ਨੇ ਕਿਹਾ ਕਿ ਉਹ ਹਾਈਵੇ ਟ੍ਰੈਫਿਕ ਐਕਟ ਦੇ ਤਹਿਤ ਚਾਰਜ ਕੀਤੇ ਗਏ ਲੋਕਾਂ ਦੇ ਨਾਮ ਨਹੀਂ ਦੱਸ ਰਹੇ ਹਨ।

- Advertisement -

Share this Article
Leave a comment