ਡੱਗ ਫੋਰਡ ਦਾ ਭਤੀਜਾ ਓਨਟਾਰੀਓ ਦੀ ਪੀਸੀ ਪਾਰਟੀ ਲਈ ਉਮੀਦਵਾਰ ਵਜੋਂ ਲੜੇਗਾ ਚੋਣ

TeamGlobalPunjab
2 Min Read

ਟੋਰਾਂਟੋ: ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦਾ ਭਤੀਜਾ ਤੇ ਟੋਰਾਂਟੋ ਸਿਟੀ ਕਾਊਂਸਲਰ ਮਾਈਕਲ ਫੋਰਡ ਓਨਟਾਰੀਓ ਦੀ ਪੀਸੀ ਪਾਰਟੀ ਲਈ ਉਮੀਦਵਾਰ ਵਜੋਂ ਚੋਣ ਲੜਨਗੇ। ਨੀਤੇ ਦਿਨੀਂ ਜਾਰੀ ਕੀਤੀ ਗਈ ਨਿਊਜ਼ ਰਲੀਜ਼ ਵਿੱਚ ਪ੍ਰੋਗਰੈਸਿਵ ਕੰਜ਼ਰਵੇਟਿਵਾਂ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਮਾਈਕਲ ਫੋਰਡ ਯੌਰਕ ਸਾਊਥ-ਵੈਸਟਨ ਤੋਂ 2022 ਐਮਪੀਪੀ ਉਮੀਦਵਾਰ ਹੋਣਗੇ।

ਉਨ੍ਹਾਂ ਇੱਕ ਬਿਆਨ ਵਿੱਚ ਕਿਹਾ ਕਿ ਯੌਰਕ ਸਾਊਥ-ਵੈਸਟਨ ਦੇ ਲੋਕ ਵੀ ਕੁਈਨਜ਼ ਪਾਰਕ ਵਿੱਚ ਆਪਣੇ ਨੁਮਾਇੰਦੇ ਦੇ ਹੱਕਦਾਰ ਹਨ, ਜਿਹੜਾ ਸਿਰਫ ਗੱਲਾਂ ਹੀ ਨਾਂ ਕਰੇ ਤੇ ਕੰਮ ਵਿੱਚ ਦੇਰ ਹੀ ਨਾਂ ਕਰਦਾ ਰਹੇ ਸਗੋਂ ਨਿਰਮਾਣ ਕਾਰਜ ਵੀ ਕਰਾਵੇ ਤੇ ਸਾਡੀ ਕਮਿਊਨਿਟੀ ਲਈ ਚੰਗੀ ਤਨਖਾਹ ਵਾਲੀਆਂ ਨੌਕਰੀਆਂ ਵੀ ਕਾਇਮ ਕਰੇ।

ਇਸ ਮੌਕੇ ਮਾਈਕਲ ਨੇ ਆਖਿਆ ਕਿ ਉਹ ਜਾਣਦੇ ਹਨ ਕਿ ਡੱਗ ਫੋਰਡ ਤੇ ਓਨਟਾਰੀਓ ਪੀਸੀ ਟੀਮ ਹੀ ਉਨ੍ਹਾਂ ਦੇ ਕੰਮ ਕਰਵਾ ਸਕਦੀ ਹੈ। ਇਸ ਲਈ ਉਹ ਯੌਰਕ ਸਾਊਥ-ਵੈਸਟਨ ਤੋਂ ਪੀਸੀ ਪਾਰਟੀ ਦੇ ਉਮੀਦਵਾਰ ਬਣੇ ਹਨ। 2016 ਤੋਂ ਹੀ ਮਾਈਕਲ ਨੇ ਇਟਬੀਕੋ ਨੌਰਥ ਦੇ ਵਾਰਡ ਲਈ ਲੋਕਲ ਨੁਮਾਇੰਦੇ ਵਜੋਂ ਸੇਵਾ ਨਿਭਾਈ ਹੈ, ਇਸ ਤੋਂ ਪਹਿਲਾਂ ਉਹ ਟੋਰਾਂਟੋ ਡਿਸਟ੍ਰਿਕਟ ਸਕੂਲ ਦੇ ਟਰੱਸਟੀ ਵੀ ਰਹਿ ਚੁੱਕੇ ਹਨ।

ਇਸ ਤੋਂ ਇਲਾਵਾ ਉਹ ਟੋਰਾਂਟੋ ਪੁਲਿਸ ਸਰਵਿਸਿਜ਼ ਬੋਰਡ, ਇਕਨੌਮਿਕ ਐਂਡ ਕਮਿਊਨਿਟੀ ਡਿਵੈਲਪਮੈਂਟ ਕਮੇਟੀ, ਆਡਿਟ ਕਮੇਟੀ ਤੇ ਕੈਨੇਡੀਅਨ ਨੈਸ਼ਨਲ ਐਗਜ਼ੀਬਿਸ਼ਨ ਐਸੋਸਿਏਸ਼ਨ ਬੋਰਡ ਦੇ ਮੈਂਬਰ ਵਜੋਂ ਵੀ ਸੇਵਾ ਨਿਭਾਅ ਚੁੱਕੇ ਹਨ। ਪਾਰਟੀ ਨੇ ਕਿਹਾ ਕਿ ਕੈਂਪੇਨ ਦੌਰਾਨ ਮਾਈਕਲ ਫੋਰਡ ਆਪਣੀ ਟੋਰਾਂਟੋ ਸਿਟੀ ਕਾਊਂਸਲ ਦੀ ਤਨਖਾਹ ਲੋਕਲ ਕਮਿਊਨਿਟੀ ਆਧਾਰਿਤ ਆਰਗੇਨਾਈਜ਼ੇਸ਼ਨਜ਼ ਨੂੰ ਡੋਨੇਟ ਕਰਨਗੇ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment