54 ਸਾਲਾ ਪੰਜਾਬੀ ਦੇ ਕਤਲ ਮਾਮਲੇ ‘ਚ ਬਰੈਂਪਟਨ ਦੇ ਵਿਅਕਤੀ ਨੂੰ ਉਮਰ ਕੈਦ

TeamGlobalPunjab
2 Min Read

ਬਰੈਂਪਟਨ: ਬਰੈਂਪਟਨ ਦੇ ਪੰਜਾਬੀ ਮੂਲ ਦੇ ਵਿਅਕਤੀ ਦੇ ਸਿਰ ‘ਚ ਬੋਤਲਾਂ ਮਾਰ-ਮਾਰ ਕੇ ਕਤਲ ਕਰਨ ਵਾਲੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦੱਸਣਯੋਗ ਹੈ ਕਿ 3 ਜੁਲਾਈ ਸਾਲ 2019 ਦੀ ਰਾਤ ਨੂੰ ਸ਼ਰਾਬ ਦੇ ਨਸ਼ੇ ‘ਚ ਚੂਰਾਮਨ ਰਾਮਗਾਦੂ ਨਾਮ ਦੇ ਵਿਅਕਤੀ ਨੇ 54 ਸਾਲਾ ਦੇ ਪੰਜਾਬੀ ਦਾ ਕੁੱਟਮਾਰ ਕਰਕੇ ਕਤਲ ਕਰ ਦਿੱਤਾ ਸੀ।

ਚੂਰਾਮਨ ਨੇ 54 ਸਾਲਾ ਅਜੇ ਛਿੱਬਰ ਦੇ ਸਿਰ ‘ਤੇ ਕੱਚ ਦੀ ਬੋਤਲ ਨਾਲ ਅੰਨੇਵਾਹ ਵਾਰ ਕੀਤੇ ਕਿ ਉਸ ਦੀ ਮੌਤ ਹੋ ਗਈ। ਸੁਪੀਰੀਅਰ ਅਦਾਲਤ ਦੇ ਜਸਟਿਸ ਜੇਮਜ਼ ਸਟ੍ਰਿਬੋਪੌਲੋਸ ਨੇ ਚੂਰਾਮਨ ਰਾਮਗਾਦੂ ਨੂੰ ਦੂਜੇ ਦਰਜੇ ਦੇ ਕਤਲ ਦਾ ਦੋਸ਼ੀ ਕਰਾਰ ਦਿੰਦਿਆਂ ਕਿਹਾ ਸੀ ਕਿ ਸ਼ਰਾਬ ਦੇ ਨਸ਼ੇ ‘ਚ ਹੋਣ ਦੇ ਬਾਵਜੂਦ ਚੂਰਾਮਨ ਆਪਣੀ ਹਰਕਤ ਦੇ ਨਤੀਜਿਆਂ ਬਾਰੇ ਚੰਗੀ ਤਰ੍ਹਾਂ ਜਾਣਦਾ ਸੀ, ਪਰ ਇਸ ਦੇ ਬਾਵਜੂਦ ਉਸ ਨੇ ਅਜੇ ਛਿੱਬਰ ਦੇ ਸਿਰ ’ਤੇ ਵਾਰ ਕਰਨੇ ਜਾਰੀ ਰੱਖੇ।

ਸਟ੍ਰਿਬੋਪੌਲੋਸ ਮੁਤਾਬਕ ਰਾਮਗਾਦੂ ਅਤੇ ਛਿੱਬਰ ਬਰੈਂਪਟਨ ਵਿੱਚ ਐਡਵਾਂਸ ਬੁਲੇਵਾਰਡ ਨੇੜੇ ਇੱਕ ਉਦਯੋਗਿਕ ਖੇਤਰ ਵਿੱਚ ਕਿਰਾਏ ‘ਤੇ ਲਏ ਦੋ ਛੋਟੇ ਦਫ਼ਤਰਾਂ ਵਿੱਚ ਰਹਿ ਰਹੇ ਸਨ। ਜਿਥੋਂ ਪੁਲਿਸ ਨੂੰ ਤਿੰਨ ਦਿਨਾਂ ਬਾਅਦ ਛਿੱਬਰ ਦੀ ਮ੍ਰਿਤਕ ਦੇਹ ਇੱਕ ਕੰਬਲ ‘ਚ ਲਿਪਟੀ ਹੋਈ ਮਿਲੀ। ਛਿੱਬਰ ਬੁਰੀ ਤਰ੍ਹਾਂ ਜ਼ਖਮੀ ਸੀ ਤੇ ਉਸਦੇ ਗੰਭੀਰ ਸੱਟਾਂ ਲੱਗੀਆਂ ਹੋਈਆਂ ਸਨ। ਪੋਸਟਮਾਰਟਮ ਤੋਂ ਪਤਾ ਚੱਲਿਆ ਕਿ ਉਸ ਦੀ ਮੌਤ ਸਿਰ ‘ਤੇ ਸੱਟ ਲੱਗਣ ਕਾਰਨ ਹੋਈ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment