ਨਿਊਜ਼ ਡੈਸਕ: ਕੈਨੇਡਾ ਦੇ ਵੱਡੇ ਸ਼ਹਿਰ ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨੇ ਮੇਅਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਇੱਕ ਕਰਮਚਾਰੀ ਨਾਲ ਸਬੰਧਾਂ ਵਿੱਚ ਹੋਣ ਦੀ ਗੱਲ ਅੱਜ ਸ਼ਾਮ ਸਵੀਕਾਰ ਕੀਤੀ ਹੈ।
ਦਸ ਦਈਏ ਕਿ ਜੌਹਨ ਟੋਰੀ ਨੂੰ 4 ਮਹੀਨੇ ਪਹਿਲਾਂ ਤੀਜੀ ਵਾਰ ਟੋਰਾਂਟੋ ਸ਼ਹਿਰ ਦੇ ਮੇਅਰ ਚੁਣਿਆ ਗਿਆ ਸੀ।ਜੋਹਨ ਟੋਰੀ 2014 ‘ਚ ਪਹਿਲੀ ਵਾਰ ਮੇਅਰ ਚੁਣੇ ਗਏ ਸੀ। 68 ਸਾਲਾ ਜੋਹਨ ਟੋਰੀ ਦੀ ਕਥਿਤ 31 ਸਾਲਾ ਮਹਿਲਾ ਕਰਮਚਾਰੀ ਜੋ ਕਿ ਟੋਰੀ ਦੇ ਦਫਤਰ ‘ਚ ਹੀ ਕੰਮ ਕਰਦੀ ਸੀ। ਜਿਸਨੇ ਥੋੜੇ ਸਮੇਂ ਪਹਿਲਾਂ ਹੀ ਆਪਣੀ ਨੌਕਰੀ ਛਡ ਦਿਤੀ ਸੀ ਜਦੋਂ ਇਸ ਗੱਲ ਦਾ ਰੌਲਾ ਪੈਣਾ ਸ਼ੁਰੂ ਹੋ ਗਿਆ ਸੀ ਕਿ ਮੇਅਰ ਦਾ ਔਰਤ ਮਹਿਲਾ ਕਰਮਚਾਰੀ ਨਾਲ ਨਜਾਇਜ਼ ਸਬੰਧ ਹਨ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.