ਨਿਊਜ਼ ਡੈਸਕ: ਰੂਸ ‘ਚ ਟਰੇਨ ਅਤੇ ਟਰੱਕ ਦੀ ਟੱਕਰ ਕਾਰਨ ਵੱਡਾ ਹਾਦਸਾ ਵਾਪਰ ਗਿਆ ਹੈ। ਰੂਸੀ ਮੀਡੀਆ ਦੇ ਅਨੁਸਾਰ, ਸੋਮਵਾਰ ਨੂੰ 800 ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਯਾਤਰੀ ਰੇਲਗੱਡੀ ਦੇ ਇੱਕ ਟਰੱਕ ਨਾਲ ਟਕਰਾਉਣ ਕਾਰਨ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ। 100 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਚਸ਼ਮਦੀਦਾਂ ਮੁਤਾਬਕ ਹਾਦਸੇ ‘ਚ ਟਰੇਨ ਦੇ ਕਈ ਡੱਬੇ ਰੇਲਵੇ ਟਰੈਕ ਤੋਂ ਉੱਤਰ ਗਏ। ਰੂਸ ਦੇ ਐਮਰਜੈਂਸੀ ਮੰਤਰਾਲੇ ਨੇ ਕਿਹਾ ਕਿ ਟਰੇਨ ਤਾਤਾਰਸਤਾਨ ਦੇ ਕਜ਼ਾਨ ਤੋਂ ਕਾਲੇ ਸਾਗਰ ਦੇ ਐਡਲਰ ਵੱਲ ਜਾ ਰਹੀ ਸੀ। ਇਹ ਮਾਸਕੋ ਤੋਂ ਲਗਭਗ 1,200 ਕਿਲੋਮੀਟਰ ਦੱਖਣ ‘ਚ ਕੋਟੇਲਨੀਕੋਵੋ ਸਟੇਸ਼ਨ ਦੇ ਨੇੜੇ ਪਟੜੀ ਤੋਂ ਉਤਰ ਗਈ।
ਰੂਸੀ ਮੰਤਰਾਲੇ ਨੇ ਜਲਦੀ ਤੋਂ ਜਲਦੀ ਮਦਦ ਪ੍ਰਦਾਨ ਕਰਨ ਦਾ ਵਾਅਦਾ ਕੀਤਾ ਹੈ ਅਤੇ ਕਿਹਾ ਹੈ ਕਿ ਪੈਰਾਮੈਡਿਕਸ ਮੌਕੇ ‘ਤੇ ਮੌਜੂਦ ਹਨ। ਮੰਤਰਾਲੇ ਨੇ ਅੱਗੇ ਕਿਹਾ ਕਿ 324 ਐਮਰਜੈਂਸੀ ਕਰਮਚਾਰੀ ਆਪਰੇਸ਼ਨ ਵਿੱਚ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਐਮਰਜੈਂਸੀ ਹੈਲੀਕਾਪਟਰ ਵੀ ਭੇਜੇ ਗਏ ਹਨ। ਰਾਇਟਰਜ਼ ਨੇ ਮੈਸ਼ ਟੈਲੀਗ੍ਰਾਮ ਚੈਨਲ ਦੇ ਹਵਾਲੇ ਨਾਲ ਕਿਹਾ ਕਿ ਹਾਦਸੇ ‘ਚ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ, ਹਾਲਾਂਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।
ਨਿਊਜ਼ ਏਜੰਸੀ ਨੇ ਦੱਸਿਆ ਕਿ 100 ਲੋਕ ਜ਼ਖਮੀ ਹੋਏ ਹਨ। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ‘ਚ ਘੱਟੋ-ਘੱਟ ਚਾਰ ਡੱਬੇ ਪਟੜੀ ਤੋਂ ਉਤਰਦੇ ਦਿਖਾਈ ਦਿੱਤੇ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।