ਕੈਨੇਡਾ: 11 ਮਿਲੀਅਨ ਡਾਲਰ ਦੀ ਸਰਕਾਰੀ ਰਕਮ ਹੜੱਪਣ ਦੇ ਮਾਮਲੇ ‘ਚ ਚੌਥਾ ਭਾਰਤੀ ਗ੍ਰਿਫਤਾਰ

TeamGlobalPunjab
1 Min Read

ਟੋਰਾਂਟੋ : ਕੈਨੇਡਾ ਦੇ ਓਨਟਾਰੀਓ ਸੂਬੇ ‘ਚ ਇਕ ਕਰੋੜ 10 ਲੱਖ ਡਾਲਰ ਦੀ ਸਰਕਾਰੀ ਰਕਮ ਹੜੱਪਣ ਦੇ ਮਾਮਲੇ ਤਹਿਤ ਸੰਜੇ ਮਦਾਨ, ਸ਼ਾਲਿਨੀ ਮਦਾਨ ਅਤੇ ਵਿਧਾਨ ਸਿੰਘ ਵਿਰੁੱਧ ਦੋਸ਼ ਆਇਦ ਕੀਤੇ ਜਾਣ ਤੋਂ ਬਾਅਦ ਚੌਥੇ ਸ਼ਖਸ ਮਨੀਸ਼ ਗੰਭੀਰ ਨੂੰ ਨਾਮਜ਼ਦ ਕੀਤਾ ਗਿਆ ਹੈ।

ਬਰੈਂਪਟਨ ਦੇ 41 ਸਾਲਾ ਮਨੀਸ਼ ਗੰਭੀਰ ਵਿਰੁੱਧ ਅਪਰਾਧ ਰਾਹੀਂ ਹਾਸਲ ਕੀਤੀ ਪ੍ਰਾਪਰਟੀ ਅਤੇ ਸ਼ਨਾਖਤੀ ਦਸਤਾਵੇਜ਼ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ।

ਓਨਟਾਰੀਓ ਪ੍ਰੋਵਿੰਸ਼ੀਆਲ ਪੁਲਿਸ ਨੇ ਦੱਸਿਆ ਕਿ ਮਨੀਸ਼ ਗੰਭੀਰ ਨੂੰ ਜ਼ਮਾਨਤ ਮਿਲ ਗਈ ਅਤੇ ਅਦਾਲਤ ਵਿਚ ਉਸ ਦੀ ਅਗਲੀ ਪੇਸ਼ੀ 10 ਨਵੰਬਰ ਨੂੰ ਹੋਵੇਗੀ।

ਦੱਸਣਯੋਗ ਹੈ ਕਿ ਡਗ ਫੋਰਡ ਸਰਕਾਰ ਵੱਲੋਂ 12 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਦੇ ਮਾਪਿਆਂ ਨੂੰ 200 ਡਾਲਰ ਅਤੇ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਮਾਪਿਆਂ ਨੂੰ 250 ਡਾਲਰ ਦੀ ਰਾਹਤ ਰਾਸ਼ੀ ਅਦਾ ਕਰਨ ਲਈ 30 ਕਰੋੜ ਡਾਲਰ ਦਾ ਪ੍ਰਬੰਧ ਕੀਤਾ ਗਿਆ ਸੀ। ਮਦਾਨ ਪਰਿਵਾਰ ਓਨਟਾਰੀਓ ਸਰਕਾਰ ਦੇ ਕੰਪਿਊਟਰ ਮਾਹਰਾਂ ਵਜੋਂ ਕੰਮ ਕਰਦਾ ਸੀ ਅਤੇ ਇਸੇ ਦੌਰਾਨ ਸਰਕਾਰੀ ਫ਼ੰਡਾਂ ‘ਚ ਕਥਿਤ ਘਪਲਾ ਸਾਹਮਣੇ ਆਇਆ। ਸਰਕਾਰੀ ਦਸਤਾਵੇਜ਼ਾਂ ਮੁਤਾਬਕ ਪਿਛਲੇ ਸਾਲ ਅਪ੍ਰੈਲ ਤੋਂ ਮਈ ਦੌਰਾਨ 400 ਤੋਂ ਵੱਧ ਬੈਂਕ ਖਾਤੇ ਖੁਲ੍ਹਵਾਏ ਗਏ ਅਤੇ ਇਨ੍ਹਾਂ ‘ਚ 10 ਹਜ਼ਾਰ ਚੈੱਕ ਜਮ੍ਹਾਂ ਹੋਏ ਜਦਕਿ ਅਸਲ ‘ਚ ਅਜਿਹਾ ਕੋਈ ਬੱਚਾ ਹੈ ਹੀ ਨਹੀਂ ਸੀ।

- Advertisement -

Share this Article
Leave a comment