ਕੈਨੇਡਾ ‘ਚ ਪਿਕ ਅੱਪ ਟਰੱਕ ਦੀ ਲਪੇਟ ‘ਚ ਆਇਆ ਪੰਜਾਬੀ ਨੌਜਵਾਨ, ਹੋਈ ਮੌਤ

Rajneet Kaur
2 Min Read

ਨਿਊਜ਼ ਡੈਸਕ: ਕੈਨੇਡਾ ਤੋਂ ਆਏ ਦਿਨ ਪੰਜਾਬੀ ਨੌਜਵਾਨਾਂ ਨਾਲ ਕੋਈ ਨਾ ਕੋਈ ਹਾਦਸਾ ਵਾਪਰ ਰਿਹਾ ਹੈ। ਜਿਸ ‘ਚ ਉਨ੍ਹਾਂ ਦੀ ਦੁਖਦ ਖ਼ਬਰ ਸੁਣਨ ਨੂੰ ਮਿਲਦੀ ਹੈ। ਅਜਿਹਾ ਹੀ ਇਕ ਹੋਰ ਮਾਮਲਾ  ਸਾਹਮਣੇ ਆਇਆ ਹੈ ਜਿਥੇ  20 ਸਾਲਾ ਪੰਜਾਬੀ ਨੌਜਵਾਨ ਦੀ  ਸੜਕ ਹਾਦਸੇ ਦੌਰਾਨ  ਮੌਤ ਹੋ ਗਈ ਹੈ।

ਮ੍ਰਿਤਕ ਦੀ ਪਛਾਣ ਕਾਰਤਿਕ ਸੈਣੀ ਵਜੋਂ ਹੋਈ ਹੈ। ਕਾਰਤਿਕ ਦੀ ਮੌਤ ਦੀ ਖ਼ਬਰ ਸੁਣ ਕੇ ਪਰਿਵਾਰ ‘ਚ ਸੋਗ ਦੀ ਲਹਿਰ ਪਸਰ ਗਈ ਹੈ।  ਮਿਲੀ ਜਾਣਕਾਰੀ ਅਨੁਸਾਰ ਕਾਰਤਿਕ ਸੈਣੀ ਨੂੰ ਸ਼ਾਮ ਸਾਢੇ ਚਾਰ ਵਜੇ ਦੇ ਕਰੀਬ ਯੋਂਗ ਸਟ੍ਰੀਟ ਅਤੇ ਸੇਂਟ ਕਲੇਅਰ ਐਵੇਨਿਊ ਦੇ ਚੌਰਾਹੇ ‘ਤੇ ਚਿੱਟੇ ਰੰਗ ਦੇ ਪਿਕਅੱਪ ਟਰੱਕ ਨੇ ਟੱਕਰ ਮਾਰ ਦਿਤੀ ਅਤੇ ਨਾਲ ਹੀ ਘਸੀਟ ਕੇ ਲੈ ਗਿਆ। ਪੁਲਿਸ ਨੇ ਅਜੇ ਤੱਕ ਮ੍ਰਿਤਕ ਦੀ ਪਛਾਣ ਨਹੀਂ ਕੀਤੀ ਹੈ। ਪਰ ਉਸਦੇ ਚਚੇਰੇ ਭਰਾ ਨੇ ਦੱਸਿਆ ਕਿ ਸੈਣੀ ਅਗਸਤ 2021 ਵਿੱਚ ਕੈਨੇਡਾ ਆਇਆ ਸੀ। ਕਾਰਤਿਕ ਹਰਿਆਣਾ ਦੇ ਕਰਨਾਲ ਦਾ ਰਹਿਣ ਵਾਲਾ ਸੀ। ਕਾਰਤਿਕ ਸੈਣੀ ਓਨਟਾਰੀਓ ਦੇ ਸ਼ੈਰੀਡਨ ਕਾਲਜ ਦਾ ਵਿਦਿਆਰਥੀ ਸੀ।

ਕਾਲਜ ਵੱਲੋਂ ਕਾਰਤਿਕ ਦੇ ਪਰਿਵਾਰ, ਦੋਸਤਾਂ, ਸਾਥੀਆਂ ਤੇ ਪ੍ਰੋਫੈਸਰਾਂ ਵੱਲੋਂ ਈ-ਮੇਲ ਰਾਹੀਂ ਅਫਸੋਸ ਪ੍ਰਗਟ ਕੀਤਾ ਗਿਆ ਹੈ। ਪਰਿਵਾਰ ਵੱਲੋਂ ਮੰਗ ਹੈ ਕਿ  ਕਾਰਤਿਕ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਭਾਰਤ ਭੇਜਿਆ ਜਾਵੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment