ਹਿਮਾਚਲ ਪ੍ਰਦੇਸ਼ ‘ਚ ਸੈਰ ਸਪਾਟਾ ਕਾਰੋਬਾਰ ਠੱਪ, ਦੋ ਮਹੀਨਿਆਂ ‘ਚ 500 ਕਰੋੜ ਦਾ ਹੋਵੇਗਾ ਨੁਕਸਾਨ

Rajneet Kaur
2 Min Read

ਨਿਊਜ਼ ਡੈਸਕ: ਕੁਦਰਤੀ ਆਫਤ ਕਾਰਨ ਹਿਮਾਚਲ ਪ੍ਰਦੇਸ਼ ਦਾ ਸੈਰ-ਸਪਾਟਾ ਕਾਰੋਬਾਰ ਅਗਲੇ ਦੋ ਮਹੀਨਿਆਂ ਤੱਕ ਬੰਦ ਰਹੇਗਾ। ਦੋ ਮਹੀਨਿਆਂ ਵਿੱਚ ਸੈਰ-ਸਪਾਟਾ ਕਾਰੋਬਾਰ ਨੂੰ ਕਰੀਬ 500 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਦਸ ਦਈਏ ਕਿ ਹੜ੍ਹ ਕਾਰਨ ਸਭ ਕੁਝ ਤਹਿਸ ਨਿਹਸ ਹੋ ਗਿਆ ਹੈ। ਹੁਣ ਹੋਟਲ ਅਤੇ ਟਰੈਵਲ ਇੰਡਸਟਰੀ ਲਈ ਇਸ ਨੁਕਸਾਨ ਦੀ ਭਰਪਾਈ ਕਰਨਾ ਮੁਸ਼ਕਲ ਹੋਵੇਗਾ। ਸੈਲਾਨੀ ਹੋਟਲਾਂ ਦੀ ਐਡਵਾਂਸ ਬੁਕਿੰਗ ਰੱਦ ਕਰ ਰਹੇ ਹਨ।

ਟਰੈਵਲ ਏਜੰਟ ਐਸੋਸੀਏਸ਼ਨ ਸ਼ਿਮਲਾ ਦੇ ਜਨਰਲ ਸਕੱਤਰ ਮਨੂ ਸੂਦ ਨੇ ਦੱਸਿਆ ਕਿ ਜੁਲਾਈ ਅਤੇ ਅਗਸਤ ਵਿੱਚ ਜ਼ਿਆਦਾਤਰ ਸੈਲਾਨੀ ਸਪਿਤੀ, ਲੇਹ, ਲੱਦਾਖ, ਕਿਨੌਰ, ਸਰਚੂ, ਜਿਸਪਾ ਵੱਲ ਰੁਖ ਕਰਦੇ ਹਨ। ਸੈਲਾਨੀ ਤਬਾਹੀ ਦੀਆਂ ਭਿਆਨਕ ਤਸਵੀਰਾਂ ਅਤੇ ਵੀਡੀਓਜ਼ ਨੂੰ ਦੇਖ ਕੇ ਹੈਰਾਨ ਹਨ। ਉਨ੍ਹਾਂ ਕਿਹਾ ਕਿ ਹੁਣ ਸਤੰਬਰ ਤੋਂ ਬਾਅਦ ਹੀ ਸੈਲਾਨੀਆਂ ਦੇ ਮੁੜ ਹਿਮਾਚਲ ਆਉਣ ਦੀ ਸੰਭਾਵਨਾ ਹੈ। ਜੁਲਾਈ ਦੇ ਦੂਜੇ ਹਫ਼ਤੇ ਕੁੱਲੂ ਜ਼ਿਲ੍ਹੇ ਵਿੱਚ ਵਾਪਰੇ ਦੁਖਾਂਤ ਤੋਂ ਬਾਅਦ ਇੱਕ ਹਫ਼ਤਾ ਪਹਿਲਾਂ ਤੋਂ ਹੀ ਸਾਹਸੀ ਗਤੀਵਿਧੀਆਂ ਠੱਪ ਹੋ ਗਈਆਂ ਹਨ। ਇੱਕ ਹਫ਼ਤਾ ਪਹਿਲਾਂ ਬਿਆਸ ਦਰਿਆ ਵਿੱਚ ਆਏ ਹੜ੍ਹ ਕਾਰਨ ਰਾਫ਼ਟਿੰਗ ਅਤੇ ਹੋਰ ਕੰਮ ਬੰਦ ਕਰ ਦਿੱਤੇ ਗਏ ਸਨ। ਜਦੋਂਕਿ ਪੈਰਾਗਲਾਈਡਿੰਗ ਵੀ ਨਹੀਂ ਹੋ ਰਹੀ ਹੈ।

ਬਾਰਸ਼ ਕਾਰਨ 15 ਜੁਲਾਈ ਤੋਂ 15 ਸਤੰਬਰ ਤੱਕ ਸਾਹਸੀ ਗਤੀਵਿਧੀਆਂ ਅਧਿਕਾਰਤ ਤੌਰ ‘ਤੇ ਬੰਦ ਹਨ। ਜਿਸ ਕਾਰਨ ਦੇਸ਼-ਵਿਦੇਸ਼ ਦੇ ਸੈਲਾਨੀਆਂ ਨੂੰ ਰਿਵਰ ਰਾਫਟਿੰਗ ਅਤੇ ਪੈਰਾਗਲਾਈਡਿੰਗ ਵਰਗੀਆਂ ਸਾਹਸੀ ਗਤੀਵਿਧੀਆਂ ਦਾ ਆਨੰਦ ਲੈਣ ਲਈ ਦੋ ਮਹੀਨੇ ਉਡੀਕ ਕਰਨੀ ਪਵੇਗੀ। 15 ਸਤੰਬਰ ਤੋਂ ਬਾਅਦ ਸਾਹਸੀ ਗਤੀਵਿਧੀਆਂ ਮੁੜ ਸ਼ੁਰੂ ਹੋਣਗੀਆਂ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment