ਫ਼ਰਜ਼ੀ ਦਾਖ਼ਲਾ ਪੱਤਰ ਮਾਮਲੇ ‘ਚ ਇੱਕ ਹੋਰ ਵਿਦਿਆਰਥੀ ਨੂੰ ਡਿਪੋਰਟ ਕਰਨ ਦੀ ਤਾਰੀਖ਼ ਤੈਅ

Prabhjot Kaur
2 Min Read

ਟੋਰਾਂਟੋ: ਕੈਨੇਡਾ ‘ਚ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ 700 ਭਾਰਤੀ ਵਿਦਿਆਰਥੀਆਂ ਦਾ ਭਵਿੱਖ ਦਾਅ ‘ਤੇ ਲੱਗਿਆ ਹੋਇਆ ਹੈ। ਜਲੰਧਰ ਦੇ ਏਜੰਟਾਂ ਨੇ ਸੈਂਕੜੇ ਵਿਦਿਆਰਥੀਆਂ ਨੂੰ ਫਰਜੀ ਤਰੀਕੇ ਨਾਲ ਵਿਦੇਸ਼ ਭੇਜ ਕੇ ਲੱਖਾਂ ਤੋਂ ਕਰੋੜਾਂ ਰੁਪਏ ਹੜੱਪ ਲਏ ਤੇ ਇਨ੍ਹਾਂ ਵਿਦਿਆਰਥੀਆਂ ਦਾ ਭਵਿੱਖ ਖਤਰੇ ‘ਚ ਪਾ ਦਿੱਤਾ। ਆਪਣੇ ਨਾਲ ਹੋਈ ਇਸ ਧੋਖਾਧੜੀ ਦੇ ਖਿਲਾਫ ਇਨ੍ਹਾਂ ਵਿਦਿਆਰਥੀਆਂ ਨੇ ਕੈਨੇਡਾ ਬਾਰਡਰ ਸਰਵਿਸ ਏਜੰਸੀ ਏਅਰਪੋਰਟ ਰੋਡ ਮਿਸੀਸਾਗਾ ਵਿਖੇ ਪੱਕਾ ਮੋਰਚਾ ਲਾਇਆ ਹੋਇਆ ਹੈ।

ਇਹਨਾਂ ‘ਚ ਇੱਕ ਵਿਦਿਆਰਥੀ ਲਵਪ੍ਰੀਤ ਸਿੰਘ ਵੀ ਸ਼ਾਮਲ ਹੈ। ਰਿਪੋਰਟਾਂ ਮੁਤਾਬਕ ਲਵਪ੍ਰੀਤ 2017 ਵਿਚ ਲੈਂਬਟਨ ਕਾਲਜ ਦੇ ਮਿਸਿਸਾਗਾ ਕੈਂਪਸ ਵਿਚ ਦਾਖ਼ਲਾ ਲੈ ਕੇ ਕੈਨੇਡਾ ਆਇਆ ਸੀ। ਇਸ ਦੌਰਾਨ ਉਸਨੇ ਇੱਕ ਏਜੰਟ ਰਾਹੀ ਫ਼ਾਈਲ ਅਪਲਾਈ ਕੀਤੀ ਸੀ ਅਤੇ ਦਾਖ਼ਲਾ ਪੱਤਰ ਲੈਕੇ ਉਹ ਕੈਨੇਡਾ ਆ ਗਿਆ।

ਇਸ ਤੋਂ ਬਾਅਦ ਜਦੋਂ ਲਵਪ੍ਰੀਤ ਕੈਨੇਡਾ ਪਹੁੰਚਿਆ ਤਾਂ ਉਸ ਨੂੰ ਪਤਾ ਲੱਗਿਆ ਕਿ ਉਸ ਦਾ ਨਾਮ ਕਾਲਜ ‘ਚ ਦਾਖ਼ਲਾ ਲੈ ਚੁੱਕੇ ਵਿਦਿਆਰਥੀਆਂ ਦੀ ਸੂਚੀ ‘ਚ ਸ਼ਾਮਲ ਨਹੀਂ ਸੀ। ਜਿਸ ਤੋਂ ਬਾਅਦ ਪਤਾ ਲੱਗਿਆ ਕਿ ਲਵਪ੍ਰੀਤ ਦਾ ਦਾਖਲਾ ਪੱਤਰ ਜਾਅਲੀ ਸੀ। ਇਸੇ ਕਰਕੇ ਲਵਪ੍ਰੀਤ ਦੇ ਸਿਰ ‘ਤੇ ਡਿਪੋਰਟੇਸ਼ਨ ਦੀ ਤਲਵਾਰ ਲਟਕ ਰਹੀ ਹੈ।

- Advertisement -

ਪ੍ਰਦਰਸ਼ਨ ‘ਚ ਸ਼ਾਮਲ ਲਵਪ੍ਰੀਤ ਨੇ ਦੱਸਿਆ ਕਿ ਉਸਨੂੰ ਕੈਨੇਡਾ ਭੇਜਣ ਲਈ ਪਰਿਵਾਰ ਨੇ ਸਾਰੀ ਉਮਰ ਦੀ ਕਮਾਈ ਲਗਾ ਦਿੱਤੀ ਸੀ ਤੇ ਹੁਣ 6 ਸਾਲ ਦੇਸ਼ ‘ਚ ਰਹਿਣ ਤੋਂ ਬਾਅਦ ਡਿਪੋਰਟ ਹੋਣ ਦੀ ਖ਼ਬਰ ਨੇ ਉਸਦੇ ਸੁਪਣੇ ਤੋੜ ਦਿੱਤੇ।

ਲਵਪ੍ਰੀਤ ਨੇ ਮੌਂਟਰੀਅਲ ਵਿੱਖੇ ਇੱਕ ਨਵਾਂ ਸਟੱਡੀ ਪ੍ਰਾਪਤ ਕਰਕੇ ਕਿਸੇ ਹੋਰ ਕਾਲਜ ਵਿਚ ਦਾਖ਼ਲਾ ਵੀ ਲਿਆ ਅਤੇ ਆਪਣੀ ਪੜ੍ਹਾਈ ਵੀ ਪੂਰੀ ਕੀਤੀ। ਪਰ ਇਸਦੇ ਬਾਵਜੂਦ ਉਸਨੂੰ ਦੱਸਿਆ ਗਿਆ ਕਿ ਕੈਨੇਡਾ ਆਉਣ ਲਈ ਪਹਿਲਾਂ ਜਾਅਲੀ ਦਾਖ਼ਲਾ ਪੱਤਰ ਲਾਉਣ ਕਰਕੇ ਉਸਨੂੰ ਡਿਪੋਰਟ ਕੀਤਾ ਜਾਵੇਗਾ। ਇਮੀਗ੍ਰੇਸ਼ਨ ਅਤੇ ਰਫਿਊਜੀ ਬੋਰਡ ਨੇ 25 ਸਾਲ ਦੀ ਲਵਪ੍ਰੀਤ ਨੂੰ 29 ਮਈ ਤੱਕ ਡਿਪੋਰਟ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment