ਨਵੀਂ ਦਿੱਲੀ: ਟ੍ਰਾਈ ਨੇ ਪੇਅ-ਚੈਨਲਾਂ ਦੇ ਲਈ ਇੱਕ ਤੈਅ ਐੱਮਰਪੀ ਸਿਸਟਮ ਦੀ ਤਰੀਕ ਭਾਵੇਂ ਇੱਕ ਮਹੀਨਾ ਵਧ ਦਿੱਤੀ ਹੈ ਪਰ ਗਾਹਕ ਤੇ ਆਪਰੇਟਰ ਅੱਜ ਵੀ ਪਰੇਸ਼ਾਨ ਹਨ। ਦੋਵਾਂ ਨੂੰ ਅੱਜ ਤੱਕ ਇਹ ਸਮਝ ਨੀ ਆਇਆ ਕਿ ਅਜੇਹੀ ਹਾਲਤ ‘ਚ ਉਹ ਕੀ ਕਰਨ ? ਅਪਰੇਟਰਾਂ ਨੇ ਸਾਫ ਕੀਤਾ ਹੈ ਕੀ ਹੁਣ ਫ੍ਰੀ ਵਿਚ ਦੂਰਦਰਸ਼ਨ ਚੈਨਲ ਵੀ ਨਹੀਂ ਦਿਖਾਈ ਦੇਵੇਗਾ। ਕੇਬਲ ਜਾ ਡੀਟੀਐਚ ਲਗਵਾਉਂਦੇ ਹੀ 130 ਰੁਪਏ ਵਾਲਾ ਪੈਕੇਜ ਲੈਣਾ ਪਵੇਗਾ। ਇਸੇ ਤਰ੍ਹਾਂ ਜੇਕਰ ਇੱਕ ਘਰ ‘ਚ ਇੱਕ ਤੋਂ ਜ਼ਿਆਦਾ ਟੀਵੀ ਹਨ ਤਾਂ ਸਾਰਿਆਂ ਲਈ ਅਲੱਗ ਅਲੱਗ ਪੈਕੇਜ ਲੈਣੇ ਪੈਣਗੇ।
ਹੁਣ ਹਰ ਗਾਹਕ ਆਪਣੀ ਪਸੰਦ ਦੇ ਹਿਸਾਬ ਨਾਲ ਹਰ ਚੈਨਲ ਚੁਣ ਸਕਦਾ ਹੈ। ਯਾਨੀ ਕਿ ਜਿਸਨੇ ਜਿੰਨੇ ਚੈਨਲ ਦੇਖਣੇ ਹਨ ਹੁਣ ਉਸਨੂੰ ਓਨੇ ਹੀ ਪੈਸੇ ਖਰਚਣੇ ਪੈਣਗੇ। ਹਰ ਬ੍ਰੌਡਕਾਸਟਰ ਨੂੰ ਚੈਨਲਾਂ ਦੀ ਨਵੀਂ ਸੂਚੀ ਦੇਣੀ ਪਵੇਗੀ, ਜਿਸ ਵਿੱਚ ਉਸ ਵੱਲੋਂ ਦਿੱਤੇ ਜਾਣ ਵਾਲੇ ਚੈਨਲਾਂ ਨੂੰ ਉਸ ਦੀ ਮਹੀਨਾਵਾਰ ਕੀਮਤ ਦੇ ਹਿਸਾਬ ਨਾਲ ਚਲਾਇਆ ਜਾਵੇਗਾ।
ਡੀਟੀਐਚ ਪੈਕ ਦੀ ਕੀਮਤ ਪਹਿਲਾਂ ਦੇ ਮੁਕਾਬਲੇ ਘੱਟ ਕੀਮਤ ਵਾਲੀ ਹੋਵੇਗੀ। ਹੁਣ ਹਰ ਗਾਹਕ ਨੂੰ 130 ਰੁਪਏ ਵਿੱਚ 100 ਚੈਨਲ ਦੇਖਣ ਨੂੰ ਮਿਲਣਗੇ ਅਤੇ ਇਸ ਤੋਂ ਵੱਧ ਚੈਨਲ ਦੇਖਣ ਲਈ 25 ਰੁਪਏ ਦੀ ਵਾਧੂ ਫੀਸ ਨਾਲ ਉਸ ਪਸੰਦੀਦਾ ਚੈਨਲ ਦੀ ਮਹੀਨਾਵਾਰ ਕੀਮਤ ਵੀ ਅਦਾ ਕਰਨੀ ਹੋਵੇਗੀ।
ਟ੍ਰਾਈ ਨੇ ਹਰ ਬ੍ਰੌਡਕਾਸਟਰ ਨੂੰ ਚੈਨਲ ਦੀ ਵੱਧ ਤੋਂ ਵੱਧ ਕੀਮਤ 19 ਰੁਪਏ ਪ੍ਰਤੀ ਮਹੀਨਾ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਟ੍ਰਾਈ ਨੇ ਮੰਗਲਵਾਰ ਨੂੰ ਸਾਫ ਕੀਤਾ ਕਿ ਬ੍ਰੌਡਕਾਸਟਰ ਨੇ ਗਾਹਕਾਂ ਦੀ ਸੁਵਿਧਾ ਲਈ ਚੈਨਲ ਨੰਬਰ 999 ਚਾਲੂ ਕਰ ਦਿੱਤਾ ਹੈ। ਇਸ ਪੈਕੇਜ ਦੇ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ।