ਲਾਕਡਾਊਨ : ਇਹ ਮਾਂ ਕਰਫਿਊ ‘ਚ ਫਸੇ ਆਪਣੇ ਬੱਚੇ ਨੂੰ 1400 ਕਿਲੋਮੀਟਰ ਤੋਂ ਖੁਦ ਸਕੂਟੀ ਚਲਾ ਕੇ ਲੈ ਆਈ ਘਰ

TeamGlobalPunjab
3 Min Read

ਨਵੀਂ ਦਿੱਲੀ : ਕੋਰੋਨਾ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਪ੍ਰਧਾਨ ਮੰਤਰੀ ਵੱਲੋਂ ਪੂਰੇ ਦੇਸ਼ ‘ਚ 21 ਦਿਨਾਂ ਲਈ ਯਾਨੀ 14 ਅਪ੍ਰੈਲ ਤੱਕ ਮੁਕੰਮਲ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ। ਜਿਸ ਕਾਰਨ ਬਹੁਤ ਸਾਰੇ ਲੋਕ ਆਪਣੇ ਘਰਾਂ ਤੋਂ ਦੂਰ ਅਲੱਗ-ਅਲੱਗ ਥਾਵਾਂ ‘ਤੇ ਫਸੇ ਹੋਏ ਹਨ ਤੇ ਉਨ੍ਹਾਂ ਵੱਲੋਂ ਲਾਕਡਾਊਨ ਖੁਲ੍ਹਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਪਰ ਇਸ ‘ਚ ਹੀ  ਤੇਲੰਗਾਨਾ ਦੀ ਇੱਕ ਮਾਂ ਨੇ ਅਜਿਹਾ ਕੰਮ ਕੀਤਾ ਹੈ ਜਿਸ ਕਾਰਨ ਉਸ ਦੀ ਪ੍ਰਸ਼ੰਸਾ ਵੀ ਕਰਨੀ ਬਣਦੀ ਹੈ ਜਾਂ ਫਿਰ ਉਹ ਲਾਕਡਾਊਨ ਦੀ ਉਲੰਘਣਾ ਕਰਨ ਕਾਰਨ ਵਿਵਾਦਾਂ ‘ਚ ਵੀ ਘਿਰ ਸਕਦੀ ਹੈ।

ਦਰਅਸਲ ਤੇਲੰਗਾਨਾ ਦੇ ਨਿਜ਼ਾਮਾਬਾਦ ਦੀ ਰਹਿਣ ਵਾਲੀ ਰਜ਼ੀਆ ਬੇਗਮ ਨੇ ਆਂਧਰਾ ਪ੍ਰਦੇਸ਼ ਦੇ ਨੇਲੌਰ ਵਿਚ ਫਸੇ ਆਪਣੇ ਪੁੱਤਰ ਨੂੰ ਲਿਆਉਣ ਲਈ ਸਕੂਟੀ ਤੋਂ ਲਗਭਗ 1400 ਕਿਲੋਮੀਟਰ ਦਾ ਸਫਰ ਤੈਅ ਕੀਤਾ ਹੈ। ਨਿਜ਼ਾਮਾਬਾਦ ਤੋਂ ਨੇਲੋੜ ਦੀ ਦੂਰੀ 700 ਕਿਲੋਮੀਟਰ ਹੈ। ਰਜ਼ੀਆ ਬੇਗਮ ਆਪਣੇ ਪੁੱਤਰ ਨੂੰ ਘਰ ਵਾਪਸ ਲਿਆਉਣ ਲਈ ਸੋਮਵਾਰ ਨੂੰ ਨਿਜ਼ਾਮਾਬਾਦ ਤੋਂ ਨੈਲੌਰ ਲਈ ਰਵਾਨਾ ਹੋਈ ਅਤੇ ਬੁੱਧਵਾਰ ਦੀ ਸ਼ਾਮ ਨੂੰ ਆਪਣੇ ਪੁੱਤਰ ਨੂੰ ਨਾਲ ਲੈ ਕੇ ਘਰ ਪਰਤੀ। ਰਜ਼ੀਆ ਬੇਗਮ ਨੇ ਦੱਸਿਆ ਕਿ ਉਸ ਦਾ ਪੁੱਤਰ ਨਿਜ਼ਾਮੂਦੀਨ 12 ਮਾਰਚ ਨੂੰ ਆਪਣੇ ਕਿਸੀ ਦੋਸਤ ਨੂੰ ਛੱਡਣ ਲਈ ਨੇਲੌਰ ਗਿਆ ਸੀ। ਜਿਸ ਤੋਂ ਬਾਅਦ ਉਹ ਲਾਕਡਾਊਨ ‘ਚ ਫਸ ਗਿਆ ਤੇ ਘਰ ਵਾਪਸ ਨਹੀਂ ਆ ਸਕਿਆ।

ਇਹ ਖਬਰ ਜਦੋਂ ਹੀ ਲੋਕਾਂ ਦੇ ਸਾਹਮਣੇ ਆਈ ਤਾਂ ਲੋਕਾਂ ਨੇ ਕਾਨੂੰਨ ਵਿਵਸਥਾ ‘ਤੇ ਸੁਆਲ ਚੁੱਕਣੇ ਸ਼ੁਰੂ ਕਰ ਦਿੱਤੇ। ਲੋਕਾਂ ਦਾ ਕਹਿਣਾ ਹੈ ਕਿ ਲਾਕਡਾਊਨ ਕਾਰਨ ਦੇਸ਼ ਦੇ ਹਰ ਹਿੱਸੇ ‘ਚ ਕੋਈ ਨਾ ਕੋਈ ਵਿਅਕਤੀ ਫਸਿਆ ਹੋਇਆ ਹੈ, ਕੀ ਪੁਲੀਸ ਪ੍ਰਸ਼ਾਸਨ ਉਨ੍ਹਾਂ ਨੂੰ ਵੀ ਆਪਣੇ ਘਰ ਵਾਪਸ ਆਉਣ ਦੀ ਇਜਾਜ਼ਤ ਦੇਵੇਗਾ? ਇਸ ਘਟਨਾ ਤੋਂ ਬਾਅਦ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਲਾਕਡਾਊਨ ਕਾਰਨ ਸਾਰੇ ਲੋਕਾਂ ਦਾ ਘਰ ਤੋਂ ਬਾਹਰ ਨਿਕਲਣ ‘ਤੇ ਪੂਰਨ ਪਾਬੰਦੀ ਲਗਾਈ ਗਈ ਹੈ ਫਿਰ ਅਜਿਹੀ ‘ਚ ਇਹ ਮਹਿਲਾ 1400 ਕਿਲੋਮੀਟਰ ਦਾ ਸਫਰ ਤੈਅ ਕਰਕੇ ਆਪਣੇ ਬੱਚੇ ਨੂੰ ਘਰ ਕਿਸ ਤਰ੍ਹਾਂ ਵਾਪਸ ਲੈ ਆਈ? ਉਨ੍ਹਾਂ ਕਿਹਾ ਕਿ ਕੀ ਅਜਿਹਾ ਕਰਨਾ ਲਾਕਡਾਊਨ ਦੇ ਨਿਯਮਾਂ ਦੀ ਉਲੰਘਣ ਨਹੀਂ ਹੈ।

ਇਸ ਤੋਂ ਪਹਿਲਾਂ ਵੀ  ਲਾਕਡਾਊਨ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਸ ਨੂੰ ਲੈ ਕੇ ਪੁਲੀਸ ਪ੍ਰਸ਼ਾਸਨ ਦੀ ਕਾਰਵਾਈ ‘ਤੇ ਸੁਆਲ ਵੀ ਚੁੱਕੇ ਜਾ ਰਹੇ ਹਨ। ਦੱਸ ਦਈਏ ਕਿ ਦੇਸ਼ ‘ਚ ਹੁਣ ਤੱਕ ਕੋਰੋਨਾ ਮਹਾਮਾਰੀ ਦੇ 6 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ ਲਗਭਗ 200 ਲੋਕਾਂ ਦੀ ਮੌਤ ਹੋ ਚੁੱਕੀ ਹੈ।

- Advertisement -

Share this Article
Leave a comment