ਟੈਕਸਾਸ ਦਾ ਲਾਪਤਾ ਹੋਇਆ 3 ਸਾਲਾ ਲੜਕਾ 4 ਦਿਨਾਂ ਬਾਅਦ ਜੰਗਲ ‘ਚ ਮਿਲਿਆ

TeamGlobalPunjab
2 Min Read

ਫਰਿਜ਼ਨੋ (ਕੈਲੀਫੋਰਨੀਆ): ਅਧਿਕਾਰੀਆਂ ਨੇ ਦੱਸਿਆ ਕਿ ਟੈਕਸਾਸ ਦਾ ਇੱਕ 3 ਸਾਲਾ ਲੜਕਾ ਜੋ ਚਾਰ ਦਿਨਾਂ ਤੋਂ ਲਾਪਤਾ ਸੀ, ਸ਼ਨੀਵਾਰ ਨੂੰ ਇੱਕ ਜੰਗਲੀ ਖੇਤਰ ਵਿੱਚ ਜ਼ਿੰਦਾ ਪਾਇਆ ਗਿਆ ਅਤੇ ਉਸਦੀ ਸਿਹਤ ਚੰਗੀ ਹੈ। ਉਨ੍ਹਾਂ ਦੱਸਿਆ ਕਿ ਕ੍ਰਿਸਟੋਫਰ ਰੈਮੀਰੇਜ਼ ਨਾਮ ਦੇ ਇਸ ਲੜਕੇ ਨੂੰ ਆਖਰੀ ਵਾਰ ਗ੍ਰੀਮਜ਼ ਕਾਉਂਟੀ ‘ਚ ਉਨ੍ਹਾਂ ਦੇ ਘਰ ਨੇੜੇ ਗੁਆਂਢੀਆਂ ਦੇ ਕੁੱਤੇ ਨਾਲ ਖੇਡਦੇ ਵੇਖਿਆ ਗਿਆ ਸੀ।

ਜਿਸ ਵੇਲੇ ਬੁੱਧਵਾਰ ਦੁਪਹਿਰ ਨੂੰ ਉਸ ਦੀ ਮਾਂ ਆਪਣੀ ਕਾਰ ਤੋਂ ਭੋਜਨ ਸਮੱਗਰੀ ਉਤਾਰ ਰਹੀ ਸੀ। ਉਹ ਕੁੱਤੇ ਦੇ ਪਿੱਛੇ ਜੰਗਲ ‘ਚ ਗਿਆ ਸੀ, ਪਰ ਫਿਰ ਵਾਪਸ ਨਹੀਂ ਆਇਆ ਸੀ।ਗ੍ਰੀਮਜ਼ ਕਾਉਂਟੀ ਦੇ ਸ਼ੈਰਿਫ ਡੌਨ ਸੋਵੇਲ ਦੇ ਅਨੁਸਾਰ ਲੜਕੇ ਦੇ ਲਾਪਤਾ ਹੋਣ ਮਗਰੋਂ ਐੱਫ.ਬੀ.ਆਈ. ਕਰਮਚਾਰੀਆਂ ਅਤੇ ਕਮਿਊਨਿਟੀ ਵਲੰਟੀਅਰਾਂ ਸਮੇਤ ਹੋਰ ਖੋਜ ਕਰਮਚਾਰੀਆਂ ਨੇ ਕਈ ਦਿਨਾਂ ਤੱਕ ਲੜਕੇ ਦੀ ਭਾਲ ਕੀਤੀ। ਪਰ ਸ਼ਨੀਵਾਰ ਨੂੰ ਟੈਕਸਾਸ ਇਕੁਸਰਚ, ਇਕ ਸੰਸਥਾ ਜੋ ਖੋਜ ਅਤੇ ਰਿਕਵਰੀ ‘ਚ ਸਹਾਇਤਾ ਕਰਦੀ ਹੈ, ਨੇ ਐਲਾਨ ਕੀਤੀ ਕਿ ਕ੍ਰਿਸਟੋਫਰ ਲੱਭ ਲਿਆ ਗਿਆ ਹੈ।

ਪੁਲਸ ਨੇ ਵੀ ਦੱਸਿਆ ਕਿ ਕ੍ਰਿਸਟੋਫਰ ਸ਼ਨੀਵਾਰ ਸਵੇਰੇ 11 ਵਜੇ ਦੇ ਕਰੀਬ ਜ਼ਿੰਦਾ ਅਤੇ ਸੁਰੱਖਿਅਤ ਪਾਇਆ ਗਿਆ। ਉਸ ਨੂੰ ਵੁਡਲੈਂਡਸ ਦੇ ਟੈਕਸਾਸ ਚਿਲਡਰਨ ਹਸਪਤਾਲ ‘ਚ ਲਿਜਾਇਆ ਗਿਆ। ਪੁਲਸ ਅਨੁਸਾਰ ਉਹ ਥੋੜਾ ਥੱਕਿਆ ਹੋਇਆ ਅਤੇ ਡੀਹਾਈਡਰੇਟ ਹੋਣ ਦੇ ਨਾਲ ਨਾਲ ਭੁੱਖਾ ਪਰ ਸਮੁੱਚੇ ਤੌਰ ‘ਤੇ ਸਿਹਤਮੰਦ ਸੀ। ਅਧਿਕਾਰੀਆਂ ਅਨੁਸਾਰ ਇਕ ਆਦਮੀ ਜਿਸ ਨੂੰ ਕ੍ਰਿਸਟੋਫਰ ਮਿਲਿਆ ਸੀ, ਨੇ ਆਪਣਾ ਨਾਂ ਗੁਪਤ ਰੱਖਣ ਦੀ ਬੇਨਤੀ ਕੀਤੀ ਹੈ।

- Advertisement -

Share this Article
Leave a comment