ਨਿਰਭਿਆ ਦੇ ਦੋਸ਼ੀਆਂ ਤੋਂ ਤਿਹਾੜ ‘ਚ ਪੁੱਛੀ ਗਈ ਅੰਤਿਮ ਇੱਛਾ

TeamGlobalPunjab
1 Min Read

ਨਵੀਂ ਦਿੱਲੀ: ਤਿਹਾੜ ਜੇਲ੍ਹ ‘ਚ ਬੰਦ ਨਿਰਭਿਆ ਦੇ ਚਾਰੇ ਦੋਸ਼ੀਆਂ ਨੂੰ ਜੇਲ੍ਹ ਪ੍ਰਸ਼ਾਸਨ ਨੇ ਨੋਟਿਸ ਜਾਰੀ ਕਰ ਉਨ੍ਹਾਂ ਦੀ ਅੰਤਿਮ ਇੱਛਾ ਪੁੱਛੀ ਹੈ। ਉਨ੍ਹਾਂ ਨੂੰ ਪੁੱਛਿਆ ਗਿਆ ਹੈ ਕਿ 1 ਫਰਵਰੀ ਨੂੰ ਤੈਅ ਉਨ੍ਹਾਂ ਦੀ ਫ਼ਾਂਸੀ ਦੇ ਦਿਨ ਤੋਂ ਪਹਿਲਾਂ ਉਹ ਆਪਣੀ ਅੰਤਿਮ ਮੁਲਾਕਾਤ ਕਿਸ ਨਾਲ ਕਰਨਾ ਚਾਹੁੰਦੇ ਹਨ? ਉਨ੍ਹਾਂ ਦੇ ਨਾਮ ਕੋਈ ਪ੍ਰਾਪਰਟੀ ਹੈ ਤਾਂ ਕੀ ਉਹ ਕਿਸ ਦੇ ਨਾਮ ਕਰਨਾ ਚਾਹੁੰਦੇ ਹਨ, ਕੋਈ ਧਾਰਮਿਕ ਕਿਤਾਬ ਪੜ੍ਹਨਾ ਚਾਹੁੰਦੇ ਹਨ ਜਾਂ ਕਿਸੇ ਧਰਮਗੁਰੁ ਨੂੰ ਬੁਲਾਉਣਾ ਚਾਹੁੰਦੇ ਹਨ? ਜੇਕਰ ਉਹ ਚਾਹੁਣ ਤਾਂ ਇਨ੍ਹਾਂ ਸਭ ਨੂੰ 1 ਫਰਵਰੀ ਨੂੰ ਫ਼ਾਂਸੀ ਦੇਣ ਤੋਂ ਪਹਿਲਾਂ ਪੂਰਾ ਕਰ ਸਕਦੇ ਹਨ।

ਜੇਲ੍ਹ ਪ੍ਰਸ਼ਾਸਨ ਨੇ ਜਦੋਂ ਮੁਕੇਸ਼ ਸਿੰਘ, ਵਿਨੈ ਸਿੰਘ, ਅਕਸ਼ੈ ਸਿੰਘ ਅਤੇ ਪਵਨ ਗੁਪਤਾ ਤੋਂ ਸਵਾਲ ਕੀਤੇ ਤਾਂ ਕੋਈ ਜਵਾਬ ਨਹੀਂ ਮਿਲਿਆ। ਇਸ ਤੋਂ ਲੱਗਦਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਨੂੰ ਹਾਲੇ ਹੋਰ ਸਮਾਂ ਮਿਲ ਸਕਦਾ ਹੈ। ਉੱਥੇ ਹੀ ਪਵਨ ਜੱਲਾਦ 30 ਜਨਵਰੀ ਨੂੰ ਤਿਹਾੜ ਜੇਲ੍ਹ ਪਹੁੰਚ ਜਾਣਗੇ ਅਤੇ ਉਹ ਉਸ ਤੋਂ ਬਾਅਦ ਤਿਹਾੜ ਜੇਲ੍ਹ ਵਿੱਚ ਹੀ ਰਹਿਣਗੇ।

ਦੱਸ ਦਈਏ ਮੌਤ ਦੀ ਸਜ਼ਾ ਮਿਲਣ ‘ਚ ਦੋਸ਼ੀਆਂ ਨੂੰ ਫ਼ਾਂਸੀ ਦਿੱਤੇ ਜਾਣ ਲਈ ੭ ਦਿਨਾਂ ਦੀ ਸਮਾਂ ਸੀਮਾ ਨਿਰਧਾਰਿਤ ਕਰਨ ਦੀ ਬੇਨਤੀ ਕਰਦੇ ਹੋਏ ਕੇਂਦਰ ਨੇ ਬੁੱਧਵਾਰ ਨੂੰ ਸੁਪਰੀਮ ਕੋਰਟ ‘ਚ ਇੱਕ ਮੰਗ ਦਰਜ ਕੀਤੀ।

Share this Article
Leave a comment