ਅਮਰੀਕਾ ‘ਚ ਹਿੰਸਾ ਦੌਰਾਨ ਲਹਿਰਾਉਂਦਾ ਤਿਰੰਗਾ ਬਣਿਆ ਚਰਚਾ ਦਾ ਵਿਸ਼ਾ

TeamGlobalPunjab
5 Min Read

ਵਾਸ਼ਿੰਗਟਨ: ਅਮਰੀਕਾ ਦੀ ਸੰਸਦ ’ਤੇ ਹੋਏ ਹਮਲੇ ਦੌਰਾਨ ਭਾਰਤੀ ਝੰਡਾ ਲਹਿਰਾਉਣ ਦੀ ਵੀਡੀਓ ਸੁਰਖੀਆਂ ‘ਚ ਛਾਈ ਹੋਈ ਹੈ। ਟਰੰਪ ਦੇ ਸਮਰਥਕਾਂ ‘ਚ ਭਾਰਤੀ ਮੂਲ ਦੇ ਅਮਰੀਕੀ ਸ਼ਾਮਲ ਹੋ ਸਕਦੇ ਹਨ, ਇਸ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।

ਇਸ ਤੋਂ ਇਲਾਵਾ ਹਿੰਸਾ ਦੌਰਾਨ ਕੈਪੀਟਲ ਹਿਲ ’ਤੇ ਭਾਰਤੀ ਤਿਰੰਗੇ ਦੇ ਨਾਲ-ਨਾਲ ਦੱਖਣੀ ਕੋਰੀਆ ਅਤੇ ਈਰਾਨ ਦੇ ਝੰਡੇ ਵੀ ਨਜ਼ਰ ਆਏ। ਭਾਰਤੀ ਝੰਡਾ ਲਹਿਰਾਉਣ ਦੀ ਵੀਡੀਓ ਵਿਨਸੈਂਟ ਜ਼ੇਵੀਅਰ ਨੇ ਟਵਿਟਰ ‘ਤੇ ਅਪਲੋਡ ਕੀਤੀ। ਵਿਨਸੈਂਟ ਨੇ ਲਿਖਿਆ, “ਚੋਣਾਂ ਦੌਰਾਨ ਹੇਰਾਫੇਰੀ ਦੇ ਦੋਸ਼ ਲਾਉਣ ਵਾਲਿਆਂ ਵਿਚ ਭਾਰਤੀ, ਕੋਰੀਅਨ, ਈਰਾਨੀ ਅਤੇ ਹੋਰ ਕਈ ਮੁਲਕਾਂ ਨਾਲ ਸਬੰਧਤ ਪ੍ਰਵਾਸੀ ਮੌਜੂਦ ਸਨ। ਇਹ ਸਾਰੇ ਟਰੰਪ ਦੇ ਹੱਕ ਵਿਚ ਖੜ੍ਹੇ ਨਜ਼ਰ ਆਏ।

ਦੂਜੇ ਪਾਸੇ ਸੋਸ਼ਲ ਮੀਡੀਆ ‘ਤੇ ਵਿਨਸੈਂਟ ਜ਼ੇਵੀਅਰ ਦੀ ਨੁਕਤਾਚੀਨੀ ਵੀ ਹੋ ਰਹੀ ਹੈ। ਭਾਰਤ ਅਤੇ ਭਾਰਤੀ ਮੂਲ ਦੇ ਲੋਕਾਂ ਨੂੰ ਇਸ ਮਾਮਲੇ ਜਾਣ-ਬੁੱਝ ਕੇ ਜੋੜਨ ਦੇ ਦੋਸ਼ ਲਾਏ ਜਾ ਰਹੇ ਹਨ। ਅਜਿਹੀਆਂ ਪੋਸਟ ਪਾਉਣ ਵਾਲਿਆਂ ‘ਚੋਂ ਇਕ ਨੇ ਲਿਖਿਆ, ਟਰੰਪ ਦੀਆਂ ਰੈਲੀਆਂ ਵਿਚ ਜਾਣਾ ਤੁਹਾਡਾ ਹੱਕ ਹੈ ਪਰ ਭਾਰਤੀ ਝੰਡਾ ਲਿਜਾਣ ਦਾ ਕੋਈ ਹੱਕ ਨਹੀਂ।


ਦੱਸਿਆ ਜਾ ਰਿਹਾ ਹੈ ਕਿ ਭਾਰਤੀ ਝੰਡਾ ਲੈ ਕੇ ਅਮਰੀਕਾ ਸੰਸਦ ਵੱਲ ਜਾਣ ਵਾਲਿਆਂ ਦੀ ਉਮਰ 20 ਤੋਂ 30 ਸਾਲ ਦਰਮਿਆਨ ਸੀ। ਭਾਰਤੀ ਮੂਲ ਦੇ ਇਕ ਪੱਤਰਕਾਰ ਨੇ ਦੱਸਿਆ ਕਿ ਰੈਲੀ ‘ਚ ਸਾਰੇ ਗੋਰੇ ਹੀ ਸ਼ਾਮਲ ਹੋਏ ਪਰ ਟਰੰਪ ਦੇ ਸਮਰਥਕਾਂ ‘ਚ ਭਾਰਤੀ ਮੂਲ ਦੇ ਲੋਕ ਵੀ ਸ਼ਾਮਲ ਹਨ ਜੋ ਸੰਸਦ ਦੇ ਬਾਹਰ ਇਕੱਠੇ ਹੋਏ।

- Advertisement -

ਉਨ੍ਹਾਂ ਦੱਸਿਆ ਨਿਊ ਜਰਸੀ ਨਾਲ ਸਬੰਧਤ ਹੇਮੰਤ ਨਾਂ ਦਾ ਵਿਅਕਤੀ ਰੈਲੀ ‘ਚ ਸ਼ਾਮਲ ਸੀ ਜਿਸ ਨੇ ਦੱਸਿਆ, “ਮੈਂ ਰੈਲੀ ‘ਚ ਮੌਜੂਦ ਹਾਂ, ਇਥੇ ਹਜ਼ਾਰਾਂ ਦੀ ਗਿਣਤੀ ਵਿਚ ਮੁਜ਼ਾਹਰਾਕਾਰੀ ਮੌਜੂਦ ਹਨ ਅਤੇ ਇਹ ਇਮਾਰਤ ਵਿਚ ਦਾਖ਼ਲ ਹੋ ਰਹੇ ਹਨ।

ਲੋਕਾਂ ਵੱਲੋਂ ਸੋਸ਼ਲ ਮੀਡੀਆ ‘ਤੇ ਦਿੱਤੀਆਂ ਜਾ ਰਹੀਆਂ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ-

Share this Article
Leave a comment