ਭਾਰਤੀ ਮੂਲ ਦੇ 30 ਮਜ਼ਦੂਰ ਜ਼ੁਰਮਾਨਾ ਨਾ ਭਰਨ ਕਾਰਨ ਯੂਏਈ ‘ਚ ਫਸੇ

TeamGlobalPunjab
2 Min Read

ਦੁਬਈ: ਭਾਰਤੀ ਮੂਲ ਦੇ 30 ਮਜ਼ਦੂਰ ਸੰਯੁਕਤ ਅਰਬ ਅਮੀਰਾਤ ( ਯੂਏਈ ) ਵਿੱਚ ਘਰ ਵਾਪਸੀ ਦਾ ਇੰਤਜ਼ਾਰ ਕਰ ਰਹੇ ਹਨ। ਇਨ੍ਹਾਂ ਲੋਕਾਂ ‘ਤੇ ਤੈਅ ਮਿਆਦ ਤੋਂ ਜ਼ਿਆਦਾ ਦੇਸ਼ ‘ਚ ਰੁਕਣ ਦੇ ਦੋਸ਼ ਹਨ। ਵੀਜ਼ਾ ਦੀ ਮਿਆਦ ਖ਼ਤਮ ਹੋਣ ਦੇ ਬਾਵਜੂਦ ਇਹ ਇੱਥੇ ਰੁਕੇ ਰਹੇ ਅਤੇ ਜ਼ੁਰਮਾਨਾ ਨਹੀਂ ਭਰਿਆ। ਖਬਰਾਂ ਦੇ ਮੁਤਾਬਕ 17 ਜੁਲਾਈ ਨੂੰ 40 ਰਾਜਸਥਾਨੀ ਪ੍ਰਵਾਸੀ ਚਾਰਟਡ ਜਹਾਜ਼ ਤੋਂ ਜੈਪੁਰ ਜਾਣ ਵਾਲੇ ਸਨ।

ਇਮੀਗ੍ਰੇਸ਼ਨ ਜਾਂਚ ਦੌਰਾਨ ਇਨ੍ਹਾਂ ‘ਚੋਂ ਦਸ ਨੂੰ ਹੀ ਮਨਜ਼ੂਰੀ ਮਿਲੀ, ਬਾਕੀ 30 ਨੂੰ ਵੀਜ਼ਾ ਖਤਮ ਹੋਣ ਕਾਰਨ ਰੋਕ ਦਿੱਤਾ ਗਿਆ। ਇਨ੍ਹਾਂ ਮਜ਼ਦੂਰਾਂ ਨੇ ਦੱਸਿਆ ਕਿ ਸਾਡੇ ‘ਚੋਂ ਕੁੱਝ ਦੇ ਕੋਲ ਵਿਜ਼ਿਟਰ ਵੀਜ਼ਾ ਹੈ ਜਦਕਿ ਕੁੱਝ ਦੇ ਕੋਲ ਨਾਗਰਿਕ ਵੀਜ਼ਾ ਜਿਨ੍ਹਾਂ ਦੀ ਮਿਆਦ ਖਤਮ ਹੋ ਚੁੱਕੀ ਹੈ। ਇਨ੍ਹਾਂ ‘ਚ ਕਈਆਂ ‘ਤੇ 2,03,700 ਰੁਪਏ ਤੋਂ 2,24,000 ਰੁਪਏ ਤੱਕ ਦਾ ਜ਼ੁਰਮਾਨਾ ਲੱਗਿਆ ਹੈ।

ਜਿਸ ਤੋਂ ਬਾਅਦ ਇਨ੍ਹਾਂ ਮਜ਼ਦੂਰਾਂ ਨੇ ਹਵਾਈ ਅੱਡੇ ‘ਤੇ ਹੀ ਰਹਿਣ ਦਾ ਫੈਸਲਾ ਲਿਆ ਕਿਉਂਕਿ ਪਿਛਲੇ ਕੁਝ ਮਹੀਨਿਆਂ ‘ਚ ਉਨ੍ਹਾਂ ਦਾ ਕੰਮ ਬੰਦ ਸੀ।

ਉਨ੍ਹਾਂ ਦੱਸਿਆ ਕਿ ਕੰਪਨੀ ਨੇ ਸਾਡੀਆਂ ਟਿਕਟਾਂ ਬੁੱਕ ਕਰਵਾ ਲਈਆਂ ਸਨ। ਪਰ, ਜਦੋਂ ਅਸੀਂ ਨਹੀਂ ਪਰਤ ਸਕੇ ਤਾਂ ਉਨ੍ਹਾਂ ਨੇ ਸਾਨੂੰ ਵਾਪਸ ਰਿਹਾਇਸ਼ ਵੱਲ ਜਾਣ ਲਈ ਕਿਹਾ। ਇਥੇ ਖਾਲੀ ਕਮਰਿਆਂ ਵਿਚ ਵਾਪਸ ਜਾਣ ਦਾ ਕੋਈ ਮਤਲਬ ਨਹੀਂ ਸੀ ਜਿੱਥੇ ਅਸੀਂ ਕਈ ਮਹੀਨੇ ਬਿਨ੍ਹਾਂ ਤਨਖਾਹਾਂ ਦੇ ਬਿਤਾਏ ਸਨ। ਉਨ੍ਹਾਂ ਦੱਸਿਆ ਅਸੀ ਜਾਣ ਤੋਂ ਪਹਿਲਾਂ ਆਪਣਾ ਸਾਰਾ ਸਮਾਨ ‘ਤੇ ਸਾਰੇ ਖਾਣ-ਪੀਣ ਦੀਆਂ ਚੀਜ਼ਾਂ ਹੋਰ ਮਜ਼ਦੂਰਾਂ ਨੂੰ ਵੰਡ ਦਿੱਤੀਆਂ ਸਨ।

- Advertisement -

ਮਜ਼ਦੂਰਾਂ ਨੇ ਹਵਾਈ ਅੱਡੇ ਵਿਚ ਚਾਰ ਦਿਨ ਬਿਤਾਏ ਜਿਸ ਤੋਂ ਬਾਅਦ ਭਾਰਤੀ ਦੂਤਾਵਾਸ ਉਨ੍ਹਾਂ ਦੀ ਸਾਰ ਲੈਣ ਪਹੁੰਚਿਆ ਤੇ ਮਜ਼ਦੂਰਾਂ ਨੂੰ ਕੰਪਨੀ ਵਲੋਂ ਮੁਹੱਈਆ ਰਿਹਾਇਸ਼ ਵਿੱਚ ਭੇਜਿਆ ਜਿੱਥੇ ਉਨ੍ਹਾਂ ਦੇ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ।

ਇਸ ਦੌਰਾਨ, ਕੰਪਨੀ 27 ਜੁਲਾਈ ਲਈ ਇਨ੍ਹਾਂ ਦੀ ਵਾਪਸੀ ਦੀਆਂ ਟਿਕਟਾਂ ਬੁੱਕ ਕਰਵਾ ਰਹੀ ਹੈ, ਹਾਲਾਂਕਿ ਜ਼ੁਰਮਾਨੇ ਦੇ ਵਿਵਾਦ ਦਾ ਹਾਲੇ ਨਿਪਟਾਰਾ ਨਹੀਂ ਹੋ ਸਕਿਆ ਹੈ।

Share this Article
Leave a comment