ਹੁਣ ਗਰਭਵਤੀ ਔਰਤਾਂ ਵੀ ਲਗਵਾ ਸਕਦੀਆਂ ਨੇ ਕੋਰੋਨਾ ਵੈਕਸੀਨ

TeamGlobalPunjab
1 Min Read

ਨਵੀਂ ਦਿੱਲੀ: ਹੁਣ ਦੇਸ਼ ‘ਚ ਗਰਭਵਤੀ ਔਰਤਾਂ ਵੀ ਕੋਰੋਨਾ ਵੈਕਸੀਨ ਲਗਵਾ ਸਕਣਗੀਆਂ, ਜਿਸ ਦੀ ਮਨਜ਼ੂਰੀ ਕੇਂਦਰੀ ਸਿਹਤ ਮੰਤਰਾਲੇ ਵਲੋਂ ਰਾਸ਼ਟਰੀ ਟੀਕਾਕਰਨ ਤਕਨੀਕੀ ਸਲਾਹਕਾਰ ਸਮੂਹ (NTAGI) ਦੀਆਂ ਸਿਫਾਰਸ਼ਾਂ ਦੇ ਅਧਾਰ ‘ਤੇ ਦਿੱਤੀ ਗਈ।

ਮੰਤਰਾਲੇ ਨੇ ਐਲਾਨ ਕਰਦਿਆਂ ਕਿਹਾ ਕਿ ਹੁਣ ਗਰਭਵਤੀ ਔਰਤਾਂ CoWIN ਐਪ ‘ਤੇ ਰਜਿਸਟਰ ਕਰ ਸਕਦੀਆਂ ਹਨ ਜਾਂ ਸਿੱਧਾ ਆਪਣੇ ਨੇੜਲੇ ਟੀਕਾਕਰਨ ਕੇਂਦਰ ਵਿਖੇ ਜਾ ਕੇ ਵੈਕਸੀਨ ਲਗਵਾ ਸਕਦੀਆਂ ਹਨ।

ਇਸ ਤੋਂ ਇਲਾਵਾ ਮੰਤਰਾਲੇ ਨੇ ਕਿਹਾ ਕਿ ਸਾਰੇ ਸੂਬਿਆਂ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਨੂੰ ਇਸ ਨੂੰ ਮੌਜੂਦਾ ਰਾਸ਼ਟਰੀ ਕੋਵਿਡ ਟੀਕਾਕਰਨ ਪ੍ਰੋਗਰਾਮ ਅਧੀਨ ਲਾਗੂ ਕਰਨ ਦੇ ਆਦੇਸ਼ ਦਿੱਤੇ ਹਨ।

ਇਸ ਦੇ ਨਾਲ ਹੀ ਮੰਤਰਾਲੇ ਨੇ ਟੀਕੇ ਦੇ ਮਹੱਤਵ ਅਤੇ ਉਸ ਨਾਲ ਜੁੜੀਆਂ ਸਾਵਧਾਨੀਆਂ ਬਾਰੇ ਸਲਾਹ ਦੇਣ ਲਈ ਫਰੰਟਲਾਈਨ ਵਰਕਰਸ ਅਤੇ ਵੈਕਸੀਨ ਲਗਵਾਉਣ ਵਾਲੀਆਂ ਲਈ ਇੱਕ ਫੈਕਟ ਸ਼ੀਟ ਵੀ ਤਿਆਰ ਕੀਤੀ ਹੈ, ਤਾਂਕਿ ਔਰਤਾਂ ਪੂਰੀ ਜਾਣਕਾਰੀ ਹਾਸਲ ਹੋਣ ਤੋਂ ਬਾਅਦ ਵੈਕਸੀਨ ਲਗਵਾ ਸਕਣ।

- Advertisement -

Share this Article
Leave a comment