ਪਰਾਲੀ ਦੇ ਹੱਲ ਲਈ ਮਾਨ ਸਰਕਾਰ ਨੇ ਲਿਆਂਦਾ ਨਵਾਂ ਨੁਸਖਾ, ਹੁਣ ਭੱਠਿਆਂ ‘ਤੇ ਵਰਤੀ ਜਾਵੇਗੀ ਪਰਾਲੀ

Global Team
1 Min Read

ਚੰਡੀਗੜ੍ਹ : ਪੰਜਾਬ ਅੰਦਰ ਪਰਾਲੀ ਦਾ ਮਸਲਾ ਹਮੇਸ਼ਾ ਹੀ ਸੱਤਾਧਾਰੀਆਂ ਲਈ ਸਿਰਦਰਦੀ ਰਿਹਾ ਹੈ। ਜੇਕਰ ਇਸ ਵਾਰ ਦੀ ਗੱਲ ਕੀਤੀ ਜਾਵੇ ਤਾਂ ਪਰਾਲੀ ਸਾੜਨ ਦੇ ਮਾਮਲੇ ਬਹੁਤ ਘੱਟ ਸਾਹਮਣੇ ਆਏ ਹਨ। ਇਸੇ ਦਰਮਿਆਨ ਹੁਣ ਪੰਜਾਬ ਸਰਕਾਰ ਦੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਕਿਸਾਨਾਂ ਲਈ ਵੱਡਾ ਐਲਾਨ ਕੀਤਾ ਗਿਆ ਹੈ। ਮੀਤ ਹੇਅਰ ਦਾ ਕਹਿਣਾ ਹੈ ਕਿ ਹੁਣ ਸਰਕਾਰ ਵੱਲੋਂ ਹਰ ਭੱਠੇ ‘ਤੇ ਫਿਊਲ ਦੇ ਤੌਰ ‘ਤੇ ਵਰਤਣ ਲਈ 20 ਪ੍ਰਤੀਸ਼ਤ ਪਰਾਲੀ ਲੈਣਾ ਲਾਜ਼ਮੀ ਕੀਤਾ ਗਿਆ ਹੈ।

- Advertisement -

 

ਮੀਤ ਹੇਅਰ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਪਰਾਲੀ ਦਾ ਪੱਕਾ ਹੱਲ ਕੱਢਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਜਿਸ ਤਹਿਤ ਵੱਡੀ ਗਿਣਤੀ ‘ਚ ਮਸ਼ੀਨਾ ਖਰੀਦੀਆਂ ਗਈਆਂ ਹਨ ਅਤੇ ਇੰਡਸਟਰੀ ਨੂੰ ਵੀ ਫਿਊਲ ਦੇ ਤੌਰ ‘ਤੇ ਪਰਾਲੀ ਵਰਤਣ ਦੀ ਅਪੀਲ ਕੀਤੀ ਜਾ ਰਹੀ ਹੈ। ਜਿਸ ਤਹਿਤ ਹੁਣ ਹਰ ਭੱਠੇ ‘ਚ 20 ਪ੍ਰਤੀਸ਼ਤ ਪਰਾਲੀ ਫਿਊਲ ਦੇ ਤੌਰ ‘ਤੇ ਵਰਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਨੋਟੀਫਿਕੇਸ਼ਨ ਹੋ ਚੁਕੀ ਹੈ ਅਤੇ ਬਹੁਤ ਜਲਦ ਜ਼ਮੀਨੀ ਪੱਧਰ ‘ਤੇ ਇਸ ਨੂੰ ਲਾਗੂ ਕੀਤਾ ਜਾਵੇਗਾ।

Share this Article
Leave a comment