Toyota ਨੇ ਲਾਂਚ ਕੀਤੀ 26 ਦੀ ਮਾਈਲੇਜ ਦੇਣ ਵਾਲੀ SUV

Prabhjot Kaur
2 Min Read

ਨਿਊਜ਼ ਡੈਸਕ: Toyota ਨੇ ਮਿਡ-ਸਾਈਜ਼ SUV ਸੈਗਮੈਂਟ ‘ਚ ਆਪਣੀ ਪਹਿਲੀ CNG ਕਾਰ ਲਾਂਚ ਕੀਤੀ ਹੈ। ਕੰਪਨੀ ਨੇ Toyota Urban Cruiser Hyryder CNG ਦੀ ਕੀਮਤ ਦਾ ਐਲਾਨ ਕੀਤਾ ਹੈ। ਕੰਪਨੀ ਨੇ ਨਵੰਬਰ 2022 ਵਿੱਚ ਸੀਐਨਜੀ ਸ਼੍ਰੇਣੀ ਵਿੱਚ ਐਂਟਰੀ ਮਾਰੀ ਸੀ। CNG ਅਵਤਾਰ ਦੇ ਨਾਲ Toyota Hyrider ਨੂੰ ਦੋ ਵੇਰੀਐਂਟਸ- G ਅਤੇ S ‘ਚ ਲਿਆਂਦਾ ਗਿਆ ਹੈ। ਖਾਸ ਗੱਲ ਇਹ ਹੈ ਕਿ ਇਸ ਦੀ ਸ਼ੁਰੂਆਤੀ ਕੀਮਤ ਲਗਭਗ 13 ਲੱਖ ਰੁਪਏ ਹੈ। ਕੀਮਤ ਕਾਰਨ, ਇਹ ਹੁੰਡਈ ਕ੍ਰੇਟਾ ਅਤੇ ਕੀਆ ਸੇਲਟੋਸ ਵਰਗੀਆਂ ਕਾਰਾਂ ਦੀ ਵਿਕਰੀ ਨੂੰ ਪ੍ਰਭਾਵਿਤ ਕਰ ਸਕਦੀ ਹੈ।

ਕਿਸ ਵੇਰੀਐਂਟ ਦੀ ਕੀਮਤ ਕਿੰਨੀ ਹੈ?

ਕੰਪਨੀ ਦੀ Toyota Urban Cruiser Hyrider CNG ਨੂੰ ਦੋ ਵੇਰੀਐਂਟ ਅਤੇ ਸਿਰਫ ਮੈਨੂਅਲ ਟ੍ਰਾਂਸਮਿਸ਼ਨ ਦੇ ਨਾਲ ਲਾਂਚ ਕੀਤਾ ਗਿਆ ਹੈ। ਇਸ ਦੇ S ਵੇਰੀਐਂਟ ਦੀ ਕੀਮਤ 13,23,000 ਰੁਪਏ ਅਤੇ G ਵੇਰੀਐਂਟ ਦੀ ਕੀਮਤ 15,29,000 ਰੁਪਏ ਰੱਖੀ ਗਈ ਹੈ।

CNG ਵਿੱਚ ਕਿੰਨੀ ਮਾਈਲੇਜ?

- Advertisement -

Toyota ਨੇ ਇਸ SUV ਨੂੰ ਜੁਲਾਈ 2022 ‘ਚ ਲਾਂਚ ਕੀਤਾ ਸੀ। ਇਸ ਨੂੰ ਆਮ ਪੈਟਰੋਲ ਇੰਜਣ ਅਤੇ ਹਾਈਬ੍ਰਿਡ ਨਾਲ ਵਾਲੇ ਪੈਟਰੋਲ ਇੰਜਣ ਦੇ ਨਾਲ ਪੇਸ਼ ਕੀਤਾ ਗਿਆ ਸੀ। ਕੰਪਨੀ ਮੁਤਾਬਕ ਉਨ੍ਹਾਂ ਨੂੰ ਇਸ SUV ਲਈ ਗਾਹਕਾਂ ਵੱਲੋਂ ਸ਼ਾਨਦਾਰ ਹੁੰਗਾਰਾ ਮਿਲਿਆ ਹੈ। CNG ਵਾਲੀ ਅਰਬਨ ਕਰੂਜ਼ਰ ਹਾਈਰਾਈਡਰ ‘ਚ 1.5-ਲੀਟਰ ਕੇ-ਸੀਰੀਜ਼ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 5 ਸਪੀਡ ਮੈਨੂਅਲ ਟ੍ਰਾਂਸਮਿਸ਼ਨ ਨਾਲ ਜੋੜਿਆ ਗਿਆ ਹੈ। CNG ਦੇ ਨਾਲ ਇਹ SUV 26.6 KM/KG ਦੀ ਮਾਈਲੇਜ ਦੇਣ ਜਾ ਰਹੀ ਹੈ।

ਵਿਸ਼ੇਸ਼ਤਾਵਾਂ

ਅਰਬਨ ਕਰੂਜ਼ਰ ਹਾਈਰਾਈਡ ਦੇ G ਵੇਰੀਐਂਟ ਵਿੱਚ ਫੁੱਲ-ਐਲਈਡੀ ਹੈੱਡਲੈਂਪਸ, 9-ਇੰਚ ਟੱਚਸਕਰੀਨ ਇੰਫੋਟੇਨਮੈਂਟ, ਐਬਿਐਂਟ ਲਾਈਟਿੰਗ ਅਤੇ ਸਾਈਡ ਐਂਡ ਕਰਟੇਨ ਏਅਰਬੈਗਸ ਵਰਗੇ ਫੀਚਰਸ ਹਨ। ਤੁਹਾਨੂੰ ਦੱਸ ਦੇਈਏ ਕਿ ਮਾਰੂਤੀ ਦੀ ਗ੍ਰੈਂਡ ਵਿਟਾਰਾ ਵੀ CNG ਅਵਤਾਰ ਵਿੱਚ ਪਹਿਲਾਂ ਤੋਂ ਹੀ ਉਪਲਬਧ ਹੈ। ਇਸ ਦੀ ਕੀਮਤ 12.85 ਲੱਖ ਰੁਪਏ ਹੈ। ਇਸ ਤਰ੍ਹਾਂ, Toyota ਦੀ ਹਾਈਰਾਈਡ ਗ੍ਰੈਂਡ ਵਿਟਾਰਾ ਨਾਲੋਂ 38,000 ਰੁਪਏ ਮਹਿੰਗੀ ਹੈ। ਇਹ ਦੋਵੇਂ ਗੱਡੀਆਂ ਦਾ ਆਪਸ ‘ਚ ਹੀ ਮੁਕਾਬਲਾ ਰਹਿਣ ਵਾਲਾ ਹੈ।

Share this Article
Leave a comment