ਕਰਤਾਰਪੁਰ ਲਾਂਘੇ ਲਈ ਤਿਆਰੀਆਂ ‘ਚ ਜੁਟੀ ਸਰਕਾਰ ਡੇਰਾ ਬਾਬਾ ਨਾਨਕ ਵਿਖੇ ਬਣੇਗਾ ਇੰਮੀਗ੍ਰਸ਼ਨ ਚੈੱਕ ਪੋਸਟ

Prabhjot Kaur
1 Min Read

ਚੰਡੀਗੜ੍ਹ: ਕਰਤਾਰਪੁਰ ਲਾਂਘੇ ਲਈ ਦੋਹਾਂ ਮੁਲਕਾਂ ਵੱਲੋਂ ਤਿਆਰੀਆਂ ਪੂਰੇ ਜ਼ੋਰਾਂ-ਸ਼ੋਰਾਂ ‘ਤੇ ਕੀਤੀਆਂ ਜਾ ਰਹੀਆਂ ਹਨ। ਗੁਰਦਾਸਪੁਰ ਜ਼ਿਲੇ ‘ਚ ਪੈਂਦੇ ਕਸਬੇ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਅਧਿਕਾਰਿਤ ਇਮੀਗ੍ਰੇਸ਼ਨ ਚੈਂਕ ਪੋਸਟ ਬਣਾਇਆ ਜਾਵੇਗਾ।

ਜ਼ਿਕਰਯੋਗ ਹੈ ਕਿ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਸਾਹਿਬ ਤੋਂ ਆਉਣ ਜਾਣ ਵਾਲੇ ਸ਼ਰਧਾਲੂਆਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਵੇਗੀ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਲੋੜੀਂਦੇ ਦਸਤਾਵੇਜ਼ਾਂ ਵਾਲੇ ਇਸ ਪੋਸਟ ਰਾਹੀਂ ਆਉਣ ਜਾਣ ਦੀ ਸੁਵਿਧਾ ਹੋਵੇਗੀ।

ਦੱਸ ਦੇਈਏ ਕਿ ਇਹ ਨੋਟੀਫਿਕੇਸ਼ਨ ਪਾਸਪੋਰਟ ਨਿਯਮਾਂ ਮੁਤਾਬਕ ਜਾਰੀ ਕੀਤਾ ਗਿਆ ਹੈ। ਦਿ ਗੈਜੇਟ ਆਫ ਇੰਡੀਆ ਨੋਟੀਫਿਕੇਸ਼ਨ ਮੁਤਾਬਕ ਭਾਰਤ/ਪਾਕਿਸਤਾਨ ਤੋਂ ਆਉਣ-ਜਾਣ ਲਈ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੀ ਡੇਰਾ ਬਾਬਾ ਨਾਨਕ ਲੈਂਡ ਚੈੱਕ ਪੋਸਟ ਨੂੰ ਪ੍ਰਵਾਨਤ ਇਮੀਗ੍ਰੇਸ਼ਨ ਜਾਂਚ ਪੋਸਟ ਵਜੋਂ ਨਿਯੁਕਤ ਕੀਤਾ ਗਿਆ ਹੈ।

Share this Article
Leave a comment