ਅਮਰੀਕਾ ਦੇ ਇਸ ਸੂਬੇ ‘ਚ ਲੱਗੀ ਐਮਰਜੈਂਸੀ, 25 ਲੋਕਾਂ ਦੀ ਮੌਤ, ਕਈ ਲਾਪਤਾ

TeamGlobalPunjab
2 Min Read

ਅਟਲਾਂਟਾ: ਟੈਨੇਸੀ ਸੂਬੇ ਵਿੱਚ ਆਏ ਤੂਫ਼ਾਨ ਕਾਰਨ ਹੁਣ ਤੱਕ 25 ਲੋਕਾਂ ਦੀ ਮੌਤ ਹੋ ਗਈ ਹੈ। ਉੱਥੇ ਹੀ ਕਈ ਲੋਕ ਲਾਪਤਾ ਦੱਸੇ ਜਾ ਰਹੇ ਹਨ। ਟੈਨੇਸੀ ਐਮਰਜੈਂਸੀ ਮੈਨੇਜਮੇਂਟ ਏਜੰਸੀ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਤੂਫ਼ਾਨ ਕਾਰਨ ਨੈਸ਼ਵਿਲੇ ਸ਼ਹਿਰ ਵਿੱਚ ਬਹੁਤ ਨੁਕਸਾਨ ਹੋਇਆ ਹੈ। ਜਿਸ ਤੋਂ ਬਾਅਦ ਟੇਨੇਸੀ ਵਿੱਚ ਹੁਣ ਐਮਰਜੈਂਸੀ ਐਲਾਨ ਦਿੱਤੀ ਗਈ ਹੈ।

ਮੈਟਰੋਪਾਲੀਟਨ ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਹੈ ਕਿ ਨੈਸ਼ਵਿਲੇ ਸ਼ਹਿਰ ਵਿੱਚ ਲਗਭਗ 40 ਇਮਾਰਤਾਂ ਨੁਕਸਾਨੀ ਗਈਆਂ ਹਨ। ਇੱਥੇ ਗੈਸ ਦਾ ਰਿਸਾਵ ਹੋਣ ਦਾ ਵੀ ਖਦਸ਼ਾ ਹੈ।

ਕਾਉਂਟੀ ਦੇ ਸ਼ੇਰਿਫ ਨੇ ਕਿਹਾ ਹੈ ਕਿ ਮੂਲ ਰੂਪ ਨਾਲ ਤੂਫਾਨ ਨੇ ਕੁਕਵਿਲੇ ਅਤੇ ਬੈਕਸਟਰ ਸ਼ਹਿਰਾਂ ਦੇ ਵਿੱਚ ਦਸਤਕ ਦਿੱਤੀ, ਜਿੱਥੇ ਕਈ ਘਰ ਤਬਾਹ ਹੋ ਗਏ। ਉਨ੍ਹਾਂ ਦੱਸਿਆ ਕਿ ਤੂਫਾਨ ਕਾਰਨ ਡੇਵਿਡਸਨ, ਵਿਲਸਨ, ਜੈਕਸਨ ਕਾਉਂਟੀਜ ਦੇ 73,000 ਤੋਂ ਜ਼ਿਆਦਾ ਘਰਾਂ ਅਤੇ ਇਮਾਰਤਾਂ ਵਿੱਚ ਬਿਜਲੀ ਠੱਪ ਹੈ। ਇਸ ਤੋਂ ਇਲਾਵਾ ਇੱਥੇ ਤੱਕ ਕਿ ਸੜਕਾਂ, ਪੁਲਾਂ ਅਤੇ ਬਿਜਲੀ ਦੇ ਖ਼ੰਭਿਆ ਨੂੰ ਨੁਕਸਾਨ ਪਹੁੰਚਿਆ ਹੈ।

- Advertisement -
Share this Article
Leave a comment