‘ਬਲੈਕ ਲਾਈਵਜ਼ ਮੈਟਰ’ ਵਰਗੀ ਪੁਲਿਸ ਦੀ ਬੇਰਹਿਮੀ ਅਮਰੀਕਾ ‘ਚ ਫਿਰ ਦੇਖਣ ਨੂੰ ਮਿਲੀ

Rajneet Kaur
2 Min Read

ਮਲਬੇਰੀ : ਅਮਰੀਕਾ ਦੇ ਅਰਕਨਸਾਸ ਸੂਬੇ ਵਿੱਚ ਪੁਲਿਸ ਦੀ ਬੇਰਹਿਮੀ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਅਰਕਨਸਾਸ ਦੀ ਕ੍ਰਾਫੋਰਡ ਕਾਉਂਟੀ ਦੇ ਤਿੰਨ ਪੁਲਿਸ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।

ਪੁਲਿਸ ਮੁਲਾਜ਼ਮਾਂ ਵੱਲੋਂ ਇੱਕ ਵਿਅਕਤੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਉਸ ਨੂੰ ਲੱਤ ਮਾਰ ਕੇ ਜ਼ਮੀਨ ‘ਤੇ ਸੁੱਟ ਦਿੱਤਾ ਗਿਆ। ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਮਲਾ ਸੁਰਖੀਆਂ ‘ਚ ਆ ਗਿਆ। ਇਸ ਤੋਂ ਬਾਅਦ ਤਿੰਨ ਪੁਲਿਸ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ।

ਵਾਇਰਲ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਪੁਲਿਸ ਮੁਲਾਜ਼ਮ ਜਨਤਕ ਤੌਰ ‘ਤੇ ਇਕ ਵਿਅਕਤੀ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਰਹੇ ਹਨ। ਪੁਲਿਸ ਮੁਲਾਜ਼ਮ ਉਸ ਦੇ ਸਿਰ ‘ਤੇ ਮੁੱਕਾ ਮਾਰ ਰਹੇ ਹਨ ਅਤੇ ਲੱਤਾਂ ਮਾਰ ਰਹੇ ਹਨ। ਇਸ ਦੌਰਾਨ, ਇੱਕ ਅਧਿਕਾਰੀ ਹਮਲੇ ਦੀ ਵੀਡੀਓ ਬਣਾਉਣ ਵਾਲੇ ਵਿਅਕਤੀ ਨੂੰ ਚੇਤਾਵਨੀ ਦਿੰਦਾ ਹੈ ਕਿ ਉਹ ਉਸਨੂੰ ਧਮਕੀ ਦਿੰਦਾ ਵੀਡੀਓ ਨਾ ਬਣਾਏ। ਤਿੰਨ ਪੁਲਿਸ ਅਧਿਕਾਰੀ ਉਸ ਦੀ ਛਾਤੀ ‘ਤੇ ਬੈਠ ਕੇ ਉਸ ਨੂੰ ਕੁੱਟਦੇ ਹੋਏ ਦੇਖੇ ਗਏ।

ਇਹਨਾਂ ਪੁਲਿਸ ਅਫਸਰਾਂ ਵਿੱਚੋਂ ਦੋ ਕ੍ਰਾਫੋਰਡ ਕਾਉਂਟੀ ਸ਼ੈਰਿਫ ਦੇ ਦਫਤਰ ਵਿੱਚ ਤਾਇਨਾਤ ਹਨ ਅਤੇ ਤੀਜਾ ਮਲਬੇਰੀ ਸਿਟੀ ਪੁਲਿਸ ਵਿਭਾਗ ਦਾ ਇੱਕ ਅਧਿਕਾਰੀ ਹੈ। ਅਰਕਨਸਾਸ ਦੇ ਗਵਰਨਰ ਸਾ ਹਚਿਨਸਨ ਨੇ ਕਿਹਾ ਕਿ ਰਾਜ ਦੀ ਪੁਲਿਸ ਘਟਨਾ ਦੀ ਜਾਂਚ ਕਰੇਗੀ।

- Advertisement -

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment